ਜਲੰਧਰ— ਬੱਚੇ ਦੇ ਪਾਲਣ-ਪੋਸ਼ਣ ਤੋਂ ਲੈ ਕੇ ਉਸ ਦੇ ਖਾਣ-ਪੀਣ ਤੱਕ ਦਾ ਪੂਰਾ ਧਿਆਨ ਰੱਖਣਾ ਪੈਂਦਾ ਹੈ। ਇਸ ਲਈ ਕਈ ਮਾਂ-ਬਾਪ ਬੱਚੇ ਲਈ ਬਜ਼ਾਰ ਚੋਂ ਬੇਬੀ ਫੂਡ ਵੀ ਲੈ ਕੇ ਆਉਂਦੇ ਹਨ। ਪਰ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਬੱਚਿਆਂ ਨੂੰ ਇਹ ਬੇਬੀ ਫੂਡ ਪਚਦਾ ਨਹੀਂ ਹੈ। ਜੇਕਰ ਤੁਸੀਂ ਬਜ਼ਾਰ ਦੇ ਫੂਡ ਦੀ ਜਗ੍ਹਾ ਘਰ 'ਚ ਬਣਾਏ ਬੇਬੀ ਫੂਡ ਆਪਣੇ ਬੱਚੇ ਨੂੰ ਦਿੰਦੇ ਹੋ ਤਾਂ ਇਹ ਬੱਚੇ ਲਈ ਕਿਸੇ ਪੌਸ਼ਟਿਕ ਖੁਰਾਕ ਤੋਂ ਘੱਟ ਨਹੀਂ। ਘਰ 'ਚ ਬੇਬੀ ਫੂਡ ਬਣਾਉਣਾ ਬਹੁਤ ਹੀ ਆਸਾਨ ਹੈ। ਆਓ ਜਾਣਦੇ ਹਾਂ ਘਰ 'ਚ ਬੇਬੀ ਫੂਡ ਬਣਾਉਣ ਦਾ ਤਰੀਕਾ।
ਸਮੱਗਰੀ
- 1 ਚਮਚ ਚੌਲ
- 1 ਚਮਚ ਅਦਰਕ ਦੀ ਦਾਲ
- 1 ਲਸਣ ਦੀ ਕਲੀ
- 1 ਛੋਟਾ ਪਿਆਜ਼
- ਅੱਧਾ ਛੋਟਾ ਟਮਾਟਰ
- 1 ਛੋਟੀ ਗਾਜਰ
- 1 ਚੁਟਕੀ ਨਮਕ
- 11/2 ਕੱਪ ਪਾਣੀ
ਵਿਧੀ
1. ਸਭ ਤੋਂ ਪਹਿਲਾਂ ਚੌਲ ਅਤੇ ਦਾਲ ਨੂੰ ਧੋ ਲਓ। ਹੁਣ ਛੋਟੇ ਕੂਕਰ 'ਚ ਦਾਲ, ਚੌਲ, ਲਸਣ, ਪਿਆਜ਼, ਟਮਾਟਰ, ਗਾਜਰ, ਹਲਦੀ, ਨਮਕ ਅਤੇ ਪਾਣੀ ਪਾ ਕੇ ਇਸਨੂੰ ਢੱਕ ਕੇ 7-8 ਮਿੰਟ ਤੱਕ ਪਕਾਓ।
2. ਪਕਾਉਣ ਤੋਂ ਬਾਅਦ ਮਿਸ਼ਰਨ ਨੂੰ ਮਿਕਸੀ 'ਚ ਚੰਗੀ ਤਰ੍ਹਾਂ ਮਿਕਸ ਕਰ ਲਓ ਜਾਂ ਫਿਰ ਮਿਸ਼ਰਨ ਨੂੰ ਛਾਨਣੀ ਦੀ ਮਦਦ ਨਾਲ ਇਸਦਾ ਸਾਰਾ ਰਸ ਕੱਢ ਲਓ।
3. ਤੁਹਾਡੇ ਬੇਬੀ ਫੂਡ ਤਿਆਰ ਹੈ।
ਪਿਆਰ ਅਤੇ ਸੁਹਿਰਦਤ ਦਾ ਤਿਉਹਾਰ ਲੋਹੜੀ
NEXT STORY