ਨਵੀਂ ਦਿੱਲੀ— ਫਰਿੱਜ ਦਾ ਇਸਤੇਮਾਲ ਹਰ ਘਰ 'ਚ ਕੀਤਾ ਜਾਂਦਾ ਹੈ। ਸਰਦੀਆਂ ਹੋਣ ਜਾਂ ਗਰਮੀਆਂ ਹਰ ਮੌਸਮ 'ਚ ਖਾਣੇ ਦੇ ਇਲਾਵਾ ਰਸੋਈ ਦਾ ਦੂਸਰਾ ਸਮਾਨ ਵੀ ਇਸ 'ਚ ਰੱਖਿਆ ਜਾਂਦਾ ਹੈ। ਫਰਿੱਜ ਦਾ ਇਸਤੇਮਾਲ ਖਾਣੇ ਨੂੰ ਖਰਾਬ ਹੋਣ ਤੋਂ ਬਚਾਉਣ ਦੇ ਲਈ ਕੀਤਾ ਜਾਂਦਾ ਹੈ। ਕਈ ਵਾਰ ਰੈਫਰਿਜੇਟਰ ਦਾ ਤਾਪਮਾਨ ਬਿਲਕੁਲ ਠੀਕ ਹੁੰਦਾ ਹੈ ਪਰ ਫਿਰ ਵੀ ਖਾਣ ਵਾਲੀਆਂ ਚੀਜ਼ਾਂ ਖਰਾਬ ਹੋ ਜਾਂਦੀਆਂ ਹਨ ਜਾਂ ਫਿਰ ਉਨ੍ਹਾਂ 'ਚੋਂ ਬਦਬੂ ਆਉਣ ਲੱਗਦੀ ਹੈ। ਇਸਦਾ ਕਾਰਨ ਸਮਾਨ ਨੂੰ ਰੱਖਣ ਦਾ ਗਲਤ ਤਰੀਕਾ ਜਾਂ ਫਰਿੱਜ ਦਾ ਗੰਦਾ ਹੋਣਾ ਹੋ ਸਕਦਾ ਹੈ । ਇਸਦੇ ਇਸਤੇਮਾਲ ਦੇ ਤਰੀਕੇ 'ਚ ਬਦਲਾਅ ਲਿਆ ਕੇ ਚੀਜ਼ਾਂ ਨੂੰ ਖਰਾਬ ਹੋਣ ਅਤੇ ਬਦਬੂ ਤੋਂ ਬਚਾਇਆ ਜਾ ਸਕਦਾ ਹੈ।
1. ਫਰਿੱਜ 'ਚ ਜ਼ਰੂਰਤ ਤੋਂ ਜ਼ਿਆਦਾ ਸਮਾਨ ਨਾ ਰੱਖੋ। ਜ਼ਿਆਦਾ ਸਮਾਨ ਰੱਖਣ ਨਾਲ ਇਸਦੇ ਖਰਾਬ ਹੋਣ ਦਾ ਖਤਰਾ ਰਹਿੰਦਾ ਹੈ।
2. ਜੋ ਵੀ ਸਮਾਨ ਫਰਿੱਜ 'ਚ ਰੱਖਣ ਵਾਲੇ ਹਨ ਉਨ੍ਹਾਂ ਨੂੰ ਹਮੇਸ਼ਾ ਢੱਕ ਕੇ ਰੱਖੋ। ਖੁੱਲੇ ਖਾਣੇ ਦੀ ਸੁਗੰਦ ਬਾਕੀ ਖਾਣੇ ਦੇ ਸੁਆਦ ਨੂੰ ਵੀ ਖਰਾਬ ਕਰ ਸਕਦੀ ਹੈ।
3. ਜੇਕਰ ਫਰਿੱਜ 'ਚ ਕੁਝ ਡਿੱਗ ਜਾਵੇ ਤਾਂ ਉਸਨੂੰ ਤੁਰੰਤ ਸਾਫ ਕਰੋ। ਜਿਵੇ ਜੂਸ, ਦੁੱਧ ਜਾਂ ਸਬਜੀ ਦੀ ਇੱਕ ਬੂੰਦ ਵੀ ਬਦਬੂ ਫੈਲਾਉਣ ਦਾ ਕਾਰਨ ਬਣਦੀ ਹੈ।
4. ਫਰਿੱਜ 'ਚ ਰੱਖਿਆ ਕੋਈ ਵੀ ਸਮਾਨ ਖਰਾਬ ਹੋ ਜਾਵੇ ਤਾਂ ਉਸਨੂੰ ਸੰਭਾਲ ਕ ਰੱਖਣ ਦੀ ਵਜਾਏ ਬਾਹਰ ਸੁੱਟ ਦਿਓ।
ਬਦਬੂ ਹਟਾਉਣ ਦੇ ਉਪਾਅ
1. ਬਦਬੂ ਨੂੰ ਦੂਰ ਕਰਨ ਦੇ ਲਈ ਅਤੇ ਫਰਿੱਜ ਨੂੰ ਸਾਫ ਕਰਨ ਦੇ ਲਈ ਇੱਕ ਕੱਪ ਪਾਣੀ ਇੱਕ ਚਮਚ ਸੋਡਾ ਮਿਲਾਕੇ ਸਾਫ ਕਰੋ। ਇਸ ਨਾਲ ਬਦਬੂ ਅਤੇ ਦਾਗ-ਧੱਬੇ ਗਾਇਬ ਹੋ ਜਾਣਗੇ।
3. ਲੰਬੇ ਸਮੇਂ ਦੇ ਲਈ ਫਰਿੱਜ ਨੂੰ ਬੰਦ ਕਰਨਾ ਹੈ ਤਾਂ ਬਦਬੂ ਤੋਂ ਬਚਣ ਦੇ ਲਈ ਬਾਕੀ ਸਮਾਨ ਬਾਹਰ ਕੱਢ ਦਿਓ ਅਤੇ ਫਰਿੱਜ 'ਚ ਕੱਚੇ ਕੋਲੇ ਦੇ 8-10 ਟੁਕੜੇ ਵੱਖ-ਵੱਖ ਥਾਵਾਂ 'ਤੇ ਰੱਖ ਦਿਓ।
4. ਫਰਿੱਜ 'ਚੋਂ ਆ ਰਹੀ ਬਦਬੂ ਤੋਂ ਬਚਣ ਦੇ ਲਈ ਅੱਧਾ ਨਿੰਬੂ ਕੱਟ ਕੇ ਰੱਖ ਦਿਓ।
5.ਕਿਸੇ ਕਾਰਨ ਫਰਿੱਜ 'ਚ ਉੱਲੀ ਲੱਗ ਜਾਵੇ ਤਾਂ ਸਫੇਦ ਸਿਰਕੇ ਨਾਲ ਸਾਫ ਕਰੋ।
ਫਰਿੱਜ ਦਾ ਇਸਤੇਮਾਲ
1. ਰੋਟੀ ਬਣਾਉਣ ਤੋਂ ਅੱਧਾ ਵੇਲਣ ਨੂੰ ਫਰਿੱਜ 'ਚ ਰੱਖ ਦਿਓ। ਇਸ ਤਰ੍ਹਾਂ ਕਰਨ ਨਾਲ ਵੇਲਣ 'ਤੇ ਆਟਾ ਨਹੀਂ ਚਿਪਕੇਗਾ।
2. ਲਿਪਸਟਿਕ ਅਤੇ ਨੇਲਪਾਲਿਸ਼ ਨੂੰ ਖਰਾਬ ਹੋਣ ਤੋਂ ਬਚਾਉਣ ਦੇ ਲਈ ਫਰਿੱਜ 'ਚ ਰੱਖੋ।
3. ਕੌਫੀ ਦਾ ਪਾਊਡਰ ਖਰਾਬ ਹੋਣ ਤੋਂ ਬਚਾਉਣ ਦੇ ਲਈ ਇਸ ਨੂੰ ਫਰਿੱਜ 'ਚ ਰੱਖ ਦਿਓ। ਇਸ ਤਰ੍ਹਾਂ ਇਹ ਜੰਮੇਗਾ ਨਹੀਂ।
4. ਸੁੱਕੇ ਮੇਵਿਆਂ ਨੂੰ ਫਰਿੱਜ 'ਚ ਰੱਖਣ ਨਾਲ ਇੰਨ੍ਹਾਂ ਨੂੰ ਲੰਬੇ ਸਮੇਂ ਤੱਕ ਇਸਤੇਮਾਲ ਕੀਤਾ ਜਾ ਸਕਦਾ ਹੈ।
5. ਕੇਲੇ 1-2 ਦਿਨ 'ਚ ਕਾਲੇ ਪੈ ਜਾਂਦੇ ਹਨ। ਇਨ੍ਹਾਂ ਨੂੰ ਕੱਟ ਕੇ ਕੱਚ ਕੇ ਜਾਰ 'ਚ ਪਾ ਕੇ ਚੰਗੀਂ ਤਰ੍ਹਾਂ ਬੰਦ ਕਰਕੇ ਫਰਿੱਜ 'ਚ ਰੱਖ ਦਿਓ। ਇਸ ਨਾਲ ਕੇਲੇ ਜ਼ਿਆਦਾ ਦਿਨ ਤੱਕ ਖਰਾਬ ਨਹੀਂ ਹੋਣਗੇ।
6. ਪ੍ਰੈਸ਼ਰ ਕੁੱਕਰ ਦੀ ਸੀਟੀ ਜਲਦੀ ਖਰਾਬ ਹੋ ਜਾਂਦੀ ਹੈ ਤਾਂ ਇਸ ਨੂੰ ਹਫਤੇ 'ਚ ਇੱਕ ਵਾਰ ਰਾਤ ਭਰ ਦੇ ਲਈ ਫਰਿੱਜ 'ਚ ਰੱਖ ਦਿਓ। ਇਸ ਨਾਲ ਇਹ ਜਲਦੀ ਖਰਾਬ ਨਹੀਂ ਹੋਵੇਗੀ।
7. ਸੈਲੋ ਟੇਪ ਦਾ ਸਿਰਾ ਗਾਇਬ ਹੋ ਗਿਆ ਤਾਂ ਕੁਝ ਸਮੇਂ ਲਈ ਫਰਿੱਜ 'ਚ ਰੱਖ ਦਿਓ। ਆਸਾਨੀ ਨਾਲ ਮਿਲ ਜਾਵੇਗਾ।
ਗੁਲਾਬ ਵਰਗਾ ਚਿਹਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖਾ
NEXT STORY