ਵੈੱਬ ਡੈਸਕ- ਜੇਕਰ ਤੁਸੀਂ ਕੁਝ ਚਟਪਟਾ, ਗਰਮ ਅਤੇ ਸਵਾਦ ਨਾਲ ਭਰਪੂਰ ਖਾਣਾ ਚਾਹੁੰਦੇ ਹੋ ਤਾਂ ਟਮਾਟਰ ਚਿੱਲੀ ਨੂਡਲ ਸੂਪ ਤੁਹਾਡੇ ਲਈ ਇਕਦਮ ਸਹੀ ਡਿਸ਼ ਹੈ। ਇਸ 'ਚ ਟਮਾਟਰ ਦੀ ਖਟਾਸ, ਮਿਰਚ ਦਾ ਤਿੱਖਾਪਣ ਅਤੇ ਨੂਡਲਜ਼ ਦਾ ਮਜ਼ਾ ਇਕੱਠੇ ਮਿਲਦੇ ਹਨ। ਇਹ ਸੂਪ ਨਾ ਸਿਰਫ਼ ਸਵਾਦਿਸ਼ਟ ਹੁੰਦਾ ਹੈ ਸਗੋਂ ਪੇਟ ਭਰਨ ਵਾਲਾ ਵੀ ਹੈ। ਇਸ ਨੂੰ ਤੁਸੀਂ ਸ਼ਾਮ ਦੇ ਸਨੈਕ ਵਜੋਂ ਜਾਂ ਹਲਕੇ ਡਿਨਰ 'ਚ ਸਰਵ ਕਰ ਸਕਦੇ ਹੋ।
Servings - 3
ਸਮੱਗਰੀ
ਪਾਣੀ - 500 ਮਿਲੀਲੀਟਰ
ਟਮਾਟਰ - 120 ਗ੍ਰਾਮ
ਪਿਆਜ਼ - 100 ਗ੍ਰਾਮ
ਕਸ਼ਮੀਰੀ ਲਾਲ ਮਿਰਚ - 1 ਗ੍ਰਾਮ
ਸੁੱਕੀਆਂ ਲਾਲ ਮਿਰਚਾਂ - 1 ਗ੍ਰਾਮ
ਹਰੀ ਮਿਰਚਾਂ - 2
ਲਸਣ - 1 ਚਮਚ
ਲੂਣ - 1 ਚਮਚ
ਪਾਣੀ - 180 ਮਿ.ਲੀ.
ਸੋਇਆ ਸਾਸ - 2 ਚਮਚ
ਸਿਰਕਾ - 2 ਚਮਚ
ਟਮਾਟਰ ਕੈਚੱਪ - 2 ਚਮਚ
ਓਰੇਗੈਨੋ - 1 ਚਮਚ
ਚਿੱਲੀ ਫਲੇਕਸ - 1 ਚਮਚ
ਚਿੱਟੇ ਤਿਲ - 1 ਚਮਚ
ਕਾਲੀ ਮਿਰਚ - 1/4 ਚਮਚ
ਟੇਸਟਮੇਕਰ - 2 ਚਮਚ
ਪਾਣੀ - 700 ਮਿਲੀਲੀਟਰ
ਇੰਸਟੈਂਟ ਨੂਡਲਜ਼ - 70 ਗ੍ਰਾਮ
ਲੂਣ - 1/2 ਚਮਚ
ਹਰਾ ਪਿਆਜ਼ (ਸਪ੍ਰਿੰਗ ਅਨੀਅਨ) - 4 ਗ੍ਰਾਮ
ਹਰਾ ਪਿਆਜ਼ - ਸਜਾਵਟ ਲਈ
ਵਿਧੀ
1- ਇਕ ਕੜ੍ਹਾਹੀ 'ਚ 500 ਮਿਲੀਲੀਟਰ ਪਾਣੀ ਉਬਾਲੋ। ਹੁਣ ਇਸ 'ਚ ਟਮਾਟਰ, ਪਿਆਜ਼, ਕਸ਼ਮੀਰੀ ਲਾਲ ਮਿਰਚ, ਸੁੱਕੀ ਲਾਲ ਮਿਰਚ, ਹਰੀ ਮਿਰਚ, ਲਸਣ ਅਤੇ ਲੂਣ ਪਾਓ ਅਤੇ ਢੱਕ ਕੇ 8-10 ਮਿੰਟ ਤੱਕ ਪਕਾਓ।
2- ਹੁਣ ਗੈਸ ਬੰਦ ਕਰੋ ਅਤੇ ਮਿਸ਼ਰਨ ਨੂੰ ਛਾਣ ਲਵੋ ਅਤੇ ਇਸ ਨੂੰ 15 ਮਿੰਟ ਤੱਕ ਠੰਡਾ ਹੋਣ ਦਿਓ।
3- ਜਦੋਂ ਮਿਸ਼ਰਨ ਠੰਡਾ ਹੋ ਜਾਵੇ, ਇਸ ਨੂੰ ਮਿਕਸਰ 'ਚ ਪਾਓ ਅਤੇ 180 ਮਿਲੀਲੀਟਰ ਪਾਣੀ ਮਿਲਾ ਕੇ ਸਮੂਦ ਪਿਊਰੀ ਤਿਆਰ ਕਰੋ।
4- ਇਕ ਬਾਊਲ 'ਚ ਸੋਇਆ ਸਾਸ, ਸਿਰਕਾ, ਟਮਾਟਰ ਕੈਚਅਪ, ਓਰੇਗੈਨੋ, ਚਿੱਲੀ ਫਲੈਕਸ, ਚਿੱਟੇ ਤਿਲ, ਕਾਲੀ ਮਿਰਚ, ਟੇਸਟਮੇਕਰ ਅਤੇ 1 ਵੱਡਾ ਚਮਚ ਪਾਣੀ ਪਾਓ। ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਕੇ ਸਾਸ ਤਿਆਰ ਕਰੋ।
5- ਹੁਣ ਇਕ ਪੈਨ 'ਚ ਤਿਆਰ ਟਮਾਟਰ ਦੀ ਪਿਊਰੀ ਪਾਓ ਅਤੇ 1-2 ਮਿੰਟ ਤੱਕ ਚਲਾਓ। ਫਿਰ ਇਸ 'ਚ 700 ਮਿਲੀਲੀਟਰ ਪਾਣੀ ਅਤੇ ਤਿਆਰ ਸਾਸ ਪਾਓ। ਹੁਣ ਕੁਝ ਮਿਲਾ ਕੇ ਉਬਾਲ ਆਉਣ ਦਿਓ।
6- ਹੁਣ ਇਸ 'ਚ ਇੰਸਟੈਂਟ ਨੂਡਲ ਅਤੇ 1/2 ਛੋਟਾ ਚਮਚ ਲੂਣ ਪਾਓ। ਚੰਗੀ ਤਰ੍ਹਾਂ ਮਿਲਾਓ।
7- ਹਰਾ ਪਿਆਜ਼ (ਸਪ੍ਰਿੰਗ ਅਨੀਅਨ) ਪਾਓ, ਢੱਕ ਕੇ 2-3 ਮਿੰਟ ਤੱਕ ਪਕਾਓ।
8- ਢੱਕਣ ਹਟਾ ਕੇ ਇਕ ਵਾਰ ਫਿਰ ਚਲਾਓ ਅਤੇ ਗੈਸ ਬੰਦ ਕਰ ਦਿਓ।
9- ਤਿਆਰ ਸੂਪ ਨੂੰ ਸਰਵਿੰਗ ਬਾਊਲ 'ਚ ਕੱਢੋ, ਉਪਰੋਂ ਹਰੇ ਪਿਆਜ਼ ਨਾਲ ਗਾਰਨਿਸ਼ ਕਰੋ।
10- ਗਰਮਾ-ਗਰਮ ਟੋਮਾਟੋ ਚਿੱਲੀ ਨੂਡਲ ਸੂਪ ਪਰੋਸੋ।
ਨੋਟ: ਅਜਿਹੀਆਂ ਹੀ ਨਵੀਆਂ-ਨਵੀਆਂ ਅਤੇ ਟੇਸਟੀ ਰੈਸਿਪੀ ਲਈ ਸਾਡੇ Yum Recipes APP ਨੂੰ ਡਾਊਨਲੋਡ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਿਊ ਫੈਸ਼ਨ ਟਰੈਂਡ ਬਣੇ ਫਲਾਵਰ ਪ੍ਰਿੰਟਿਡ ਸ਼ਰਟ ਟਾਪ
NEXT STORY