ਵੈੱਬ ਡੈਸਕ- ਪੰਜਾਬੀ ਪਿੰਨੀ ਕਣਕ ਦੇ ਆਟੇ, ਘਿਓ, ਖੰਡ (ਬੂਰਾ), ਮੇਵਿਆਂ ਤੇ ਗੋਂਦ ਆਦਿ ਨਾਲ ਬਣੀ ਇਕ ਰਵਾਇਤੀ ਅਤੇ ਪੌਸ਼ਟਿਕ ਮਠਿਆਈ ਹੈ। ਇਸ ਨੂੰ ਬਣਾਉਣ ਲਈ, ਘਿਓ ’ਚ ਗੋਂਦ ਨੂੰ ਤਲ ਕੇ ਦਰਦਰਾ ਕੁੱਟਿਆ ਜਾਂਦਾ ਹੈ, ਫਿਰ ਆਟੇ ਨੂੰ ਭੁੰਨ ਕੇ ਉਸ ’ਚ ਤਲੇ ਹੋਏ ਮੇਵੇ ਮਿਲਾਏ ਜਾਂਦੇ ਹਨ। ਮਿਸ਼ਰਣ ਨੂੰ ਠੰਡਾ ਹੋਣ 'ਤੇ ਉਸ ’ਚ ਪਿਸੀ ਹੋਈ ਖੰਡ, ਕੁੱਟਿਆ ਹੋਇਆ ਗੋਂਦ ਅਤੇ ਹੋਰ ਸਮੱਗਰੀ ਪਾ ਕੇ ਲੱਡੂ ਬਣਾਏ ਜਾਂਦੇ ਹਨ।
ਸਮੱਗਰੀ
ਕਣਕ ਦਾ ਆਟਾ: 1.5 ਕੱਪ
ਘਿਓ 1 ਕੱਪ
ਪਿਸੀ ਖੰਡ (ਬੂਰਾ) : 1 ਕੱਪ
ਗੋਂਦ : 1/4 ਕੱਪ
ਬਾਦਾਮ : 10 (ਕੱਟੇ ਹੋਏ)
ਕਾਜੂ : 10 (ਕੱਟੇ ਹੋਏ)
ਕਿਸ਼ਮਿਸ਼ : 10
ਇਲਾਇਚੀ ਪਾਊਡਰ : 1 ਚਮਚ
ਸੌਂਫ ਪਾਊਡਰ - 1 ਚਮਚ
ਵਿਧੀ
ਗੋਂਦ ਤਲੋ : ਇਕ ਕੜਾਹੀ ’ਚ ਘਿਓ ਗਰਮ ਕਰੋ। ਦਰਮਿਆਨੇ ਸੇਕ ’ਤੇ ਗੋਂਦ ਪਾ ਕੇ ਫੁੱਲਣ ਅਤੇ ਕੁਰਕਕੁਰਾ ਹੋਣ ਤਕ ਤਲੋ। ਇਸ ਨੂੰ ਕੱਢ ਕੇ ਠੰਡਾ ਹੋਣ ਦਿਓ ਅਤੇ ਫਿਰ ਦਰਦਰਾ ਕੁੱਟ ਲਓ।
ਆਟਾ ਭੁੰਨੋ : ਉਸੇ ਕੜਾਹੀ ’ਚ ਬਚਿਆ ਹੋਇਆ ਘਿਓ ਗਰਮ ਕਰੋ। ਇਸ ’ਚ ਕਣਕ ਦਾ ਆਟਾ ਘੱਟ ਸੇਕ ’ਤੇ ਭੁੰਨੋ ਜਦੋਂ ਤੱਕ ਉਸ ’ਚੋਂ ਖੁਸ਼ਬੂ ਨਾ ਆਉਣ ਲੱਗੇ ਅਤੇ ਉਸ ਦਾ ਰੰਗ ਹਲਕਾ ਸੁਨਹਿਰਾ ਨਾ ਹੋ ਜਾਵੇ।
ਮੇਵੇ ਭੁੰਨੋ : ਭੁੰਨੇ ਹੋਏ ਆਟੇ ’ਚ ਮੇਵੇ ਪਾ ਕੇ 2-3 ਮਿੰਟ ਹੋਰ ਭੁੰਨੋ।
ਮਿਸ਼ਰਣ ਤਿਆਰ ਕਰੋ : ਗੈਸ ਬੰਦ ਕਰ ਕੇ ਮਿਸ਼ਰਣ ਨੂੰ ਥੋੜ੍ਹਾ ਠੰਡਾ ਹੋਣ ਦਿਓ।
ਮਿਲਾਓ : ਜਦੋਂ ਮਿਸ਼ਰਣ ਹਲਕਾ ਗਰਮ ਰਹਿ ਜਾਏ ਜਾਂ ਉਸ ’ਚ ਕੱਟਿਆ ਹੋਇਆ ਗੋਂਦ, ਇਲਾਇਚੀ ਪਾਊਡਰ, ਹੋਰ ਮਿਸ਼ਰਨ ਤੇ ਖੰਡ ਮਿਲਾਓ। ਜੇਕਰ ਸੌਂਫ ਪਾਊਡਰ ਦੀ ਵਰਤੋਂ ਕਰ ਰਹੇ ਹੋ ਤਾਂ ਉਸ ਨੂੰ ਵੀ ਮਿਲਾਓ।
ਲੱਡੂ ਬਣਾਓ : ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਲਾ ਕੇ ਛੋਟੇ-ਛੋਟੇ ਲੱਡੂ ਬਣਾ ਲਓ। ਤੁਸੀਂ ਚਾਹੋ ਤਾਂ ਉੱਪਰੋਂ ਖਸਖਸ ਜਾਂ ਕੱਟੇ ਹੋਏ ਮੇਵੇ ਲਗਾ ਕੇ ਗਾਰਨਿਸ਼ ਕਰ ਸਕਦੇ ਹੋ।
ਸਟੋਰ ਕਰੋ : ਪਿੰਨੀ ਨੂੰ ਏਅਰਟਾਈਟ ਡੱਬੇ ’ਚ ਸਟੋਰ ਕਰਕੇ ਰੱਖੋ, ਜੋ ਲਗਭਗ 2-3 ਹਫਤੇ ਤਕ ਖਰਾਬ ਨਹੀਂ ਹੁੰਦੀ ਹੈ।
ਸਰਦੀਆਂ ’ਚ ਵਧਿਆ ਚੈੱਕ ਪੈਂਟ ਦਾ ਟ੍ਰੈਂਡ
NEXT STORY