ਜਲੰਧਰ— ਚੰਗੀ ਸਿਹਤ ਚਾਹੀਦੀ ਹੈ ਤਾਂ ਪ੍ਰੋਟੀਨ ਸਾਡੇ ਲਈ ਬਹੁਤ ਜ਼ਰੂਰੀ ਹੈ। ਅਜਿਹਾ ਅਸੀਂ ਬਚਪਨ ਤੋਂ ਹੀ ਸੁਣਦੇ ਜਾਂ ਪੜ੍ਹਦੇ ਆ ਰਹੇ ਹਾਂ ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਪ੍ਰੋਟੀਨ ਕਿਵੇਂ ਬਣਦਾ ਹੈ। ਪ੍ਰੋਟੀਨ, ਆਕਸੀਜਨ, ਹਾਈਡ੍ਰੋਜਨ ਅਤੇ ਨਾਈਟ੍ਰੋਜਨ ਤੋਂ ਬਣਨ ਵਾਲਾ ਤੱਤ ਹੈ ਜੋ ਸਾਡੇ ਸਰੀਰ ਨੂੰ ਬੀਮਾਰੀਆਂ ਤੋਂ ਬਚਾਉਣ ਦਾ ਕੰਮ ਕਰਦਾ ਹੈ। ਪ੍ਰੋਟੀਨ ਕਾਰਨ ਸਾਡਾ ਸਰੀਰ ਅੰਦਰੋਂ ਅਤੇ ਬਾਹਰੋਂ ਮਜ਼ਬੂਤ ਬਣਦਾ ਹੈ। ਸਾਡੇ ਨਹੁੰ ਅਤੇ ਵਾਲ ਵੀ ਪ੍ਰੋਟੀਨ ਦੇ ਹੀ ਬਣੇ ਹੁੰਦੇ ਹਨ। ਔਸਤ ਰੂਪ 'ਚ ਇਕ ਦਿਨ 'ਚ ਕਿਸੇ ਮਰਦ ਨੂੰ ਲੱਗਭਗ 60 ਗ੍ਰਾਮ ਪ੍ਰੋਟੀਨ ਦੀ ਲੋੜ ਪੈਂਦੀ ਹੈ ਜਦਕਿ ਇਕ ਔਰਤ ਨੂੰ 55 ਗ੍ਰਾਮ ਪ੍ਰੋਟੀਨ ਚਾਹੀਦਾ ਹੁੰਦਾ ਹੈ।
ਸ਼ਾਕਾਹਾਰੀ ਲੋਕਾਂ ਦੀ ਬਜਾਏ ਮਾਸਾਹਾਰੀ ਲੋਕਾਂ ਦੇ ਸਰੀਰ 'ਚ ਪ੍ਰੋਟੀਨ ਦੀ ਮਾਤਰਾ ਪੂਰੀ ਹੁੰਦੀ ਹੈ ਕਿਉਂਕਿ ਮੀਟ, ਝੀਗਾਂ, ਆਂਡੇ ਅਤੇ ਚਿਕਨ 'ਚ ਇਹ ਭਰਪੂਰ ਮਾਤਰਾ 'ਚ ਹੁੰਦਾ ਹੈ ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਸ਼ਾਕਾਹਾਰੀ ਲੋਕ ਪ੍ਰੋਟੀਨ ਦੀ ਮਾਤਰਾ ਨੂੰ ਪੂਰਾ ਨਹੀਂ ਕਰ ਸਕਦੇ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਖੁਰਾਕਾਂ ਬਾਰੇ ਦੱਸਾਂਗੇ ਜਿਨ੍ਹਾਂ ਦੀ ਵਰਤੋਂ ਕਰਨ ਨਾਲ ਤੁਹਾਨੂੰ ਪ੍ਰੋਟੀਨ ਮਿਲੇਗਾ ਅਤੇ ਤੁਹਾਨੂੰ ਨਾਨ-ਵੈੱਜ ਖਾਣ ਦੀ ਵੀ ਲੋੜ ਨਹੀਂ ਪਵੇਗੀ।
ਦਾਲ-ਅਨਾਜ 'ਚ ਪ੍ਰੋਟੀਨ ਦੀ ਮਾਤਰਾ ਭਰਪੂਰ ਹੁੰਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਖਾਸ ਖੁਰਾਕਾਂ ਰਾਹੀ ਵੀ ਪ੍ਰੋਟੀਨ ਖੂਬ ਹਾਸਲ ਕਰ ਸਕਦੇ ਹੋ।
1. ਸੂਰਜਮੁਖੀ ਅਤੇ ਤਿਲ ਦੇ ਬੀਜ
ਇਨ੍ਹਾਂ ਬੀਜਾਂ 'ਚ ਕਾਫੀ ਭਰਪੂਰ ਮਾਤਰਾ 'ਚ ਪ੍ਰੋਟੀਨ ਹੁੰਦਾ ਹੈ। ਸਿਰਫ 3 ਚਮਚ ਬੀਜ ਤੁਹਾਨੂੰ ਲਗਭਗ 4.7 ਗ੍ਰਾਮ ਪ੍ਰੋਟੀਨ ਮੁਹੱਈਆ ਕਰਵਾਉਂਦੇ ਹਨ। ਤੁਸੀਂ ਚਾਹੋ ਤਾਂ ਗਰਮਾ-ਗਰਮ ਸੂਪ, ਫਰਾਈ ਸਬਜ਼ੀਆਂ ਅਤੇ ਸਲਾਦ 'ਚ ਬੀਜ ਮਿਕਸ ਕਰਕੇ ਡਾਈਟ ਲੈ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਤਿਲਾਂ ਦੀ ਚਿੱਕੀ, ਤਿਲਾਂ ਦੇ ਲੱਡੂ ਵੀ ਬਣਾ ਕੇ ਖਾ ਸਕਦੇ ਹੋ।
2. ਕਵਿਨੋਆ
ਕਵਿਨੋਆ ਵੀ ਇਕ ਅਨਾਜ ਹੀ ਹੈ ਜਿਸ ਨੂੰ ਤੁਸੀਂ ਹਾਈ ਸਟਾਰਚ ਵਾਲੇ ਚੌਲ ਅਤੇ ਪਾਸਤੇ ਦੀ ਥਾਂ ਇਸਤੇਮਾਲ ਕਰ ਸਕਦੇ ਹੋ। ਇਸ ਨੂੰ ਤੁਸੀਂ ਸਬਜ਼ੀਆਂ ਅਤੇ ਹਲਕੇ ਮਸਾਲੇ ਪਾ ਕੇ ਉਪਮਾ ਵਾਂਗ ਵੀ ਤਿਆਰ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਲੈਟਸ ਦੇ ਪੱਤੇ ਅਤੇ ਫੈਟਾ ਚੀਜ਼ ਮਿਕਸ ਕਰਕੇ ਸਲਾਦ ਵਾਂਗ ਵੀ ਇਨ੍ਹਾਂ ਨੂੰ ਲੈ ਸਕਦੇ ਹੋ।
3. ਸੋਇਆਬੀਨ
ਕੁਦਰਤੀ ਤੌਰ 'ਤੇ ਸੋਇਆਬੀਨ 'ਚ ਪ੍ਰੋਟੀਨ ਜ਼ਿਆਦਾ ਹੁੰਦਾ ਹੈ। ਸੋਇਆਬੀਨ ਨੂੰ ਕਈ ਤਰ੍ਹਾਂ ਨਾਲ ਇਸਤੇਮਾਲ 'ਚ ਲਿਆਇਆ ਜਾ ਸਕਦਾ ਹੈ ਜਿਵੇਂ ਦਾਲ, ਆਟਾ ਆਦਿ। ਸੋਇਆਬੀਨ ਤੋਂ ਬਣਨ ਵਾਲੇ ਪਦਾਰਥ ਵੀ ਸਰੀਰ ਨੂੰ ਪ੍ਰੋਟੀਨ ਪਹੁੰਚਾਉਂਦੇ ਹਨ। ਇਹ ਬੱਚਿਆਂ ਅਤੇ ਵੱਡਿਆਂ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਠੀਕ ਬਣਾਉਂਦੀ ਹੈ।
4. ਮਸਰਾਂ ਦੀ ਦਾਲ
ਭਾਰਤੀ ਖਾਣੇ 'ਚ ਮਸਰਾਂ ਦੀ ਦਾਲ ਆਮ ਖਾਣ ਨੂੰ ਮਿਲਦੀ ਹੈ। ਇਸ 'ਚ ਪ੍ਰੋਟੀਨ ਅਤੇ ਫਾਈਬਰ ਦੀ ਮਾਤਰਾ ਭਰਪੂਰ ਹੁੰਦੀ ਹੈ ਜੋ ਫੈਟ ਨੂੰ ਘੱਟ ਕਰਦੀ ਹੈ ਇਸ ਤੋਂ ਇਲਾਵਾ ਰਾਜਮਾਂਹ-ਛੋਲੇ ਵੀ ਪ੍ਰੋਟੀਨ ਯੁਕਤ ਹੁੰਦੇ ਹਨ। ਇਨ੍ਹਾਂ ਨੂੰ ਤੁਸੀਂ ਉਬਾਲ ਕੇ ਸਨੈਕ ਵਾਂਗ ਵੀ ਲੈ ਸਕਦੇ ਹੋ।
5. ਨਟਸ
ਸਨੈਕ ਖਾਣ ਤੋਂ ਬਿਹਤਰ ਹੈ ਤੁਸੀਂ ਕਾਜੂ-ਬਾਦਾਮ ਜਾਂ ਫਿਰ ਪੀਨਟਸ ਵਰਗੇ ਕੋਈ ਨਟਸ ਖਾਓ। ਨਟਸ 'ਚ ਫਾਈਬਰ, ਚ ਮਿਨਰਲਸ, ਵਿਟਾਮਿਨ ਈ ਅਤੇ ਓਮੇਗਾ-3 ਫੈੱਟੀ ਐਸਿਡ ਕਾਫੀ ਮਾਤਰਾ 'ਚ ਮੌਜੂਦ ਹੁੰਦਾ ਹੈ। ਰਿਪੋਰਟ ਅਨੁਸਾਰ, ਇਹ ਬਲੱਡ ਸ਼ੂਗਰ ਲੈਵਲ ਨੂੰ ਵੀ ਸਿਥਰ ਰੱਖਦਾ ਹੈ। ਇਸਦੇ ਨਾਲ ਵਾਲਾਂ ਦੇ ਝੜਨ ਅਤੇ ਟੁੱਟਣ ਦੀ ਪਰੇਸ਼ਾਨੀ ਵੀ ਬਿਲਕੁਲ ਖਤਮ ਹੋ ਜਾਂਦੀ ਹੈ।
6. ਹੋਰ ਅਨਾਜ
ਇਸ ਤੋਂ ਇਲਾਵਾ ਤੁਸੀਂ ਅਨਾਰ 'ਚ ਓਟਸ, ਕਣਕ, ਰਾਗੀ, ਬੀਨਸ, ਚੌਲਾਈ, ਅਨਾਜ ਅਤੇ ਬਾਜਰਾ ਵੀ ਲੈ ਸਕਦੇ ਹੋ। ਬਾਜਰੇ ਦੀ ਰੋਟੀ ਤੁਹਾਡੇ ਲਈਬਹੁਤ ਫਾਇਦੇਮੰਦ ਹੈ।
ਫਰਿੱਜ ਦੀ ਬਦਬੂ ਨੂੰ ਦੂਰ ਕਰਨ ਦੇ ਆਸਾਨ ਤਰੀਕੇ
NEXT STORY