ਭੋਜਨ ਬਣਾਉਣ ਵਿੱਚ ਬਹੁਤ ਸਾਰੀਆਂ ਚੀਜਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਭੋਜਨ ਦੇਖਣ ਦੇ ਨਾਲ-ਨਾਲ ਖਾਣ ਵਿਚ ਵੀ ਸੁਆਦ ਬਣਦਾ ਹੈ। ਇਸ ਤੋਂ ਇਲਾਵਾ ਭੋਜਨ ਵਿੱਚ ਇਸਤੇਮਾਲ ਹੋਣ ਵਾਲੀ ਚੀਜਾਂ ਜਦੋਂ ਅਸੀਂ ਖਾਂਦੇ ਜਾਂ ਖਰੀਦਦੇ ਹਾਂ ਤਾਂ ਉਨ੍ਹਾਂ ਉੱਤੇ ਕਈ ਤਰ੍ਹਾਂ ਦੇ ਨਿਸ਼ਾਨ ਬਣੇ ਹੁੰਦੇ ਹਨ। ਜੋ ਚੀਜ਼ ਤੁਸੀਂ ਖਰੀਦ ਰਹੇ ਹੋ ਉਸ ’ਤੇ ਉਸ ਦੇ ਬਾਰੇ ਸਾਰੀ ਜਾਣਕਾਰੀ ਵੀ ਲਿਖੀ ਹੁੰਦੀ ਹੈ। ਪਰ ਕਈ ਚੀਜ਼ਾਂ ਬਾਰੇ ਸਾਨੂੰ ਜਾਣਕਾਰੀ ਨਹੀਂ ਹੁੰਦੀ, ਜਿਸ ਕਰਕੇ ਅਸੀਂ ਉਸ ਉੱਤੇ ਧਿਆਨ ਨਹੀਂ ਦਿੰਦੇ। ਉਨ੍ਹਾਂ ਬਾਰੇ ਜਾਣੂ ਹੋਣਾ ਬਹੁਤ ਜ਼ਰੂਰੀ ਹੈ।
ਭੋਜਨ ਇੰਡਸਟਰੀ ਨਾਲ ਜੁੜੀਆਂ ਇਹ ਖਾਸ ਗੱਲਾਂ ਤੁਹਾਡੇ ਲਈ ਜਾਨਣਾ ਹੈ ਜ਼ਰੂਰੀ, ਜਾਣੋ ਕਿਉਂ
ਲਾਲ ਅਤੇ ਹਰੇ ਨਿਸ਼ਾਨ
ਅਸੀਂ ਆਮਤੌਰ ’ਤੇ ਦੇਖਦੇ ਹਾਂ ਕਿ ਸਾਡੀ ਖਾਣ ਵਾਲੀ ਚੀਜ਼ ਜਾਂ ਬਾਕੀ ਹੋਰ ਚੀਜ਼ਾਂ ਉੱਤੇ ਹਰੇ ਅਤੇ ਲਾਲ ਜਾਂ ਭੂਰੇ ਰੰਗ ਦੇ ਨਿਸ਼ਾਨ ਬਣੇ ਹੋਏ ਹੁੰਦੇ ਹੈ। ਜੋ ਸ਼ਾਕਾਹਾਰੀ ਅਤੇ ਮਾਸਾਹਾਰੀ ਚੀਜਾਂ ਬਾਰੇ ਜਾਣਕਾਰੀ ਦਿੰਦੇ ਹਨ।
ਇਹ ਨਿਸ਼ਾਨ ਉਨ੍ਹਾਂ ਚੀਜਾਂ ਉੱਤੇ ਹੁੰਦਾ ਹੈ, ਜੋ ਪੂਰੀ ਤਰ੍ਹਾਂ ਸ਼ਾਕਾਹਾਰੀ ਹੁੰਦੀਆਂ ਹਨ। ਇਸ ਵਿੱਚ ਸਾਰੀਆਂ ਸਬਜ਼ੀਆਂ, ਦੁੱਧ ਨਾਲ ਬਣੀਆਂ ਚੀਜਾਂ ਜਿਵੇਂ ਪਨੀਰ, ਦਹੀ, ਮੱਖਣ, ਕਰੀਮ ਅਤੇ ਫਲ ਆਦਿ ਸ਼ਾਮਲ ਹੁੰਦੇ ਹਨ। ਇਸੇ ਤਰ੍ਹਾਂ ਭੂਰੇ ਅਤੇ ਲਾਲ ਰੰਗ ਦੇ ਨਿਸ਼ਾਨ ਮਾਸਾਹਰੀ ਭੋਜਨ ਦੀ ਨਿਸ਼ਾਨੀ ਹੁੰਦੇ ਹਨ। ਇਹ ਭੋਜਨ ਜ਼ਿਆਦਾਤਰ ਉਨ੍ਹਾਂ ਲੋਕਾਂ ਲਈ ਹੁੰਦਾ ਹੈ, ਜੋ ਮਾਸ ਖਾਣ ਦੇ ਸ਼ੌਕੀਨ ਹੁੰਦੇ ਹਨ।
ਚੋਖੀ ਆਮਦਨ ਦਾ ‘ਸਰੋਤ’ ਬਣ ਸਕਦੀ ਹੈ ਗਰਮ ਰੁੱਤ ਦੇ ਫਲਾਂ ਦੀ ਪ੍ਰੋਸੈਸਿੰਗ
ਕੁੱਝ ਸ਼ਬਦ, ਜਿਨ੍ਹਾਂ ਬਾਰੇ ਤੁਹਾਡਾ ਜਾਨਣਾ ਬਹੁਤ ਜ਼ਰੂਰੀ ਹੈ...
Eggetarian – ਐਗੀਟੇਰਿਅਨ ਦਾ ਅਰਥ ਹੈ, ਜੋ ਵਿਅਕਤੀ ਸ਼ਾਕਾਹਾਰੀ ਹੁੰਦਾ ਹੈ। ਪਰ ਉਸ ਦੇ ਨਾਲ ਹੀ ਆਂਡੇ ਵੀ ਖਾਂਦਾ ਹੈ।
Pollotarian – ਇਹ ਉਹ ਲੋਕ ਹੁੰਦੇ ਹਨ, ਜੋ ਆਂਡੇ, ਚਿਕਨ ਅਤੇ ਦੂਜੇ ਡਾਅਰੀ ਦੀ ਚੀਜ਼ਾਂ ’ਤੇ ਖਾਂਦੇ ਹਨ ਪਰ ਥਣਧਾਰੀ ਜੀਵਾਂ ਦਾ ਮਾਸ ਨਹੀਂ ਖਾਦੇ।
Pescetarian – ਇਸ ਵਿੱਚ ਉਹ ਸ਼ਾਮਿਲ ਹੁੰਦੇ ਹਨ, ਜੋ ਮੱਛੀ ਅਤੇ ਦੂਜੇ ਸਮੁੰਦਰੀ ਜੀਵ ਖਾਂਦੇ ਹਨ, ਪਰ ਕਿਸੀ ਵੀ ਤਰ੍ਹਾਂ ਦੀ ਡੇਅਰੀ ਵਾਲੀ ਚੀਜ਼ ਜਾਂ ਦੂਜਾ ਮਾਸ ਨਹੀਂ ਖਾਂਦੇ।
ਤੁਹਾਨੂੰ ਵੀ ਹੈ ਸਵੇਰੇ ਉੱਠਦੇ ਸਾਰ ਮੋਬਾਇਲ ਫੋਨ ਦੇਖਣ ਦੀ ਆਦਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ 2006 ਅਤੇ ਐੱਫ.ਐੱਸ.ਐੱਸ.ਏ.ਆਈ. (FSSAI) -
ਫੂਡ ਸੇਫਟੀ ਐਂਡ ਸਟੈਂਡਰਡਜ਼ ਆਥਰਿਟੀ ਆਫ ਇੰਡਿਆ ( ਐੱਫ.ਐੱਸ.ਐੱਸ.ਏ.ਆਈ. ) ਦੀ ਸਥਾਪਨਾ ਸਾਬਕਾ ਕੇਂਦਰੀ ਮੰਤਰੀ ਡਾ. ਅੰਬੂਮਨੀ ਰਾਮਦੋਸ ਨੇ 5 ਅਗਸਤ 2011 ਨੂੰ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ 2006 ਦੇ ਤਹਿਤ ਕੀਤੀ ਗਈ। ਇਸ ਵਿੱਚ ਚੇਅਰਪਰਸਨ ਅਤੇ 12 ਮੈਂਬਰ ਹੁੰਦੇ ਹਨ। ਇਹ ਭੋਜਨ ਦੇ ਮਿਆਰ ਨਿਰਧਾਰਤ ਕਰਨ ਲਈ ਜ਼ਿੰਮੇਵਾਰ ਹੈ।
ਭੋਜਨ ਅਤੇ ਫੂਡ ਸੇਫਟੀ ਸਥਾਪਤ ਕਰਨ ਲਈ ਅਤੇ ਅਧਾਰਤ ਵਿਗਿਆਨ ਨਿਰਧਾਰਤ ਕਰਨ ਲਈ ਸਧਾਰਣ ਅਥਾਰਟੀ ਬਣਾਈ ਗਈ। ਇਹ ਭੋਜਨ ਦੇ ਲੇਖਾਂ ਅਤੇ ਉਨ੍ਹਾਂ ਨੂੰ ਨਿਯਮਤ ਕਰਨ ਲਈ ਮਾਪਦੰਢ ਨਿਰਮਾਣ, ਸਟੋਰੇਜ਼ ਦੀ ਵੰਡ, ਵਿਕਰੀ ਅਤੇ ਆਯਾਤ ਨੂੰ ਯਕੀਨੀ ਬਣਾਉਣ ਦੇ ਨਾਲ ਮਨੁੱਖ ਲਈ ਸੁਰੱਖਿਅਤ ਅਤੇ ਪੌਸ਼ਟਿਕ ਭੋਜਨ ਦੀ ਉਪਲਬਧਤਾ ਖਪਤ ਅਤੇ ਇਸ ਨਾਲ ਜੁੜੇ ਮਾਮਲਿਆਂ ਨੂੰ ਹੱਲ ਕਰਦਾ ਹੈ।
ਵਿਆਹ ਕਰਵਾਉਣ ਤੋਂ ਆਖਰ ਕਿਉਂ ਪਿੱਛੇ ਹਟਦੀਆਂ ਹਨ ਅੱਜ ਦੀਆਂ ਕੁੜੀਆਂ...
- ਭੋਜਨ ਮਿਲਾਵਟ ਦੀ ਰੋਕਥਾਮ ਐਕਟ, 1954
- ਫਰੂਟ ਪ੍ਰੋਡਕਟਸ ਆਰਡਰ, 1955
- ਮੀਟ ਫੂਡ ਪ੍ਰੋਡਕਟਸ ਆਰਡਰ, 1973
- ਵੈਜੀਟੇਬਲ ਆਇਲ ਪ੍ਰੋਡਕਟਸ ( ਕੰਟਰੋਲ ) ਆਰਡਰ, 1947
- ਐਡੀਬਲ ਆਇਲ ਪੈਕਜਿੰਗ ( ਰੈਗੂਲੇਸ਼ਨ) ਆਰਡਰ, 1988
- ਸਾਲਵੈਂਟ ਐਕਸਟਰੈਕਟਡ ਆਇਲ, ਡੀ ਆਇਲਡ ਮੀਲ ਐਂਡ ਐਡੀਬਲ ਆਟਾ ਆਰਡਰ, 1967
- ਦੁੱਧ ਅਤੇ ਦੁੱਧ ਉਤਪਾਦ ਆਦੇਸ਼, 1992
- ਭੋਜਨ ਨਾਲ ਸਬੰਧਤ ਜ਼ਰੂਰੀ ਵਸਤੂਆਂ ਐਕਟ, 1955
ਛੱਤੀਸਗੜ੍ਹ ਦੇ ਇਸ ਮੰਦਰ ਵਿਚ ਔਰਤ ਦੇ ਰੂਪ ਵਿਚ ਪੂਜੇ ਜਾਂਦੇ ਹਨ ਹਨੂਮਾਨ ਜੀ
NEXT STORY