ਜਲੰਧਰ— ਮੰਦਰਾਂ 'ਚ ਲੋਕ ਸ਼ਰਦਾ ਦੇ ਨਾਲ ਮੱਥਾ ਟੇਕਦੇ ਹਨ ਅਤੇ ਭਗਵਾਨ ਨਾਲ ਜੁੜੀ ਲੋਕਾਂ ਦੀ ਆਸਥਾ ਇੰਨੀ ਜ਼ਿਆਦਾ ਹੁੰਦੀ ਹੈ ਕਿ ਉਹ ਦੂਰ-ਦੂਰ ਤੋਂ ਨੰਗੇ ਪੈਰੀ ਚੱਲ ਕੇ ਭਗਵਾਨ ਦੇ ਦਰਬਾਰ 'ਚ ਮੱਥਾ ਟੇਕਣ ਜਾਦੇ ਹਨ। ਉਨ੍ਹਾਂ ਦੀਆਂ ਉਮੀਦਾਂ ਤੇ ਇੱਛਾਵਾਂ ਸਾਰੀਆਂ ਭਗਵਾਨ ਤੇ ਟਿੱਕੀਆਂ ਹਨ। ਕੁਝ ਲੋਕਾਂ ਦੀਆਂ ਮੰਨਤਾਂ ਪੂਰੀਆਂ ਉਹ ਮੰਦਰਾਂ ਫੁੱਲਾਂ ਦੇ ਹਾਰ, ਸੋਨਾ-ਚਾਂਦੀ ਤੇ ਹੋਰ ਕਈ ਤਰ੍ਹਾਂ ਦੇ ਚੜ੍ਹਾਵੇ ਚੜ੍ਹਾਉਦੇ ਹਨ।
ਅੱਜ ਅਸੀਂ ਜਿਸ ਮੰਦਿਰ ਦੀ ਗੱਲ ਕਰਨ ਜਾ ਰਹੇ ਹਾਂ ਉਥੇ ਫੁੱਲਾਂ ਦੀ ਨਹੀਂ ਚੱਪਲਾਂ ਦੀ ਮਾਲਾ ਚੜ੍ਹਦੀ ਹੈ ਜੀ ਹਾਂ ਭਾਰਤ ਦੇ ਕਰਨਾਟਕ 'ਚ ਗੁਲਵਰਗ ਜਿਲ੍ਹੇ ਵਿੱਚ ਸਥਿਤ ਲਕਮਾ ਦੇਵੀ ਦੇ ਮੰਦਿਰ 'ਚ ਮਾਂ ਦੇ ਭਗਤ ਮੰਦਰ ਦੇ ਬਾਹਰ ਇੱਕ ਦਰਖਤ ਤੇ ਚੱਪਲਾਂ ਟੰਗਦੇ ਹਨ। ਅਜਿਹਾ ਹਰ ਸਾਲ ਦੀਵਾਲੀ ਤੋਂ 6 ਦਿਨ ਬਾਅਦ ਚਪਲ ਚੜ੍ਹਾਉਣ ਦਾ ਤਿਉਹਾਰ ਮਨਾਇਆ ਜਾਂਦਾ ਹੈ ਇਸ ਦਿਨ ਮੰਦਿਰ 'ਚ ਭਗਤਾਂ ਦੀ ਬਹੁਤ ਭੀੜ ਹੁੰਦੀ ਹੈ। ਲੋਕਾਂ ਦਾ ਮੰਨਣਾ ਹੈ ਕਿ ਚੜ੍ਹਾਈ ਗਈ ਚੱਪਲਾਂ ਨੂੰ ਮਾਤਾ ਰਾਤ ਨੂੰ ਪਾ ਕੇ ਘੁੰਮਦੀ ਹੈ, ਜਿਸ ਨਾਲ ਚੱਪਲ ਚੜ੍ਹਾਉਣ ਵਾਲੇ ਦੇ ਸਾਰੇ ਦੁੱਖ-ਦਰਦ ਦੂਰ ਹੋ ਜਾਂਦੇ ਹਨ। ਚੱਪਲ ਚੜ੍ਹਾਉਣ ਦਾ ਇਹ ਦਿਨ ਦੀਵਾਲੀ ਦੇ ਛੇਵੇਂ ਦਿਨ ਮੰਨਿਆਂ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਇੱਥੇਂ ਬੱਲਦਾਂ ਦੀ ਬਲੀ ਦਿੱਤੀ ਜਾਂਦੀ ਸੀ। ਪਰ ਸਰਕਾਰ ਦੁਆਰਾ ਇਸ ਤੇ ਰੋਕ ਲਗਾਉਣ ਤੇ ਚੱਪਲ ਚੜ੍ਹਾਉਣ ਦੀ ਪ੍ਰਥਾ ਸ਼ਰੂ ਹੋ ਗਈ ਇਹ ਪ੍ਰਥਾ ਉਦੋਂ ਤੋਂ ਲੈ ਕੇ ਅੱਜ ਤੱਕ ਚੱਲੀ ਆ ਰਹੀ ਹੈ।
ਤਾਜੇ ਫੁੱਲਾ ਨੂੰ ਦੇ ਸਕਦੇ ਹੋ ਤਸੀਂ ਆਪਣੇ ਮਨ ਪਸੰਦ ਦੇ ਰੰਗ
NEXT STORY