ਜਲੰਧਰ— ਬਚਪਨ ਜ਼ਿੰਦਗੀ ਦਾ ਸਭ ਤੋਂ ਪਿਆਰਾ ਹਿੱਸਾ ਹੁੰਦਾ ਹੈ। ਬਚਪਨ ਦੀਆਂ ਯਾਦਾਂ ਉਦੋਂ ਤਾਜਾ ਹੋ ਜਾਂਦੀਆਂ ਹਨ ਜਦੋਂ ਤੁਸੀਂ ਆਪਣੇ ਬੱਚਿਆਂ ਦੇ ਬਚਪਨ ਨੂੰ ਦੇਖਦੇ ਹੋ। ਤੁਸੀਂ ਇਨ੍ਹਾਂ ਦੇ ਬਚਪਨ ਨੂੰ ਹੋਰ ਵੀ ਹਸੀਨ ਅਤੇ ਖੂਬਸੂਰਤ ਬਣਾ ਸਕਦੇ ਹੋ। ਉਨ੍ਹਾਂ ਦੇ ਬਚਪਨ ਨੂੰ ਖੂਬਸੂਰਤ ਬਣਾਉਣ ਦੀ ਸ਼ੁਰੂਆਤ ਉਨ੍ਹਾਂ ਦੇ ਕਮਰੇ ਤੋਂ ਕਰ ਸਕਦੇ ਹੋ। ਜੇਕਰ ਤੁਸੀਂ ਵੀ ਆਪਣੇ ਬੱਚੇ ਦਾ ਕਮਰਾ ਸਜਾਉਣ ਜਾ ਰਹੋ ਹੋ ਤਾਂ ਕੁਝ ਤਰੀਕੇ ਆਪਣਾ ਤੁਸੀਂ ਆਪਣੇ ਬੱਚੇ ਨੂੰ ਹੋਰ ਵੀ ਖੁਸ਼ ਕਰ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਤਰੀਕਿਆ ਬਾਰੇ।
1. ਸਭ ਤੋਂ ਪਹਿਲਾਂ ਕਮਰੇ 'ਚ ਬੱਚਿਆਂ ਦੀ ਜ਼ਰੂਰਤ ਦਾ ਸਾਰਾ ਸਮਾਨ ਰੱਖੋ। ਖਿਡੌਣੇ, ਬੈੱਡਸ਼ੀਟ, ਸਾਰਾ ਕੁਝ ਗੁੜੇ ਰੰਗ ਦਾ ਹੋਣਾ ਚਾਹੀਦਾ ਹੈ। ਬੱਚੇ ਰੰਗਦਾਰ ਚੀਜ਼ਾਂ ਨੂੰ ਬਹੁਤ ਪਸੰਦ ਕਰਦੇ ਹਨ।
2. ਕੰਧਾਂ ਲਈ ਵੀ 2-3 ਰੰਗਾਂ ਦੀ ਵਰਤੋਂ ਕਰੋ।
3. ਬੈੱਡ, ਕੁਰਸੀ ਜਾਂ ਕੋਈ ਹੋਰ ਫਰਨੀਚਰ ਖਰੀਦਣ ਸਮੇਂ ਇਹ ਗੱਲ ਦਾ ਧਿਆਨ ਰੱਖੋ ਕਿ ਇਹ ਨੁਕੀਲੇ ਨਾ ਹੋਣ। ਜਿਸ ਨਾਲ ਬੱਚੇ ਨੂੰ ਨੁਕਸਾਨ ਹੋ ਸਕੇ।
4. ਬੱਚਿਆਂ ਦੀ ਪੜ੍ਹਾਈ 'ਚ ਦਿਲਚਸਪੀ ਵਧਾਉਣ ਲਈ ਉਨ੍ਹਾਂ ਦੇ ਪੜ੍ਹਨ ਦਾ ਕਮਰਾ ਕੁਝ ਇਸ ਤਰੀਕੇ ਨਾਲ ਸਜਾਓ ਜਿਸ ਨਾਲ ਉਨ੍ਹਾਂ ਦਾ ਮਨ ਪੜ੍ਹਨ 'ਚ ਲੱਗੇ। ਇਸਦੇ ਲਈ ਤੁਸੀਂ ਰੰਗਦਾਰ ਸਟੱਡੀ ਟੇਬਲ ਵੀ ਕਮਰੇ 'ਚ ਰੱਖੋ।
5. ਕਮਰੇ ਨੂੰ ਸਜਾਉਣ ਲਈ ਬੱਚਿਆਂ ਦੀ ਰਾਏ ਜ਼ਰੂਰ ਲਓ। ਉਨ੍ਹਾਂ ਨੂੰ ਪੁੱਛੋ ਕਿ ਕਿਸ ਰੰਗ ਦਾ ਫਰਨੀਚਰ ਉਨ੍ਹਾਂ ਨੂੰ ਪਸੰਦ ਹੈ।
6. ਕਮਰੇ ਦੇ ਕੋਨੇ 'ਚ ਇਕ ਪਾਸੇ ਬੱਚਿਆਂ ਦੇ ਖੇਡਣ ਦਾ ਸਮਾਨ ਰੱਖੋ। ਜਿਥੇ ਉਹ ਆਰਾਮ ਨਾਲ ਖੇਡ ਸਕਣ।
7. ਕੰਧਾਂ 'ਤੇ ਕਾਰਟੂਨਾਂ ਦੇ ਸਟਿੱਕਰ ਲਗਾ ਕੇ ਕਮਰੇ ਨੂੰ ਸੁੰਦਰ ਬਣਾਓ।
ਬੀਅਰ ਨਾਲ ਵਾਲ ਧੋਣ ਦੇ ਫਾਇਦੇ
NEXT STORY