ਜਲੰਧਰ (ਬਿਊਰੋ) - ਇਸ 'ਚ ਕੋਈ ਸ਼ੱਕ ਨਹੀਂ ਕਿ ਮੇਕਓਵਰ ਤੁਹਾਡੀ ਲੁੱਕ ਨੂੰ ਇਕ ਦਮ ਬਦਲ ਦਿੰਦਾ ਹੈ। ਸਭ ਤੋਂ ਵਧੀਆ ਕੀਤਾ ਹੋਇਆ ਮੇਕਅੱਪ ਜਿਥੇ ਤੁਹਾਨੂੰ ਸੁੰਦਰ ਦਿਖਾਉਣ 'ਚ ਮਦਦ ਕਰਦਾ ਹੈ, ਉਥੇ ਹੀ ਇਸ ਨਾਲ ਤੁਸੀਂ ਆਪਣੇ ਆਪ ਨੂੰ ਆਤਮ-ਵਿਸ਼ਵਾਸ ਨਾਲ ਭਰਿਆ ਹੋਇਆ ਵੀ ਮਹਿਸੂਸ ਕਰਦੇ ਹੋ। ਬਹੁਤ ਸਾਰੀਆਂ ਕੁੜੀਆਂ ਅਜਿਹੀਆਂ ਹਨ, ਜੋ ਰੋਜ਼ ਮੇਕਅੱਪ ਕਰਦੀਆਂ ਹਨ। ਜੇਕਰ ਤੁਸੀਂ ਵੀ ਰੋਜ਼ ਮੇਕਅੱਪ ਹੋ ਤਾਂ ਤੁਹਾਡੀ ਚਮੜੀ ਨੂੰ ਇਹ ਕਾਫੀ ਹੱਦ ਤੱਕ ਨੁਕਸਾਨ ਪਹੁੰਚਾ ਸਕਦਾ ਹੈ। ਅਜਿਹੇ 'ਚ ਤੁਹਾਡੀ ਕੋਮਲ ਚਮੜੀ ਖਰਾਬ ਹੋ ਸਕਦੀ ਹੈ। ਚਮੜੀ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਮੇਕਅੱਪ ਕਰਦੇ ਸਮੇਂ ਤੁਹਾਨੂੰ ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ, ਜੋ ਜ਼ਰੂਰੀ ਵੀ ਹੈ।
ਆਈਬ੍ਰੋ
ਆਈਬ੍ਰੋ ਤੁਹਾਡੇ ਚਿਹਰੇ ਨੂੰ ਸ਼ੇਪ ਦੇਣ 'ਚ ਕਾਫੀ ਮਦਦਗਾਰ ਸਿੱਧ ਹੁੰਦੇ ਹਨ। ਆਈਬ੍ਰੋ ਬਣਾਉਂਦੇ ਸਮੇਂ ਹਮੇਸ਼ਾ ਧਿਆਨ ਰੱਖੋ ਕਿ ਇਹ ਤੁਹਾਡੇ ਫੇਸ ਸ਼ੇਪ ਦੇ ਮੁਤਾਬਕ ਹੋਵੇ। ਮੇਕਅੱਪ ਅਤੇ ਫਾਊਂਡੇਸ਼ਨ ਲਗਾਉਂਦੇ ਸਮੇਂ ਜਾਂ ਫਿਰ ਆਈਬ੍ਰੋ ਨੂੰ ਸ਼ੇਪ ਦਿੰਦੇ ਸਮੇਂ ਵੀ ਇਨ੍ਹਾਂ 'ਤੇ ਖਾਸ ਧਿਆਨ ਦਿਓ।
ਮੇਕਅੱਪ ਵੀਡੀਓਜ਼
ਜੇਕਰ ਤੁਸੀਂ ਆਪਣਾ ਮੇਕਅੱਪ ਆਪ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਨਾਲ ਜੁੜੀਆਂ ਵੀਡੀਓਜ਼ ਆਨਲਾਈਨ ਮਿਲ ਜਾਂਦੀਆਂ ਹਨ। ਪਰ ਪੂਰੀ ਤਰ੍ਹਾਂ ਵੀਡੀਓ ਦੀ ਜਾਂਚ ਕਰਨ ਤੋਂ ਬਾਅਦ ਉਸ 'ਚ ਦੱਸੀਆਂ ਗੱਲਾਂ ਵੱਲ ਧਿਆਨ ਦੇਵੋ। ਤੁਸੀਂ ਆਪਣੀ ਚਮੜੀ ਦੇ ਹਿਸਾਬ ਨਾਲ ਹੀ ਮੇਕਅੱਪ ਦੇ ਸਮਾਨ ਦੀ ਚੋਣ ਕਰੋ।
ਹਾਈਲਾਈਟਿੰਗ
ਇਹ ਜ਼ਰੂਰੀ ਨਹੀਂ ਹੁੰਦਾ ਕਿ ਹਾਈਲਾਈਟਿੰਗ ਹਰ ਚਿਹਰੇ 'ਤੇ ਸਹੀ ਲੱਗੇ। ਤੁਸੀਂ ਇਸ ਨੂੰ ਕਰਨ ਦੀ ਥਾਂ ਹੋਰ ਕਿਸੇ ਚੀਜ਼ ਦੀ ਵੀ ਵਰਤੋਂ ਕਰ ਸਕਦੇ ਹੋ, ਜੋ ਤੁਹਾਡੇ ਚਿਹਰੇ ਲਈ ਸਹੀ ਹੋਵੇ ਅਤੇ ਨੁਕਸਾਨ ਦਾਇਕ ਨਾ ਹੋਵੇ।
ਲਿਪਸਟਿਕ
ਲਿਪਸਟਿਕ ਲਗਾਉਣ ਤੋਂ ਪਹਿਲਾਂ ਬੁੱਲ੍ਹਾਂ ਨੂੰ ਮਾਇਸਚੁਰਾਈਜ਼ਰ ਕਰਨਾ ਨਾ ਭੁੱਲੋ। ਇਸ ਦੀ ਵਰਤੋਂ ਕਰਨ ਨਾਲ ਤੁਹਾਡੇ ਬੁੱਲ੍ਹਾਂ 'ਤੇ ਦਰਾਰਾਂ ਨਜ਼ਰ ਨਹੀਂ ਆਉਣਗੀਆਂ ਅਤੇ ਬੁੱਲ੍ਹ ਸੋਹਣੇ ਲੱਗਣਗੇ।
ਖੁਸ਼ਕ ਚਮੜੀ
ਜਿਨ੍ਹਾਂ ਲੋਕਾਂ ਦੀ ਚਮੜੀ ਖੁਸ਼ਕ ਹੁੰਦੀ ਹੈ, ਉਨ੍ਹਾਂ ਨੂੰ ਪਾਊਡਰ ਦੀ ਵਰਤੋਂ ਬਿਲਕੁੱਲ ਨਹੀਂ ਕਰਨੀ ਚਾਹੀਦੀ। ਇਸ ਨਾਲ ਉਨ੍ਹਾਂ ਦੀ ਚਮੜੀ ਹੋਰ ਵੀ ਜ਼ਿਆਦਾ ਖੁਸ਼ਕ ਲੱਗ ਸਕਦੀ ਹੈ।
ਸਰੀਰ 'ਚ ਅਚਾਨਕ ਆਏ ਇਹ ਬਦਲਾਅ ਕਿਤੇ ਮਾਈਗ੍ਰੇਨ ਤਾਂ ਨਹੀਂ?
NEXT STORY