ਵੈੱਬ ਡੈਸਕ- ਫੈਸ਼ਨ ਦੀ ਦੁਨੀਆ ਹਰ ਦਿਨ ਬਦਲ ਰਹੀ ਹੈ ਅਤੇ ਇਸੇ ਬਦਲਾਅ ਦੇ ਨਾਲ ਮੁਟਿਆਰਾਂ ਦੇ ਵਾਰਡਰੋਬ ’ਚ ਵੀ ਨਵੇਂ-ਨਵੇਂ ਡਿਜ਼ਾਈਨਰ ਸੂਟ ਸੈੱਟਾਂ ਨੇ ਆਪਣੀ ਜਗ੍ਹਾ ਬਣਾ ਲਈ ਹੈ। ਇਕ ਸਮਾਂ ਸੀ ਜਦੋਂ ਮੁਟਿਆਰਾਂ ਸਿਰਫ ਸਿੰਪਲ ਸੂਟ, ਫਰਾਕ ਸੂਟ ਜਾਂ ਪਟਿਆਲਾ ਸੂਟ ’ਚ ਹੀ ਨਜ਼ਰ ਆਉਂਦੀਆਂ ਸਨ ਪਰ ਹੁਣ ਪਿਛਲੇ ਕੁੱਝ ਸਾਲਾਂ ’ਚ ਬਾਜ਼ਾਰ ਦਾ ਟ੍ਰੈਂਡ ਪੂਰੀ ਤਰ੍ਹਾਂ ਬਦਲ ਗਿਆ ਹੈ। ਹੁਣ ਮਾਰਕੀਟ ’ਚ ਪਲਾਜ਼ੋ ਸੂਟ, ਗਰਾਰਾ ਸੂਟ ਅਤੇ ਸ਼ਰਾਰਾ ਸੂਟ ਦੀ ਭਰਮਾਰ ਹੈ, ਜੋ ਹਰ ਉਮਰ ਦੀਆਂ ਔਰਤਾਂ ਅਤੇ ਖਾਸਤੌਰ ’ਤੇ ਮੁਟਿਆਰਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ। ਇਨ੍ਹਾਂ ਸਾਰਿਆਂ ’ਚ ਸ਼ਾਰਟ ਕੁੜਤੀ ਪਲਾਜ਼ੋ ਸੈੱਟ ਸਭ ਤੋਂ ਜ਼ਿਆਦਾ ਮੁਟਿਆਰਾਂ ਨੂੰ ਪਸੰਦ ਆ ਰਹੇ ਹਨ।
ਆਮ ਤੌਰ ’ਤੇ ਇਸ ਸੈੱਟ ’ਚ ਤਿੰਨ ਪੀਸ ਹੁੰਦੇ ਹਨ। ਇਕ ਸਟਾਈਲਿਸ਼ ਸ਼ਾਰਟ ਕੁੜਤੀ, ਇਕ ਕੰਫਰਟੇਬਲ ਪਲਾਜ਼ੋ ਅਤੇ ਇਕ ਖੂਬਸੂਰਤ ਦੁਪੱਟਾ। ਕੁੜਤੀ ਦੀ ਲੈਂਥ ’ਚ ਵੀ ਕਈ ਆਪਸ਼ਨ ਮਿਲਦੇ ਹਨ ਜਿਵੇਂ ਸ਼ਾਰਟ, ਮੀਡੀਅਮ ਅਤੇ ਲਾਂਗ, ਪਰ ਅੱਜਕੱਲ ਸ਼ਾਰਟ ਕੁੜਤੀ ਦਾ ਕ੍ਰੇਜ਼ ਸਭ ਤੋਂ ਜ਼ਿਆਦਾ ਹੈ। ਚਾਹੇ ਵਿਆਹ-ਸ਼ਾਦੀ ਹੋਵੇ, ਮੰਗਣੀ, ਮਹਿੰਦੀ, ਹਲਦੀ, ਬਰਥਡੇ ਪਾਰਟੀ ਜਾਂ ਕਾਲਜ ਦਾ ਫੇਅਰਵੈੱਲ-ਸ਼ਾਰਟ ਕੁੜਤੀ ਪਲਾਜ਼ੋ ਸੈੱਟ ਹਰ ਮੌਕੇ ’ਤੇ ਪਰਫੈਕਟ ਲੱਗਦਾ ਹੈ। ਇਸ ਦੀ ਕੁੜਤੀ ਸਲੀਵਲੇਸ, ਫੁੱਲ ਸਲੀਵਜ਼, ਡਿਜ਼ਾਈਨਰ ਸਲੀਵਜ਼ ਅਤੇ ਸਲਿਟ ਕੱਟ ’ਚ ਆਉਂਦੀ ਹੈ।

ਨੈੱਕਲਾਈਨ ’ਚ ਵੀ-ਨੈੱਕ, ਬੋਟ ਨੈੱਕ, ਰਾਊਂਡ ਨੈੱਕ ਅਤੇ ਬੈਕ ’ਚ ਡੋਰੀ ਵਾਲਾ ਡਿਜ਼ਾਈਨ ਮੁਟਿਆਰਾਂ ਨੂੰ ਬਹੁਤ ਪਸੰਦ ਆ ਰਿਹਾ ਹੈ। ਇਹ ਸੈੱਟ ਪਲੇਨ ਅਤੇ ਪ੍ਰਿੰਟਿਡ ਦੋਵਾਂ ’ਚ ਮੁਹੱਈਆ ਹੈ। ਇਸ ’ਤੇ ਗੋਲਡਨ-ਸਿਲਵਰ ਕਢਾਈ, ਗੋਟਾ-ਪੱਟੀ, ਮਿਰਰ ਵਰਕ, ਸਟੋਨ ਵਰਕ, ਲੇਸ ਅਤੇ ਚਿਕਨਕਾਰੀ ਵਰਗੇ ਹੈਵੀ ਵਰਕ ਇਸ ਨੂੰ ਹੋਰ ਵੀ ਰਾਇਲ ਲੁੱਕ ਦਿੰਦੇ ਹਨ। ਫੈਬਰਿਕ ਦੀ ਗੱਲ ਕਰੀਏ ਤਾਂ ਗਰਮੀਆਂ ’ਚ ਕੋਟਨ, ਆਰਗੈਂਜ਼ਾ ਅਤੇ ਕੋਟਨ ਸਿਲਕ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾ ਰਹੇ ਹਨ, ਜਦਕਿ ਸਰਦੀਆਂ ਅਤੇ ਫੈਸਟਿਵ ਸੀਜ਼ਨ ’ਚ ਵੈਲਵੈੱਟ, ਸ਼ਿਮਰ ਅਤੇ ਸਿਲਕ ਫੈਬਰਿਕ ਦਾ ਜਾਦੂ ਸਿਰ ਚੜ੍ਹ ਕੇ ਬੋਲ ਰਿਹਾ ਹੈ।
ਸਕੂਲ-ਕਾਲਜ ਜਾਣ ਵਾਲੀਆਂ ਮੁਟਿਆਰਾਂ ’ਚ ਤਾਂ ਇਸ ਦਾ ਕ੍ਰੇਜ਼ ਦੇਖਦੇ ਹੀ ਬਣਦਾ ਹੈ। ਇਹ ਪਹਿਨਣ ’ਚ ਕੰਫਰਟੇਬਲ ਹੋਣ ਦੇ ਨਾਲ-ਨਾਲ ਸਟਾਈਲਿਸ਼ ਵੀ ਹੈ। ਇਹੀ ਵਜ੍ਹਾ ਹੈ ਕਿ ਇਸ ’ਤੇ ਗਾਣੇ ਤੱਕ ਬਣ ਚੁੱਕੇ ਹਨ ਅਤੇ ਇੰਸਟਾਗ੍ਰਾਮ ’ਤੇ ਮੁਟਿਆਰਾਂ ਇਸ ਦੇ ਨਾਲ ਰੀਲ ਬਣਾਉਣਾ ਬਹੁਤ ਪਸੰਦ ਕਰ ਰਹੀਆਂ ਹਨ। ਇਹ ਸੈੱਟ ਹੈਵੀ ਝੁਮਕਿਆਂ ਦੇ ਨਾਲ ਇਸ ਦਾ ਲੁੱਕ ਇਕਦਮ ਰਿੱਚ ਅਤੇ ਕਲਾਸੀ ਲੱਗਦਾ ਹੈ। ਫੁੱਟਵੇਅਰ ’ਚ ਮੁਟਿਆਰਾਂ ਇਨ੍ਹਾਂ ਦੇ ਨਾਲ ਜੁੱਤੀ, ਹਾਈ ਹੀਲਜ਼ ਜਾਂ ਸੈਂਡਲ ਪਹਿਨ ਕੇ ਆਪਣੇ ਲੁੱਕ ਨੂੰ ਕੰਪਲੀਟ ਕਰ ਰਹੀਆਂ ਹਨ।
ਡਾਰਕ ਸ਼ੇਡਜ਼ ਵਿਦ ਸਿਲਵਰ ਵਰਕ ਆਊਟਫਿਟਸ ਮੁਟਿਆਰਾਂ ਨੂੰ ਦੇ ਰਹੇ ਰਾਇਲ ਲੁੱਕ
NEXT STORY