ਜਲੰਧਰ— ਕੋਫਤੇ ਖਾਣਾ ਹਰ ਕਿਸੇ ਨੂੰ ਪਸੰਦ ਹੁੰਦੇ ਹਨ। ਇਹ ਖਾਣ 'ਚ ਬਹੁਤ ਹੀ ਸੁਆਦੀ ਹੁੰਦੇ ਹਨ। ਇਸ ਨੂੰ ਬੱਚੇ ਅਤੇ ਵੱਡੇ ਦੋਨੋਂ ਹੀ ਖਾਣਾ ਬਹੁਤ ਪਸੰਦ ਕਰਦੇ ਹਨ। ਇਸ ਨੂੰ ਅਲੱਗ-ਅਲੱਗ ਤਰੀਕੇ ਨਾਲ ਆਸਾਨੀ ਨਾਲ ਘਰ 'ਚ ਬਣਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਘਰ 'ਚ ਮਲਾਈ ਕੋਫਤਾ ਬਣਾਉਣ ਦਾ ਆਸਾਨ ਤਰੀਕਾ।
ਸਮੱਗਰੀ
- 6 ਆਲੂ (ਉਬਲੇ ਹੋਏ)
- 2-3 ਚਮਚ ਮੈਦਾ
- ਮਿਓਨੀਜ਼ ਡੇਢ ਕੱਪ
- 2-3 ਚਮਚ ਹਰਾ ਧਨੀਆ (ਬਾਰੀਕ ਕੱਟਿਆ ਹੋਇਆ)
- 2 ਹਰੀਆਂ ਮਿਰਚਾਂ (ਬਾਰੀਕ ਕੱਟਿਆ ਹੋਇਆ)
- ਅੱਧਾ ਛੋਟਾ ਚਮਚ ਲਾਲ ਮਿਰਚ ਪਾਊਡਰ
- ਅੱਧਾ ਛੋਟਾ ਚਮਚ ਅਦਰਕ ਪੇਸਟ
- 1 ਚਮਚ ਧਨੀਆ ਪਾਊਡਰ
- ਅੱਧਾ ਛੋਟਾ ਚਮਚ ਅੰਬਚੂਰ ਪਾਊਡਰ
- ਨਮਕ ਸੁਆਦ ਅਨੁਸਾਰ
- 3 ਬਰੈੱਡ ਸਲਾਈਸ
- ਤੇਲ ਤਲਣ ਲਈ
ਗ੍ਰੇਵੀ ਲਈ ਸਮੱਗਰੀ
- 4 ਟਮਾਟਰ
- 2 ਹਰੀਆਂ ਮਿਰਚਾਂ
- ਅੱਧਾ ਕੱਪ ਕਰੀਮ
- 2-3 ਵੱਡੇ ਚਮਚ ਤੇਲ
- 1 ਚੁਟਕੀ ਹਿੰਗ
- ਅੱਧਾ ਛੋਟਾ ਚਮਚ ਹਲਦੀ ਪਾਊਡਰ
- 1 ਛੋਟਾ ਚਮਚ ਹਲਦੀ ਪਾਊਡਰ
- 1 ਛੋਟਾ ਚਮਚ ਧਨੀਆ ਪਾਊਡਰ
- ਅੱਧਾ ਛੋਟਾ ਚਮਚ ਲਾਲ ਮਿਰਚ ਪਾਊਡਰ
- 1 ਚਮਚ ਕਸੂਰੀ ਮੇਥੀ
- 1 ਛੋਟਾ ਚਮਚ ਨਮਕ
- ਅੱਧਾ ਛੋਟਾ ਚਮਚ ਗਰਮ ਮਸਾਲਾ
ਵਿਧੀ
ਉਬਲੇ ਆਲੂ ਛਿਲ ਕੇ ਕੇਦੂਕਸ ਕਰ ਲਓ। ਇਨ੍ਹਾਂ ਨਮਕ, ਅਦਰਕ ਦਾ ਪੇਸਟ, ਬਰੀਕ ਕੱਟੀ ਹਰੀ ਮਿਰਚ, ਧਨੀਆ ਪਾਊਡਰ ਲਾਲ ਮਿਰਚ ਪਾਊਡਰ, ਅੰਬਚੂਰ ਪਾਊਡਰ ਅਤੇ ਬਾਰੀਕ ਕੱਟਿਆ ਹੋਇਆ ਹਰਾ ਧਨੀਆ ਪਾ ਕੇ ਮਿਕਸ ਕਰ ਲਓ। ਹੁਣ ਮੈਦੇ 'ਚ ਥੋੜ੍ਹਾ ਪਾਣੀ ਪਾ ਕੇ ਪਤਲਾ ਘੋਲ ਤਿਆਰ ਕਰੋ। ਆਲੂ ਦਾ ਥੋੜ੍ਹਾ ਮਿਸ਼ਰਨ ਲੈ ਕੇ ਗੋਲ ਕਰੋ ਅਤੇ ਵਿਚਕਾਰ ਉਂਗਲੀ ਦੀ ਮਦਦ ਨਾਲ ਹੋਲ ਕਰਕੇ ਇਸ 'ਚ ਥੋੜ੍ਹੀ ਜਿਹੀ ਮਿਓਨੀਜ਼ ਭਰ ਦਿਓ ਅਤੇ ਆਲੂ ਦਾ ਥੋੜ੍ਹਾ ਹੋਰ ਮਿਸ਼ਰਨ ਲੈ ਕੇ ਉਸ ਨੂੰ ਹੋਲ
ਉੱਪਰ ਰੱਖ ਕੇ ਬੰਦ ਕਰ ਦਿਓ। ਹੁਣ ਇਨ੍ਹਾਂ ਨੂੰ ਹਲਕੇ ਹੱਥਾਂ ਨਾਲ ਦਬਾਅ ਕੇ ਗੋਲ ਆਕਾਰ ਦਿਓ ਅਤੇ ਮੈਦੇ ਦੇ ਘੋਲ 'ਚ ਡੁਬੋ ਕੇ ਕੱਢੋ। ਹੁਣ ਬਰੈੱਡ ਦੇ ਚੂਰੇ 'ਚ ਚੰਗੀ ਤਰ੍ਹਾਂ ਲਪੇਟ ਕੇ ਸਾਰੇ ਕੋਫਤੇ ਬਣਾ ਕੇ ਕੜਾਹੀ 'ਚ ਤੇਲ ਗਰਮ ਕਰਕੇ ਉਸ ਨੂੰ ਭੂਰਾ ਹੋਣਾ ਤਕ ਤਲ ਲਓ।
- ਗ੍ਰੇਵੀ ਬਣਾਉਣ ਲਈ
ਟਮਾਟਰ ਅਤੇ ਹਰੀ ਮਿਰਚ ਦਾ ਪੇਸਟ ਬਣਾ ਲਓ। ਹੁਣ ਕੜਾਹੀ 'ਚ 2 ਵੱਡੇ ਚਮਚ ਤੇਲ ਗਰਮ ਕਰਕੇ ਜੀਰਾ ਪਾ ਦਿਓ। ਹਿੰਗ, ਹਲਦੀ-ਧਨੀਆ ਪਾਊਡਰ ਅਤੇ ਅਦਰਕ ਦਾ ਪੇਸਟ ਪਾ ਕੇ ਥੋੜ੍ਹਾ ਜਿਹਾ ਭੁੰਨ ਲਓ। ਇਸ 'ਚ ਟਮਾਟਰ, ਹਰੀ ਮਿਰਚ ਦੀ ਪੇਸਟ ਅਤੇ ਲਾਲ ਮਿਰਚ ਪਾਊਡਰ ਪਾ ਕੇ ਹਲਕੇ ਸੇਕ 'ਤੇ ਉਦੋਂ ਤੱਕ ਭੁੰਨੋਂ, ਜਦੋਂ ਤਕ ਤੇਲ ਤੇਲ ਤੈਰਨ ਨਾ ਲੱਗੇ। ਹੁਣ ਮਸਾਲੇ 'ਚ ਕਸੂਰੀ ਮੇਥੀ ਅਤੇ ਕਰੀਮ ਪਾ ਕੇ ਉਬਾਲ ਆਉਣ ਤਕ ਭੁੰਨ ਲਓ। ਇਸ 'ਚ ਇਕ ਕੱਪ ਪਾਣੀ ਪਾ ਕੇ ਅਤੋ ਥੋੜ੍ਹਾ ਧਨੀਆ ਪਾ ਕੇ 4-5 ਮਿੰਟ ਹੋਰ ਪਕਾਓ। ਹੁਣ ਕੋਫਤਿਆਂ ਨੂੰ ਕਿਸੇ ਭਾਂਡੇ 'ਚ ਪਾ ਕੇ
ਉੱਪਰੋਂ ਗ੍ਰੇਵੀ ਪਾ ਦਿਓ। ਹਰਾ ਧਨੀਆ ਪਾ ਕੇ ਗਾਰਨਿਸ਼ ਕਰੋ ਅਤੇ ਸਰਵ ਕਰੋ।
ਗਰਭ ਅਵਸਥਾ ਦੇ ਦੌਰਾਨ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
NEXT STORY