ਜਲੰਧਰ— ਹਰੀ ਮੂੰਗ ਦੀ ਦਾਲ ਉਂਝ ਤਾਂ ਬਹੁਤ ਹੀ ਸੁਆਦ ਲੱਗਦੀ ਹੈ। ਜੇਕਰ ਇਸ ਨੂੰ ਅੰਕੁਰਿਤ (ਪੁੰਗਰਾ) ਕੇ ਬਣਾਇਆ ਜਾਵੇ ਤਾਂ ਇਸ 'ਚ ਪੌਸ਼ਟਿਕ ਤੱਤ ਹੋਰ ਵੀ ਜ਼ਿਆਦਾ ਹੋ ਜਾਂਦੇ ਹਨ। ਇਸ ਖਾਣ 'ਚ ਬਹੁਤ ਹੀ ਸੁਆਦੀ ਹੁੰਦੀ ਹੈ। ਇਸ ਨੂੰ ਬਣਾਉਣਾ ਕਾਫੀ ਆਸਾਨ ਹੈ। ਆਓ ਜਾਣਦੇ ਹਾਂ ਇਸ ਦੀ ਰੈਸਿਪੀ ਬਾਰੇ।
ਸਮੱਗਰੀ—
ਤੇਲ - 2 ਚੱਮਚ
ਸਰ੍ਹੋਂ ਦੇ ਬੀਜ - 1/2 ਚੱਮਚ
ਜੀਰਾ - 1/2 ਚੱਮਚ
ਹਿੰਗ - 1/4 ਚੱਮਚ
ਲਸਣ - 1 ਚੱਮਚ
ਅਦਰਕ - 1 ਚੱਮਚ
ਕੜੀ ਪੱਤੇ - 7
ਪਿਆਜ਼ - 65 ਗ੍ਰਾਮ
ਟਮਾਟਰ - 90 ਗ੍ਰਾਮ
ਹਲਦੀ - 1/2 ਚੱਮਚ
ਲਾਲ ਮਿਰਚ - 1/2 ਚੱਮਚ
ਗਰਮ ਮਸਾਲਾ - 1/2 ਚੱਮਚ
ਅੰਕੁਰਿਤ ਮੂੰਗ ਦਾਲ - 200 ਗ੍ਰਾਮ
ਪਾਣੀ - 660 ਮਿਲੀਲੀਟਰ
ਨਮਕ - 1 ਚੱਮਚ
ਧਨੀਆ - ਗਾਰਨਿਸ਼ ਲਈ
ਵਿਧੀ—
1. ਸਭ ਤੋਂ ਪਹਿਲਾਂ ਕੜ੍ਹਾਈ 'ਚ 2 ਚੱਮਚ ਤੇਲ ਗਰਮ ਕਰਕੇ 1/2 ਚੱਮਚ ਸਰ੍ਹੋਂ ਦੇ ਬੀਜ, 1/2 ਚੱਮਚ ਜੀਰਾ, 1/4 ਚੱਮਚ ਹਿੰਗ ਪਾ ਕੇ ਚੰਗੀ ਤਰ੍ਹਾਂ ਨਾਲ ਹਿਲਾਓ।
2. ਹੁਣ ਇਸ 'ਚ 1 ਚੱਮਚ ਲਸਣ, 1 ਚੱਮਚ ਅਦਰਕ, 7 ਕੜੀ ਪੱਤੇ ਮਿਕਸ ਕਰਕੇ ਸੁਨਹਰੀ ਭੂਰੇ ਰੰਗ ਦੇ ਹੋਣ ਤੱਕ ਪਕਾਓ।
3. ਫਿਰ ਇਸ ਵਿਚ 65 ਗ੍ਰਾਮ ਪਿਆਜ਼ ਪਾ ਕੇ ਚੰਗੀ ਤਰ੍ਹਾਂ ਨਾਲ ਪਕਾ ਲਓ ਅਤੇ ਬਾਅਦ 'ਚ 90 ਗ੍ਰਾਮ ਟਮਾਟਰ ਮਿਕਸ ਕਰਕੇ ਇਸ ਨੂੰ ਨਰਮ ਹੋਣ ਤੱਕ ਪੱਕਣ ਦਿਓ।
4. ਇਸ ਤੋਂ ਬਾਅਦ ਇਸ ਵਿਚ 1/2 ਚੱਮਚ ਹਲਦੀ ਮਿਕਸ ਕਰਕੇ 1/2 ਚੱਮਚ ਲਾਲ ਮਿਰਚ, 1/2 ਚੱਮਚ ਗਰਮ ਮਸਾਲਾ ਚੰਗੇ ਤਰ੍ਹਾਂ ਮਿਲਾਓ।
5. ਹੁਣ ਇਸ ਵਿਚ 200 ਗ੍ਰਾਮ ਅੰਕੁਰਿਤ ਮੂੰਗ ਦਾਲ ਪਾ ਕੇ 3 ਤੋਂ 5 ਮਿੰਟ ਤੱਕ ਪਕਾਓ।
6. ਫਿਰ ਇਸ 'ਚ 660 ਮਿਲੀਲੀਟਰ ਪਾਣੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਇਸ ਨੂੰ ਉਬਾਲ ਲਓ।
7. ਇਸ ਨੂੰ ਉਬਾਲਣ ਤੋਂ ਬਾਅਦ ਇਸ 'ਚ 1 ਚੱਮਚ ਨਮਕ ਪਾਓ ਅਤੇ 5 ਤੋਂ 7 ਮਿੰਟ ਤੱਕ ਪੱਕਣ ਲਈ ਰੱਖ ਦਿਓ।
8. ਮੁਗਾਚੀ ਆਮਟੀ ਬਣ ਕੇ ਤਿਆਰ ਹੈ। ਹੁਣ ਇਸ ਨੂੰ ਧਨੀਏ ਨਾਲ ਗਾਰਨਿਸ਼ ਕਰਕੇ ਸਰਵ ਕਰੋ।
ਬਿਨ੍ਹਾਂ ਕੱਪੜਿਆਂ ਦੇ ਇਸ ਜੋੜੇ ਨੇ ਕਰਵਾਇਆ ਵਿਆਹ (ਦੇਖੋ ਤਸਵੀਰਾਂ)
NEXT STORY