ਜਲੰਧਰ - ਅਜੋਕੇ ਸਮੇਂ ਵਿੱਚ ਮੋਬਾਇਨ ਫੋਨ ਅਤੇ ਸੋਸ਼ਲ ਮੀਡੀਆ ਤੋਂ ਬਿਨਾਂ ਰਹਿਣਾ ਲੋਕਾਂ ਲਈ ਮੁਸ਼ਕਲ ਹੋ ਗਿਆ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਸਵੇਰੇ ਉੱਠਦੇ ਸਾਰ ਸਭ ਤੋਂ ਪਹਿਲਾ ਮੋਬਾਈਲ ਫੋਨ ਦੀ ਭਾਲ ਕਰਦੇ ਹਨ। ਅਜਿਹਾ ਕਰਨ ਵਾਲੇ ਲੋਕ ਤੁਹਾਨੂੰ ਆਪਣੇ ਆਲੇ-ਦੁਆਲੇ ਹੀ ਬੜੇ ਸੌਖੇ ਤਰੀਕੇ ਨਾਲ ਮਿਲ ਜਾਣਗੇ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਸਾਵਧਾਨ ਰਹੋ, ਕਿਉਂਕਿ ਇਕ ਖੋਜ ਅਨੁਸਾਰ 80 ਫੀਸਦੀ ਲੋਕ ਸਵੇਰੇ ਉੱਠਣ ਤੋਂ ਬਾਅਦ ਆਪਣਾ ਫੋਨ ਦੇਖਣਾ ਪਸੰਦ ਕਰਦੇ ਹਨ। ਉੱਠਣ ਦੇ 15 ਮਿੰਟਾਂ ’ਚ ਸਿਰਫ 5 ਵਿੱਚੋਂ 4 ਲੋਕ ਆਪਣਾ ਫੋਨ ਚੈੱਕ ਕਰਦੇ ਹਨ। ਦੱਸ ਦੇਈਏ ਕਿ ਅਜਿਹਾ ਕਰਨ ਨਾਲ ਤੁਹਾਡੀ ਸਰੀਰਕ ਅਤੇ ਮਾਨਸਿਕ ਸਿਹਤ 'ਤੇ ਡੂੰਘਾ ਅਤੇ ਮਾੜਾ ਪ੍ਰਭਾਵ ਪੈਂਦਾ ਹੈ। ਅਜਿਹੇ ਲੋਕਾਂ ਨੂੰ ਸਿਹਤ ਨਾਲ ਜੁੜੀਆਂ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਇਸ ਦੇ ਬਾਰੇ ਵਿਸਥਾਰ ਨਾਲ ਦੱਸਣ ਜਾ ਰਹੇ ਹਾਂ...
ਸਾਰਾ ਦਿਨ ਰਹਿੰਦਾ ਹੈ ਤਣਾਅ ਭਰਪੂਰ
ਜੇ ਤੁਸੀਂ ਦਿਨ ਚੜ੍ਹਦਿਆਂ ਪਹਿਲਾਂ ਆਪਣਾ ਫੋਨ ਚੈਕ ਕਰਦੇ ਹੋ ਤਾਂ ਇਹ ਤੁਹਾਡਾ ਦਿਮਾਗ ਡਿਸਟਰਬ ਕਰ ਸਕਦਾ ਹੈ। ਹੋ ਸਕਦਾ ਹੈ ਕਿ ਤੁਹਾਨੂੰ ਸਵੇਰੇ ਉੱਠਦਿਆਂ ਹੀ ਅਜਿਹੀਆਂ ਖ਼ਬਰਾਂ ਸੁਣਨ ਨੂੰ ਮਿਲ ਜਾਣ, ਜਿਸ ਨਾਲ ਤੁਸੀਂ ਤਣਾਅ ਵਿੱਚ ਆ ਜਾਓ।
ਭੋਜਨ ਇੰਡਸਟਰੀ ਨਾਲ ਜੁੜੀਆਂ ਇਹ ਖਾਸ ਗੱਲਾਂ ਤੁਹਾਡੇ ਲਈ ਜਾਨਣਾ ਹੈ ਜ਼ਰੂਰੀ, ਜਾਣੋ ਕਿਉਂ
ਚਿੜਚਿੜਾਪਨ
ਲੋੜ ਤੋਂ ਵੱਧ ਮੋਬਾਇਲ ਫ਼ੋਨ ਦੀ ਵਰਤੋਂ ਕਰਨ ਨਾਲ ਦਿਲ ਅਤੇ ਦਿਮਾਗ ਵਿਚ ਵੱਖੋ ਵੱਖਰੀਆਂ ਚੀਜ਼ਾਂ ਘੁੰਮਦੀਆਂ ਰਹਿੰਦੀਆਂ ਹਨ। ਅਜਿਹੀ ਸਥਿਤੀ ਵਿੱਚ ਤੁਹਾਡੇ ਵਿਵਹਾਰ ਬਦਲਾਅ ਆਉਣਾ ਸ਼ੁਰੂ ਹੋ ਜਾਂਦਾ ਹੈ। ਲੋਕ ਗੁੱਸੇ ਅਤੇ ਚਿੜਚਿੜਾਪਨ ਜਿਹੇ ਹੋ ਜਾਂਦੇ ਹਨ। ਇਸ ਤੋਂ ਇਲਾਵਾ ਅਜੀਬ ਅਤੇ ਭਿਆਨਕ ਚੀਜ਼ਾਂ ਨੂੰ ਵੇਖਣ ਨਾਲ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਡਰ ਪੈਦਾ ਹੋਣ ਲੱਗ ਜਾਂਦਾ ਹੈ।
ਮੋਟਾਪਾ ਅਤੇ ਅੱਖਾਂ ਨੂੰ ਨੁਕਸਾਨ
ਲਗਾਤਾਰ ਕਈ ਘੰਟੇ ਮੋਬਾਇਲ ਫੋਨ ਵਿਚ ਦੇਖਣ ਨਾਲ ਅੱਖਾਂ ਥੱਕ ਜਾਂਦੀਆਂ ਹਨ। ਅਜਿਹਾ ਕਰਨ ਨਾਲ ਅੱਖਾਂ ਨੂੰ ਆਰਾਮ ਨਹੀਂ ਮਿਲਦਾ, ਜਿਸ ਕਾਰਨ ਅੱਖਾਂ ਕੰਮਜ਼ੋਰ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਲਗਾਤਾਰ ਇਕ ਘੰਟੇ ਬੈਠੇ ਰਹਿਣ ਦੇ ਨਾਲ ਹੋਲੀ-ਹੋਲੀ ਮੋਟਾਪਾ ਹੋਣ ਵੀ ਲੱਗਦਾ ਹੈ।
ਵਿਆਹ ਕਰਵਾਉਣ ਤੋਂ ਆਖਰ ਕਿਉਂ ਪਿੱਛੇ ਹਟਦੀਆਂ ਹਨ ਅੱਜ ਦੀਆਂ ਕੁੜੀਆਂ...
ਇਕਾਗਰਤਾ ਵਿਚ ਕਮੀ
ਫੋਨ ਦੀ ਜ਼ਿਆਦਾ ਵਰਤੋਂ ਕਰਨ ਨਾਲ ਲੋਕਾਂ ਦੀ ਇਕਾਗਰਤਾ ਸ਼ਕਤੀ ਘੱਟ ਹੋਣੀ ਸ਼ੁਰੂ ਹੋ ਜਾਂਦੀ ਹੈ। ਦਰਅਸਲ, ਜਦੋਂ ਵੀ ਤੁਸੀਂ ਫੋਨ ਖੋਲ੍ਹਦੇ ਹੋ ਤਾਂ ਇਕ ਹੀ ਪਲ ਵਿਚ ਕਿੰਨੇ ਮੈਸੇਜ਼, ਕਾਲ ਅਤੇ ਖ਼ਬਰਾਂ ਆਉਣ ਲੱਗ ਜਾਂਦੀਆਂ ਹਨ। ਇਨ੍ਹਾਂ ਸਾਰਿਆਂ ਨੂੰ ਇਕ ਸਾਰ ਦੇਖਣ ਅਤੇ ਪੜ੍ਹਨ ਨਾਲ ਦਿਮਾਗ ’ਤੇ ਗਲਤ ਅਸਰ ਪੈਦਾ ਹੈ। ਕਈ ਵਾਰ ਅਜਿਹਾ ਸਭ ਕੁਝ ਇਕ ਵਾਰ ਦੇਖਣ ’ਤੇ ਚੱਕਰ ਵੀ ਆਉਣੇ ਸ਼ੁਰੂ ਹੋ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਸਾਡਾ ਧਿਆਨ ਹੋਰਾਂ ਚੀਜ਼ਾਂ ਅਤੇ ਜ਼ਰੂਰੀ ਕੰਮਾਂ ਤੋਂ ਦੂਰ ਹੋ ਜਾਂਦਾ ਹੈ।
ਜੇਕਰ ਤੁਸੀਂ ਵੀ ਹੋ ਤਣਾਓ ਦੇ ਸ਼ਿਕਾਰ ਤਾਂ ਜਾਣੋ ਕਿਵੇਂ ਪਾਈਏ ਇਸ ਤੋਂ ਮੁਕਤੀ
ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
. ਇਹ ਜ਼ਰੂਰੀ ਨਹੀਂ ਹੁੰਦਾ ਕਿ ਫੋਨ ਤੋਂ ਹਰ ਵਾਰ ਚੰਗੀ ਅਤੇ ਖ਼ੁਸ਼ੀਆਂ ਭਰੀਆਂ ਖਬਰਾਂ ਦੀ ਪ੍ਰਾਪਤ ਹੋਣ। ਕਈ ਵਾਰ ਇਹ ਤਣਾਅ ਅਤੇ ਕੰਮ ਨੂੰ ਵਧਾਉਣ ਦਾ ਕੰਮ ਵੀ ਕਰਦਾ ਹੈ। ਇਸ ਲਈ ਸਵੇਰੇ ਉੱਠਦਿਆਂ ਹੀ ਇਸ ਨੂੰ ਦੇਖਣ ਦੀ ਆਦਤ ਨੂੰ ਬਦਲੋ।
ਰੋਜ਼ਾਨਾ ਸਵੇਰੇ ਉੱਠਣ ਤੋਂ ਬਾਅਦ ਗਰਮ ਪਾਣੀ ਪੀਣਾ ਚਾਹੀਦਾ ਹੈ।
ਉੱਠਣ ਤੋਂ 30 ਮਿੰਟ ਤੱਕ ਆਪਣੇ ਫੋਨ ਤੋਂ ਦੂਰ ਰਹੋ ਅਤੇ ਤੁਸੀਂ ਆਪਣਾ ਸਮਾਂ ਖੁੱਲ੍ਹੀ ਹਵਾ ਵਿੱਚ ਬਤੀਤ ਕਰੋ। ਇਸ ਸਮੇਂ ਵਿਚ ਤੁਸੀਂ ਯੋਗਾ ਜਾਂ ਕਸਰਤ ਵੀ ਕਰ ਸਕਦੇ ਹੋ। ਅਜਿਹਾ ਕਰਨ ਨਾਲ ਤਣਾਅ ਘੱਟ ਹੋ ਜਾਂਦਾ ਹੈ।
ਫੋਨ ਨੂੰ ਛੱਡ ਕੇ ਆਪਣਾ ਸਮਾਂ ਪਰਿਵਾਰ ਨਾਲ ਬਤੀਤ ਕਰੋ।
ਰਾਤ ਦੇ ਸਮੇਂ ਸੋਣ ਤੋਂ 30 ਮਿੰਟ ਪਹਿਲਾਂ ਫੋਨ ਨੂੰ ਦੂਰ ਰੱਖ ਦਿਓ। ਜੇਕਰ ਹੋ ਸਕੇ ਤਾਂ ਰਾਤ ਨੂੰ ਇਸ ਨੂੰ ਬੰਦ ਕਰਕੇ ਸੋਵੋ।
. ਮਾਹਰਾਂ ਮੁਤਾਬਕ ਸਵੇਰੇ ਉੱਠਣ ’ਤੇ ਸਭ ਤੋਂ ਪਹਿਲਾਂ ਮੋਬਾਇਲ ਚੈੱਕ ਕਰਨ ਦੀ ਬਜਾਏ ਮਿਊਜ਼ਿਕ ਸੁਣਨ ਜਾਂ ਮੈਡੀਟੇਸ਼ਨ ਕਰੋ ਇਸ ਨਾਲ ਦਿਮਾਗ ਰਿਲੈਕਸ ਹੁੰਦਾ ਹੈ ਜਿਸ ਨਾਲ ਇਕ ਦਿਨ ਭਰ ਲਈ ਤਿਆਰ ਹੋਣ ਦਾ ਮੌਕਾ ਮਿਲੇਗਾ ਅਤੇ ਵਿਅਕਤੀ ਹਰ ਚੀਜ਼ ’ਚ ਬਿਹਤਰ ਤਰੀਕੇ ਨਾਲ ਪਰਫਾਰਮ ਕਰ ਸਕੇਗਾ।
ਕੀ ਤੁਸੀਂ ਵੀ ਟਾਇਲਟ ਜਾਣ ਸਮੇਂ ਕਰਦੋ ਹੋ ਮੋਬਾਇਲ ਫੋਨ ਦੀ ਵਰਤੋਂ, ਤਾਂ ਪੜ੍ਹੋ ਇਹ ਖ਼ਬਰ
ਭੋਜਨ ਇੰਡਸਟਰੀ ਨਾਲ ਜੁੜੀਆਂ ਇਹ ਖਾਸ ਗੱਲਾਂ ਤੁਹਾਡੇ ਲਈ ਜਾਨਣਾ ਹੈ ਜ਼ਰੂਰੀ, ਜਾਣੋ ਕਿਉਂ
NEXT STORY