ਨਵੀਂ ਦਿੱਲੀ— ਅੱਜ ਅਸੀਂ ਤੁਹਾਨੂੰ ਸ਼ਾਮ ਦੀ ਚਾਹ 'ਚ ਵੱਖਰੇ ਤਰ੍ਹਾਂ ਦੇ ਜਾਇਕੇ ਲਈ ਮਜ਼ੇਦਾਰ ਸਪਾਇਸੀ ਬਕਰਵੜੀ ਦੀ ਰੈਸਿਪੀ ਲੈ ਕੇ ਆਏ ਹਾਂ ਤੁਸੀਂ ਇਸ ਨੂੰ ਲੰਬੇ ਸਮੇਂ ਤਕ ਖਾਣ ਲਈ ਇਸ ਨੂੰ ਏਅਰਟਾਈਨ ਕੰਟੇਨਰ 'ਚ ਰੱਖ ਸਕਦੇ ਹੋ। ਤਾਂ ਦੇਰ ਕਿਸ ਗੱਲ ਦੀ ਹੈ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
(ਆਟੇ ਲਈ)
- ਵੇਸਣ 150 ਗ੍ਰਾਮ
- ਮੈਦਾ 75 ਗ੍ਰਾਮ
- ਨਮਕ 1/4 ਚੱਮਚ
- ਹਲਦੀ 1/4 ਚੱਮਚ
- ਹਿੰਗ 1/8 ਚੱਮਚ
- ਤੇਲ 45 ਮਿਲੀਲੀਟਰ
- ਪਾਣੀ 80 ਮਿਲੀਲੀਟਰ
(ਸਪਾਇਸੀ ਮਿਕਸ ਲਈ)
- ਤੇਲ 1 ਚੱਮਚ
- ਜੀਰਾ 1 ਚੱਮਚ
- ਸੌਂਫ ਦੇ ਬੀਜ 3 ਚੱਮਚ
- ਧਨੀਏ ਦੇ ਬੀਜ 2 ਚੱਮਚ
- ਹਿੰਗ 1/8 ਚੱਮਚ
- ਤਿਲ ਦੇ ਬੀਜ 2 ਚੱਮਚ
- ਨਾਰੀਅਲ ਪਾਊਡਰ 25 ਗ੍ਰਾਮ
- ਲਾਲ ਮਿਰਚ 1 ਚੱਮਚ
- ਗਰਮ ਮਸਾਲਾ 1/2 ਚੱਮਚ
- ਨਮਕ 1 ਚੱਮਚ
- ਖੰਡ 2 ਚੱਮਚ
- ਨਿੰਬੂ ਦਾ ਰਸ 1 ਚੱਮਚ
- ਤੇਲ ਤਲਣ ਲਈ
ਬਣਾਉਣ ਦੀ ਵਿਧੀ
(ਆਟੇ ਲਈ)
1. ਸਭ ਤੋਂ ਪਹਿਲਾਂ ਬਾਉਲ 'ਚ ਸਾਰੀਆਂ ਸਮੱਗਰੀਆਂ ਨੂੰ ਪਾ ਕੇ ਸਮੂਥ ਨਰਮ ਆਟੇ ਦੀ ਤਰ੍ਹਾਂ ਗੁੰਨ ਲਓ।
2. ਫਿਰ ਇਸ ਨੂੰ 15-20 ਮਿੰਟ ਤਕ ਇਕ ਸਾਈਡ ਰੱਖ ਦਿਓ।
(ਸਪਾਇਸ ਮਿਕਸ ਲਈ)
3. ਪੈਨ 'ਚ 1 ਚੱਮਚ ਤੇਲ ਗਰਮ ਕਰਕੇ ਇਸ 'ਚ 1 ਚੱਮਚ ਜੀਰਾ, 3 ਚੱਮਚ ਸੌਂਫ ਦੇ ਬੀਜ, 2 ਚੱਮਚ ਧਨੀਏ ਦੇ ਬੀਜ, 1/8 ਚੱਮਚ ਹਿੰਗ ਪਾ ਕੇ ਚੰਗੀ ਤਰ੍ਹਾਂ ਨਾਲ ਹਿਲਾਓ।
4. ਫਿਰ ਇਸ 'ਚ 2 ਚੱਮਚ ਤਿਲ ਦੇ ਬੀਜ ਮਿਕਸ ਕਰਕੇ 2-3 ਮਿੰਟ ਤਕ ਭੁੰਨ ਲਓ।
5. ਫਿਰ ਇਸ 'ਚ 25 ਗ੍ਰਾਮ ਨਾਰੀਅਲ ਤਿਲ ਦੇ ਬੀਜ ਮਿਕਸ ਕਰਕੇ 2-3 ਮਿੰਟ ਤਕ ਭੁੰਨ ਲਓ।
6. ਇਸ ਤੋਂ ਬਾਅਦ ਇਸ 'ਚ 2 ਚੱਮਚ ਖੰਡ,1 ਚੱਮਚ ਨਿੰਬੂ ਦਾ ਰਸ ਮਿਕਸ ਕਰਕੇ ਘੁੱਲਣ ਤਕ ਇਸ ਨੂੰ ਪੱਕਣ ਦਿਓ।
7. ਫਿਰ ਇਸ ਨੂੰ ਬਲੈਂਡਰ 'ਚ ਬਲੈਂਡ ਕਰਕੇ ਇਕ ਸਾਈਡ ਰੱਖ ਦਿਓ।
(ਬਾਕੀ ਦੀ ਤਿਆਰੀ)
8. ਫਿਰ ਆਟੇ ਨੂੰ ਬਰਾਬਰ ਭਾਗਾਂ 'ਚ ਵੰਡ ਕੇ ਇਸ ਨੂੰ ਗੋਲ ਕਰਕੇ ਵੇਲਣ ਨਾਲ ਰੋਟੀ ਦੀ ਤਰ੍ਹਾਂ ਵੇਲ ਲਓ।
9. ਫਿਰ ਇਸ ਦੇ ਉੱਪਰ ਬਲੈਂਡ ਕੀਤਾ ਹੋਇਆ ਮਿਸ਼ਰਣ ਪਾ ਦਿਓ ਅਤੇ ਇਸ ਨੂੰ ਵੇਲਣਾਕਾਰ ਆਕਾਰ 'ਚ ਰੋਲ ਕਰ ਦਿਓ।
10. ਇਸ ਤੋਂ ਬਾਅਦ ਕੜ੍ਹਾਈ 'ਚ ਤੇਲ ਗਰਮ ਕਰਕੇ ਇਸ ਨੂੰ ਸੁਨਿਹਰਾ ਭੂਰਾ ਹੋਣ ਤਕ ਫ੍ਰਾਈ ਕਰੋ।
11. ਬਕਰਵੜੀ ਬਣ ਕੇ ਤਿਆਰ ਹੈ ਇਸ ਨੂੰ ਗਰਮਾ-ਗਰਮ ਸਰਵ ਕਰੋ।
ਇਹ ਹਨ ਨਵਜੰਮੇ ਬੱਚੇ 'ਚ ਪੀਲੀਆ ਹੋਣ ਦੇ ਲੱਛਣ ਅਤੇ ਉਪਾਅ
NEXT STORY