ਨਵੀਂ ਦਿੱਲੀ- ਲੋਕ ਸਭਾ 'ਚ ਸ਼ੁੱਕਰਵਾਰ ਨੂੰ ਮਹਿਲਾ ਰਾਖਵਾਂਕਰਨ ਨਾਲ ਜੁੜੇ ਸੰਵਿਧਾਨ ਸੋਧ ਬਿੱਲ ਡਿੱਗ ਗਏ। ਇਹ ਬਿੱਲ ਲੋਕ ਸਭਾ 'ਚ ਡਿੱਗਣ ਮਗਰੋਂ ਸਿਆਸੀ ਦਲਾਂ ਵਿਚਾਲੇ ਟਕਰਾਅ ਸੰਸਦ ਤੋਂ ਸੜਕਾਂ 'ਤੇ ਆ ਗਿਆ ਹੈ। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਪ੍ਰੈੱਸ ਕਾਨਫਰੰਸ ਕਰ ਕੇ ਲੋਕ ਸਭਾ ਦੀ ਮੌਜੂਦਾ ਮੈਂਬਰ ਗਿਣਤੀ 'ਚ ਹੀ ਮਹਿਲਾ ਰਾਖਵਾਂਕਰਨ ਲਾਗੂ ਕਰਨ ਦੀ ਗੱਲ ਕਹੀ। ਉਨ੍ਹਾਂ ਨੇ ਇਹ ਬਿੱਲ ਡਿੱਗਣ ਨੂੰ ਸੰਵਿਧਾਨ ਅਤੇ ਵਿਰੋਧੀ ਧਿਰ ਦੀ ਏਕਤਾ ਦੀ ਜਿੱਤ ਦੱਸਿਆ।
ਪ੍ਰਿਯੰਕਾ ਦੇ ਇਸ ਬਿਆਨ ਤੋਂ ਬਾਅਦ ਭਾਜਪਾ ਵਲੋਂ ਰਵੀਸ਼ੰਕਰ ਪ੍ਰਸਾਦ ਅਤੇ ਸਮਰਿਤੀ ਈਰਾਨੀ ਨੇ ਪ੍ਰੈੱਸ ਕਾਨਫਰੰਸ ਕਰ ਕੇ ਪਲਟਵਾਰ ਕੀਤਾ। ਸਮਰਿਤੀ ਈਰਾਨੀ ਨੇ ਕਾਂਗਰਸ ਨੂੰ ਘੇਰਦੇ ਹੋਏ ਕਿਹਾ ਕਿ ਪ੍ਰੈੱਸ ਕਾਨਫਰੰਸ 'ਚ ਇਕ ਅਹਿਸਾਨ ਜਤਾਇਆ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਇਸ ਗੱਲ ਦਾ ਜਸ਼ਨ ਮਨਾਇਆ ਕਿ ਦੇਸ਼ ਦੀਆਂ ਔਰਤਾਂ ਦਾ ਅਧਿਕਾਰ ਕਿਵੇਂ ਖੋਹਿਆ ਗਿਆ।
ਸਮਰਿਤੀ ਨੇ ਕਿਹਾ ਕਿ ਅੱਜ ਕਾਂਗਰਸ ਵਲੋਂ ਤੰਜ਼ ਕੱਸਿਆ ਗਿਆ ਕਿ ਭਾਜਪਾ 'ਚ ਕਿਸੇ ਨੇ ਮਸੀਹਾ ਬਣਨ ਦੀ ਕੋਸ਼ਿਸ਼ ਕੀਤੀ। ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਤਿੰਨ ਤਲਾਕ ਇਕ ਸ਼ਰਾਪ ਬਣ ਕੇ ਰਿਹਾ। ਰਵੀਸ਼ੰਕਰ ਪ੍ਰਸਾਦ ਨੇ ਪ੍ਰਿਯੰਕਾ ਦੇ ਬਿਆਨ 'ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਕਿਹਾ ਕਿ ਮੈਂ ਆਮ ਤੌਰ 'ਤੇ ਪ੍ਰਿਯੰਕਾ 'ਤੇ ਟਿੱਪਣੀ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਪਰ ਅੱਜ ਪ੍ਰਿਯੰਕਾ ਨੇ ਕੀ ਬੋਲਿਆ ਕਿ ਦੇਸ਼ ਦੀ ਔਰਤਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਭਾਸ਼ਾ ਗਲਤ ਸੀ। ਔਰਤਾਂ ਕੋਈ ਵਸਤੂ ਨਹੀਂ ਹਨ। ਰਵੀਸ਼ੰਕਰ ਨੇ ਕਿਹਾ ਕਿ ਔਰਤਾਂ ਦੀਆਂ ਇੱਛਾਵਾਂ ਨੂੰ ਕੁਚਲਿਆ ਗਿਆ। ਕਾਂਗਰਸ ਦਾ ਬੇਰਹਿਮ ਚਿਹਰਾ ਸਾਹਮਣੇ ਆਇਆ ਹੈ। ਇਹ ਦਰਦ ਹਰ ਔਰਤ ਯਾਦ ਰੱਖੇਗੀ। ਉਨ੍ਹਾਂ ਨੇ ਕਾਂਗਰਸ ਦੀ ਸਮਝ 'ਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਉਨ੍ਹਾਂ ਨੂੰ ਸੰਵਿਧਾਨ ਸਮਝਣਾ ਪਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਗਲੇ ਕੁਝ ਘੰਟੇ ਅਹਿਮ ! ਗਰਮੀ ਢਾਏਗੀ ਕਹਿਰ, ਹੀਟਵੇਅ ਨੂੰ ਲੈ ਕੇ ਜਾਰੀ ਹੋਇਆ ਅਲਰਟ
NEXT STORY