ਮੁੰਬਈ— ਸਰਦੀਆਂ ਦੇ ਮੌਸਮ 'ਚ ਖਾਸ ਤੌਰ 'ਤੇ ਗੁੜ ਪਾਪੜੀ ਬਣਾਈ ਜਾਂਦੀ ਹੈ। ਕਿਉਂਕਿ ਗੁੜ ਸਿਹਤ ਦੇ ਲਈ ਬਹੁਤ ਲਾਭਦਾਇਕ ਹੁੰਦਾ ਹੈ, ਇਸ ਨੂੰ ਹਰ ਉਮਰ ਦੇ ਲੋਕ ਖਾਣਾ ਪਸੰਦ ਕਰਦੇ ਹਨ ਤਾਂ ਆਓ ਜਾਣਦੇ ਹਾਂ ਗੁੜ ਪਾਪੜੀ ਬਣਾਉਣ ਦੀ ਵਿਧੀ।
ਸਮੱਗਰੀ
- ਇੱਕ ਕੱਪ ਕਣਕ ਦਾ ਆਟਾ
- 1ਚਮਚ ਖਸਖਸ
- 5 ਚਮਚ ਘਿਓ
- 3/4 ਚਮਚ ਗੁੜ (ਪੀਸਿਆ ਹੋਇਆ)
- 1/4 ਚਮਚ ਇਲਾਇਚੀ ਪਾਊਡਰ
- 1 ਚਮਚ ਨਾਰੀਅਲ ਤੇਲ
- 2 ਚਮਚ ਬਾਦਾਮ ਪਿਸਤਾ ( ਬਾਰੀਕ ਕੱਟੇ ਹੋਏ)
ਵਿਧੀ
1. ਸਭ ਤੋਂ ਪਹਿਲਾਂ ਇੱਕ ਪਲੇਟ 'ਚ ਚਾਰੇ ਪਾਸੇ ਘਿਓ ਲਗਾਕੇ ਉਸ 'ਚ ਖਸਖਸ ਦੇ ਦਾਣੇ ਮਿਲਾ ਦਿਓ।
2. ਫਿਕ ਇੱਕ ਨਾਨ ਸਟਿੱਕ ਪੈਨ 'ਚ ਥੋੜਾ ਜਿਹਾ ਘਿਓ ਪਾਓ ਅਤੇ ਉਸ ਨੂੰ ਗਰਮ ਕਰੋਂ। ਹੁਣ ਉਸ 'ਚ ਕਣਕ ਦਾ ਆਟਾ ਪਾ ਕੇ ਉਸਨੂੰ ਭੂਰਾ ਹੋਣ ਤੱਕ ਘੱਟ ਗੈਸ 'ਤੇ ਭੁੰਨ ਲਓ।
3. ਜਦੋਂ ਕਣਕ ਦਾ ਆਟਾ ਚੰਗੀ ਤਰ੍ਹਾਂ ਪੱਕ ਜਾਵੇ ਤਾਂ ਉਸ 'ਚ ਗੁੜ, ਇਲਾਇਚੀ ਪਾਊਡਰ, ਨਾਰੀਅਲ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਕੇ ਪਕਾਓ।
4. ਇਸਦੇ ਬਾਅਦ ਜਦੋਂ ਗੁੜ ਪਿਗਲਣ ਲੱਗੇ ਤਾਂ ਗੈਸ ਬੰਦ ਕਰ ਦਿਓ ਅਤੇ ਮਿਸ਼ਰਨ ਨੂੰ ਚੰਗੀ ਤਰ੍ਹਾਂ ਮਿਲਾ ਦਿਓ।
5. ਹੁਣ ਇਸ ਮਿਸ਼ਰਨ ਨੂੰ ਘਿਓ ਲੱਗੀ ਹੋਈ ਪਲੇਟ 'ਚ ਪਾ ਕੇ ਚੰਗੀ ਤਰ੍ਹਾਂ ਫੈਲਾ ਦਿਓ ਉਸਦੇ ਉੱਪਰ ਬਾਰੀਕ ਕੱਟੇ ਹੋਏ ਬਾਦਾਮ ਅਤੇ ਪਿਸਤਾ ਪਾ ਦਿਓ।
6. ਠੰਡਾ ਹੋਣ ਤੱਕ ਇੰਨਤਜ਼ਾਰ ਕਰੋਂ । ਫਿਰ ਆਪਣੇ ਮਨਪਸੰਦ ਆਕਾਰ 'ਚ ਕੱਟ ਲਓ।
7. ਤੁਹਾਡੀ ਗੁੜ ਪਾਪੜੀ ਤਿਆਰ ਹੈ।
ਇਸ ਲੜਕੀ ਨੂੰ ਦੇਖ ਤੁਸੀਂ ਵੀ ਹੋ ਜਾਵੋਗੇ ਹੈਰਾਨ
NEXT STORY