ਵੈੱਬ ਡੈਸਕ- ਸਰਦੀਆਂ ਦੇ ਮੌਸਮ ’ਚ ਮੁਟਿਆਰਾਂ ਅਤੇ ਔਰਤਾਂ ਠੰਢ ਤੋਂ ਬਚਣ ਲਈ ਵੱਖ-ਵੱਖ ਤਰ੍ਹਾਂ ਦੇ ਵਿੰਟਰ ਵੀਅਰ ਚੁਣਦੀਆਂ ਹਨ, ਜਿਨ੍ਹਾਂ ’ਚ ਵਿੰਟਰ ਸੂਟ, ਡਰੈੱਸ, ਕੋਟ, ਜੈਕਟ, ਸਵੈਟਰ ਅਤੇ ਇਨਰ ਆਦਿ ਸ਼ਾਮਲ ਹਨ। ਇਨ੍ਹਾਂ ’ਚੋਂ ਹਾਈ ਨੈੱਕ ਸਵੈਟਰ ਹਮੇਸ਼ਾ ਤੋਂ ਔਰਤਾਂ ਦਾ ਸਭ ਤੋਂ ਭਰੋਸੇਮੰਦ ਅਤੇ ਹਰਮਨਪਿਆਰਾ ਆਪਸ਼ਨ ਰਿਹਾ ਹੈ। ਇਹ ਨਾ ਸਿਰਫੀ ਸਰੀਰ ਨੂੰ ਗਰਮ ਰੱਖਦਾ ਹੈ ਸਗੋਂ ਮੁਟਿਆਰਾਂ ਨੂੰ ਇਕ ਆਕਰਸ਼ਕ ਅਤੇ ਸਟਾਈਲਿਸ਼ ਲੁਕ ਵੀ ਦਿੰਦਾ ਹੈ। ਹਾਈ ਨੈੱਕ ਸਵੈਟਰ ਦੀ ਮੁੱਖ ਖ਼ਾਸੀਅਤ ਇਸ ਦਾ ਹਾਈ ਨੈੱਕ ਡਿਜ਼ਾਈਨ ਹੈ, ਜੋ ਧੌਣ ਨੂੰ ਪੂਰੀ ਤਰ੍ਹਾਂ ਢਕਦਾ ਹੈ ਅਤੇ ਠੰਢੀਆਂ ਹਵਾਵਾਂ ਤੋਂ ਸੁਰੱਖਿਆ ਮੁਹੱਈਆ ਕਰਦਾ ਹੈ। ਮੁਟਿਆਰਾਂ ਅਤੇ ਔਰਤਾਂ ਹੁਣ ਇਸ ਨੂੰ ਸਿਰਫ਼ ਸਵੈਟਰ ਦੇ ਤੌਰ ’ਤੇ ਨਹੀਂ, ਸਗੋਂ ਟਾਪ ਵਾਂਗ ਵੀ ਪਹਿਨ ਰਹੀਆਂ ਹਨ। ਲੇਅਰਿੰਗ ਲਈ ਇਹ ਸਭ ਤੋਂ ਆਦਰਸ਼ ਆਪਸ਼ਨ ਹੈ। ਹਾਈ ਨੈੱਕ ਸਵੈਟਰ ਹਰ ਤਰ੍ਹਾਂ ਦੇ ਆਊਟਫਿੱਟ ਨਾਲ ਆਸਾਨੀ ਨਾਲ ਮੈਚ ਹੋ ਜਾਂਦਾ ਹੈ। ਸਕੂਲ-ਕਾਲਜ ਜਾਣ ਵਾਲੀਆਂ ਵਿਦਿਆਰਥਣਾਂ ਤੋਂ ਲੈ ਕੇ ਆਫ਼ਿਸ ਜਾਣ ਵਾਲੀਆਂ ਪ੍ਰੋਫੈਸ਼ਨਲ ਔਰਤਾਂ ਤੱਕ ਸਭ ਇਸ ਨੂੰ ਖੂਬ ਪਸੰਦ ਕਰਦੀਆਂ ਹਨ। ਹਾਈ ਨੈੱਕ ਸਵੈਟਰ ਆਮ ਤੌਰ ’ਤੇ ਲਾਂਗ ਸਲੀਵਜ਼ ਦੇ ਨਾਲ ਆਉਂਦੇ ਹਨ, ਜੋ ਹੱਥਾਂ ਨੂੰ ਪੂਰੀ ਤਰ੍ਹਾਂ ਕਵਰ ਕਰਦੇ ਹਨ। ਇਹ ਮੋਟੇ ਅਤੇ ਗਰਮ ਫੈਬ੍ਰਿਕ ਜਿਵੇਂ ਵੂਲ, ਐਕ੍ਰਿਲਿਕ ਜਾਂ ਕਾਟਨ ਬਲੈਂਡ ’ਚ ਮੁਹੱਈਆ ਹੁੰਦੇ ਹਨ।

ਡਿਜ਼ਾਈਨ ਦੀ ਦ੍ਰਿਸ਼ਟੀ ਤੋਂ ਜ਼ਿਆਦਾਤਰ ਹਾਈ ਨੈੱਕ ਸਵੈਟਰ ਪਲੇਨ ਅਤੇ ਸਿੰਪਲ ਹੁੰਦੇ ਹਨ, ਜੋ ਸੋਬਰ, ਐਲੀਗੈਂਟ ਅਤੇ ਕਲਾਸਿਕ ਲੁਕ ਦਿੰਦੇ ਹਨ। ਕੁਝ ’ਚ ਸਟੋਨ ਵਰਕ, ਐਂਬ੍ਰਾਇਡਰੀ, ਪ੍ਰਿੰਟ ਜਾਂ ਹਲਕੇ ਪੈਟਰਨ ਵੀ ਦੇਖਣ ਨੂੰ ਮਿਲਦੇ ਹਨ। ਇਹ ਸਵੈਟਰ ਮੀਡੀਅਮ ਲੈਂਥ ’ਚ ਆਉਂਦੇ ਹਨ, ਜੋ ਕਮਰ ਤੱਕ ਚੰਗੀ ਕਵਰੇਜ ਦਿੰਦੇ ਹਨ। ਬਹੁਤ ਜ਼ਿਆਦਾ ਠੰਢ ’ਚ ਹਾਈ ਨੈੱਕ ਸਵੈਟਰ ਨੂੰ ਅੰਦਰ ਪਹਿਨ ਕੇ ਉਸ ਦੇ ਉੱਪਰ ਸ਼੍ਰੱਗ, ਜੈਕਟ ਜਾਂ ਕੋਟ ਐਡ ਕੀਤਾ ਜਾ ਸਕਦਾ ਹੈ। ਲੇਅਰਿੰਗ ’ਚ ਹਾਈ ਨੈੱਕ ਸਵੈਟਰ ਔਰਤਾਂ ਦੀ ਸਭ ਤੋਂ ਪਸੰਦੀਦਾ ਆਈਟਮ ਬਣ ਚੁੱਕਾ ਹੈ, ਕਿਉਂਕਿ ਇਹ ਕੋਟ ਅਤੇ ਜੈਕਟ ਦੇ ਨਾਲ ਸਭ ਤੋਂ ਜ਼ਿਆਦਾ ਕੰਬੀਨੇਸ਼ਨ ’ਚ ਵਰਤੋਂ ਹੁੰਦਾ ਹੈ। ਸਟਾਈਲਿੰਗ ਲਈ ਸਟਾਲ, ਮਫਲਰ, ਟੋਪੀ, ਸਕਾਰਫ਼ ਆਦਿ ਵੀ ਜੋੜੇ ਜਾ ਰਹੇ ਹਨ, ਜੋ ਮੁਟਿਆਰਾਂ ਦੀ ਪੂਰੀ ਲੁਕ ਨੂੰ ਹੋਰ ਖੂਬਸੂਰਤ ਬਣਾਉਂਦੇ ਹਨ।
ਇਹ ਸਵੈਟਰ ਕੈਜ਼ੂਅਲ ਵੀਅਰ ਤੋਂ ਲੈ ਕੇ ਪਾਰਟੀ ਜਾਂ ਫਾਰਮਲ ਮੌਕਿਆਂ ਤੱਕ ਹਰ ਮੌਕੇ ’ਤੇ ਸੂਟ ਕਰਦੇ ਹਨ। ਹਾਈ ਨੈੱਕ ਸਵੈਟਰ ਦਾ ਫੈਸ਼ਨ ਕਦੇ ਪੁਰਾਣਾ ਨਹੀਂ ਪੈਂਦਾ। ਇਹ ਸਦਾਬਹਾਰ ਟ੍ਰੈਂਡ ਹੈ, ਜੋ ਹਰ ਸਰਦੀਆਂ ’ਚ ਔਰਤਾਂ ਦੇ ਵਾਰਡਰੋਬ ਦਾ ਮਹੱਤਵਪੂਰਨ ਹਿੱਸਾ ਬਣ ਜਾਂਦਾ ਹੈ। ਇਨ੍ਹਾਂ ਦੇ ਨਾਲ ਹੇਅਰ ਸਟਾਈਲ ’ਚ ਓਪਨ ਹੇਅਰ ਜਾਂ ਹਾਈ ਪੋਨੀਟੇਲ ਸਭ ਤੋਂ ਕਾਮਨ ਹਨ, ਜੋ ਲੁਕ ਨੂੰ ਹੋਰ ਆਕਰਸ਼ਕ ਬਣਾਉਂਦੇ ਹਨ। ਫੁੱਟਵੀਅਰ ’ਚ ਹਾਈ ਨੈੱਕ ਸਵੈਟਰ ਵਿਦ ਜੀਨਸ ਦੇ ਨਾਲ ਲਾਂਗ ਬੂਟਸ, ਸਪੋਰਟਸ ਸ਼ੂਜ਼ ਜਾਂ ਐਂਕਲ ਬੂਟਸ, ਜਦਕਿ ਸੂਟ ਦੇ ਨਾਲ ਜੁੱਤੀ, ਬੈਲੀ ਜਾਂ ਸੈਂਡਲ ਸੋਹਣੇ ਲੱਗਦੇ ਹਨ। ਮੁਟਿਆਰਾਂ ਅਸੈਸਰੀਜ਼ ਜਿਵੇਂ ਸਨਗਲਾਸਿਜ਼, ਵਾਚ, ਬ੍ਰੈਸਲੇਟ ਅਤੇ ਈਅਰਰਿੰਗਜ਼ ਨਾਲ ਲੁਕ ਨੂੰ ਕੰਪਲੀਟ ਕਰ ਰਹੀਆਂ ਹਨ। ਹਾਈ ਨੈੱਕ ਸਵੈਟਰ ਸਰਦੀਆਂ ਦਾ ਸਭ ਤੋਂ ਪ੍ਰੈਕਟੀਕਲ, ਕੰਫਰਟੇਬਲ ਅਤੇ ਸਟਾਈਲਿਸ਼ ਆਪਸ਼ਨ ਹੈ।
ਬਜ਼ੁਰਗਾਂ ਨਾਲ ਕਰ ਰਹੇ ਹੋ ਹਵਾਈ ਸਫ਼ਰ, ਤਾਂ ਟਿਕਟ ਦੀ ਬੁਕਿੰਗ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ
NEXT STORY