ਵੈੱਬ ਡੈਸਕ- ਵੈਸਟਰਨ ਡ੍ਰੈਸਿਜ਼ ਵਿਚ ਮੁਟਿਆਰਾਂ ਨੂੰ ਸਭ ਤੋਂ ਵੱਧ ਜੀਨਸ ਟਾਪ ਵਿਚ ਦੇਖਿਆ ਜਾ ਸਕਦਾ ਹੈ। ਮੁਟਿਆਰਾਂ ਜੀਨਸ ਜਾਂ ਹੋਰ ਬਾਟਮ ਨਾਲ ਤਰ੍ਹਾਂ-ਤਰ੍ਹਾਂ ਦੇ ਨਵੇਂ ਡਿਜ਼ਾਈਨ ਦੇ ਟਾਪ ਨੂੰ ਪਹਿਨਣਾ ਪਸੰਦ ਕਰਦੀਆਂ ਹਨ। ਅੱਜਕੱਲ ਸ਼ਰਟ ਟਾਪ ਜ਼ਿਆਦਾਤਰ ਮੁਟਿਆਰਾਂ ਦੀ ਪਸੰਦ ਬਣੇ ਹੋਏ ਹਨ। ਖਾਸ ਕਰ ਕੇ ਫਲਾਵਰ ਪ੍ਰਿੰਟਿਡ ਸ਼ਰਟ ਟਾਪ ਮੁਟਿਆਰਾਂ ਨੂੰ ਸਟਾਈਲਿਸ਼, ਟਰੈਂਡੀ ਅਤੇ ਮਾਡਰਨ ਲੁਕ ਦਿੰਦੇ ਹਨ।
ਇਹ ਟਾਪ ਨਾ ਸਿਰਫ ਟਰੈਂਡੀ ਹਨ ਸਗੋਂ ਹਰ ਮੌਕੇ, ਹਰ ਮੌਸਮ ਅਤੇ ਹਰ ਬਾਟਮ ਨਾਲ ਪਰਫੈਕਟ ਫਿਟ ਬੈਠਦੇ ਹਨ। ਭਾਵੇਂ ਕੈਜੂਅਲ ਆਊਟਿੰਗ ਹੋਵੇ, ਦਫਤਰ ਮੀਟਿੰਗ, ਪਾਰਟੀ ਜਾਂ ਕਾਲਜ ਫੰਕਸ਼ਨ ਹੋਵੇ, ਇਹ ਸ਼ਰਟ ਟਾਪ ਹਰ ਮੌਕੇ ’ਤੇ ਮੁਟਿਆਰਾਂ ਨੂੰ ਆਕਰਸ਼ਕ ਲੁਕ ਦਿੰਦੇ ਹਨ। ਫਲਾਵਰ ਪ੍ਰਿੰਟਿਡ ਸ਼ਰਟ ਟਾਪ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸਦੀ ਵਰਸੇਟਿਲਿਟੀ। ਇਹ ਹਰ ਤਰ੍ਹਾਂ ਦੇ ਬਾਟਮ ਦੇ ਨਾਲ ਆਸਾਨੀ ਨਾਲ ਮਿਕਸ-ਐਂਡ-ਮੈਚ ਹੋ ਜਾਂਦੇ ਹਨ।
ਜੀਨਸ ਨਾਲ ਇਹ ਕੈਜੂਅਲ ਅਤੇ ਕੂਲ ਲੁਕ ਦਿੰਦੇ ਹਨ ਤਾਂ ਫਾਰਮਲ ਪੈਂਟ ਜਾਂ ਪਲਾਜ਼ੋ ਨਾਲ ਪ੍ਰੋਫੈਸ਼ਨਲ ਅਤੇ ਸਮਾਰਟ। ਸਕਰਟ ਅਤੇ ਸ਼ਾਰਟਸ ਨਾਲ ਟਰੈਂਡੀ ਜਦਕਿ ਲੇਅਰ ਪੈਂਟ ਨਾਲ ਫਿਊਜਨ ਅਤੇ ਮਾਡਰਨ ਲੁਕ ਦਿੰਦੇ ਹਨ। ਇਕ ਹੀ ਟਾਪ ਨਾਲ ਮੁਟਿਆਰਾਂ ਕਈ ਵੱਖਰੇ-ਵੱਖਰੇ ਸਟਾਈਲ ਕ੍ਰਿਏਟ ਕਰ ਸਕਦੀਆਂ ਹਨ। ਹਰ ਮੌਸਮ ਵਿਚ ਇਹ ਟਾਪ ਪਰਫੈਕਟ ਰਹਿੰਦੇ ਹਨ। ਗਰਮੀਆਂ ਵਿਚ ਹਲਕੇ ਕਾਟਨ ਅਤੇ ਲਿਨੇਨ ਫੈਬਰਿਕ ਵਾਲੇ ਸ਼ਾਰਟ ਸਲੀਵਸ ਟਾਪ ਕੂਲ ਤੇ ਕੰਫਰਟੇਬਲ ਰਹਿੰਦੇ ਹਨ। ਸਰਦੀਆਂ ਵਿਚ ਫੁੱਲ ਸਲੀਵਸ ਜਾਂ ਲੇਅਰਡ ਸਟਾਈਲ ਬਹੁਤ ਪਸੰਦ ਕੀਤਾ ਜਾਂਦਾ ਹੈ। ਮਾਨਸੂਨ ਵਿਚ ਕ੍ਰਾਪ ਜਾਂ ਸ਼ਾਰਟ ਸਲੀਵਸ ਸਟਾਈਲ ਵਿਚ ਸਟਾਈਲਿਸ਼ ਲੱਗਦੇ ਹਨ। ਫਲਾਵਰ ਪ੍ਰਿੰਟਿਡ ਸ਼ਰਟ ਟਾਪ ਵਿਚ ਢੇਰ ਸਾਰੀ ਵੈਰਾਇਟੀ ਹੈ।
ਸਲੀਵਸ ਵਿਚ ਬੈਲੂਨ, ਪਫ, ਕੈਪ, ਬੇਲ ਜਾਂ ਹਾਫ ਸਲੀਵਸ ਦਾ ਆਪਸ਼ਨ ਹੈ। ਕਈ ਟਾਪ ਵਿਚ ਫਰੰਟ ਟਾਈ, ਬੈਲਟ, ਬੋ ਟਾਈ ਜਾਂ ਬਟਨ ਡਿਟੇਲਿੰਗ ਵੀ ਹੁੰਦੀ ਹੈ ਜੋ ਲੁਕ ਨੂੰ ਹੋਰ ਸਟਾਈਲਿਸ਼ ਬਣਾਉਂਦੀ ਹੈ। ਇਹ ਟਾਪ ਵੱਖਰੇ-ਵੱਖਰੇ ਸਾਈਜ਼ ਦੇ ਫਲਾਵਰ ਪ੍ਰਿੰਟ ਵਿਚ ਆਉਂਦੇ ਹਨ ਜਿਵੇਂ ਛੋਟੇ ਫਲਾਵਰ, ਦਰਮਿਆਨੇ ਜਾਂ ਵੱਡੇ ਬੋਲਡ ਫਲੋਰਲ ਆਦਿ। ਕਲਰ ਕੰਬੀਨੇਸ਼ਨ ਵਿਚ ਵ੍ਹਾਈਟਬੇਸ ’ਤੇ ਮਸਟੀਕਲਰ ਫਲਾਵਰ, ਬਲੈਕ ਬੇਸ ਜਾਂ ਰੈੱਡ ਜਾਂ ਪਿੰਕ ਫਲਾਵਰ, ਪੇਸਟਲ ਸ਼ੇਡਸ ਵਿਚ ਸਾਫਟ ਫਲੋਰਲ ਜਾਂ ਨੇਵੀ ਬਲਿਊ ’ਤੇ ਵ੍ਹਾਈਟ ਪ੍ਰਿੰਟ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾ ਰਹੇ ਹਨ। ਇਹ ਰੰਗ ਹਰ ਸਕਿਨ ਟੋਨ ਅਤੇ ਹਰ ਬਾਟਮ ਨਾਲ ਪਰਫੈਕਟ ਲੱਗਦੇ ਹਨ।
ਮੁਟਿਆਰਾਂ ਇਨ੍ਹਾਂ ਨਾਲ ਹੇਅਰ ਸਟਾਈਲ ਵਿਚ ਓਪਨ ਹੇਅਰਜ਼ ਵਿਥ ਸਾਫਟ ਕਲਰਜ਼, ਹਾਈ ਪੋਨੀਟੇਲ, ਮੈਸੀ ਬਨ ਜਾਂ ਲੋਅ ਜੂੜਾ ਕਰਨਾ ਪਸੰਦ ਕਰਦੀਆਂ ਹਨ। ਫੁੱਟਵੀਅਰ ਵਿਚ ਕੈਜੂਅਲ ਲਈ ਸਨੀਕਰਜ਼, ਸੈਮੀ-ਫਾਰਮਲ ਲਈ ਲੋਫਰਜ਼, ਪਾਰਟੀ ਲਈ ਸਟ੍ਰੈਪੀ ਸੈਂਡਲਜ਼ ਅਤੇ ਡੇਲੀ ਵੀਅਰ ਲਈ ਫਲੈਟਸ ਜਾਂ ਕੋਲਹਾਪੁਰੀ ਪਰਫੈਕਟ ਹਨ। ਅਸੈੱਸਰੀਜ਼ ਵਿਚ ਸਟੇਟਮੈਂਟ ਈਅਰਰਿੰਗ, ਸਲਿੰਗ ਬੈਗ, ਸਨਗਲਾਸਿਜ਼ ਅਤੇ ਮਿਨੀਮਲ ਵਾਚ ਲੁਕ ਨੂੰ ਪੂਰਾ ਕਰਦੇ ਹਨ।
Kidney ਫੇਲ੍ਹ ਹੋਣ 'ਤੇ ਕਿੰਨਾ ਚਿਰ ਜ਼ਿੰਦਾ ਰਹਿ ਸਕਦਾ ਬੰਦਾ? ਜਾਣੋਂ ਕਿਵੇਂ ਕਰੀਏ ਦੇਖਭਾਲ
NEXT STORY