ਨਵੀਂ ਦਿੱਲੀ— ਗਰਮੀ ਦੇ ਮੌਸਮ 'ਚ ਪੈਰਾਂ 'ਚ ਬਹੁਤ ਪਸੀਨਾ ਆਉਂਦਾ ਹੈ। ਅਜਿਹੇ 'ਚ ਸਾਰਾ ਦਿਨ ਜੁੱਤੇ ਪਹਿਨਣ ਦੇ ਕਾਰਨ ਪੈਰਾਂ ਤੋਂ ਬਦਬੂ ਆਉਣ ਲਗ ਜਾਂਦੀ ਹੈ। ਜਿਸ ਨਾਲ ਲੋਕਾਂ ਨੂੰ ਕਾਫੀ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਹੈ ਪਰ ਦਫਤਰ ਦੇ ਦੌਰਾਨ ਜੁੱਤੇ ਪਹਿਨਣਾ ਬਹੁਤ ਜ਼ਰੂਰੀ ਹੁੰਦਾ ਹੈ। ਆਓ ਜਾਣਦੇ ਹਾਂ ਪੈਰਾਂ ਦੀ ਬਦਬੂ ਦੂਰ ਕਰਨ ਦੇ ਨਾਲ ਕੀ ਕੀਤਾ ਜਾਵੇ।
1. ਸਾਫ ਜੁਰਾਬਾਂ
ਹਮੇਸ਼ਾ ਸਾਫ ਜੁਰਾਬਾਂ ਪਹਿਣਨ ਨਾਲ ਅਤੇ ਜੁੱਤਿਆਂ ਨੂੰ ਹਫਤੇ 'ਚ 2-3 ਵਾਰ ਧੁੱਪ ਜ਼ਰੂਰ ਲਗਾਓ ਤਾਂ ਕਿ ਇਸ ਨਾਲ ਬੈਕਟੀਰੀਆ ਦੂਰ ਹੋ ਜਾਣ। ਇਸ ਤੋਂ ਇਲਾਵਾ ਹਮੇਸ਼ਾ ਅਜਿਹੀਆਂ ਜੁਰਾਬਾਂ ਦਾ ਇਸਤੇਮਾਲ ਕਰੋ ਜੋ ਜ਼ਿਆਦਾ ਤੋਂ ਜ਼ਿਆਦਾ ਪਸੀਨੇ ਨੂੰ ਸੋਖ ਸਕਣ।
2. ਬੇਕਿੰਗ ਸੋਡਾ
ਜੁੱਤੇ ਪਹਿਨਣ ਤੋਂ ਪਹਿਲਾਂ ਉਸ 'ਚ ਥੋੜ੍ਹਾ ਜਿਹਾ ਬੇਕਿੰਗ ਸੋਡਾ ਛਿੜਕ ਦਿਓ। ਇਸ ਨਾਲ ਜੁੱਤਿਆਂ ਤੋਂ ਬਦਬੂ ਨਹੀਂ ਆਵੇਗੀ। ਇਸ ਦੇ ਨਾਲ ਹੀ ਪੈਰਾਂ 'ਤੇ ਵੀ ਥੋੜ੍ਹਾ ਜਿਹਾ ਬੇਕਿੰਗ ਸੋਡਾ ਲਗਾਓ ਫਿਰ ਜੁਰਾਬਾਂ ਪਹਿਣੋ।
3. ਫੁੱਟ ਸਕਰਬ
ਜੁੱਤੇ ਉਤਾਰਨ ਤੋਂ ਬਾਅਦ ਪੈਰਾਂ ਦੀ ਬਦਬੂ ਦੂਰ ਕਰਨ ਦੇ ਲਈ ਸਕਰਬ ਫੁੱਟ ਦਾ ਇਸਤੇਮਾਲ ਕਰੋ। ਇਸ ਲਈ ਅਦਰਕ ਅਤੇ ਨਿੰਬੂ ਦੇ ਰਸ ਨੂੰ ਮਿਲਾਕੇ ਸਕਰਬ ਤਿਆਰ ਕਰ ਲਓ ਅਤੇ ਪੈਰਾਂ ਦੀ ਹਲਕੇ ਹੱਥਾਂ ਨਾਲ ਮਸਾਜ ਕਰੋ। ਰੋਜ਼ਾਨੀ ਇਸ ਨਾਲ ਪੈਰਾਂ ਦੀ ਮਸਾਜ ਕਰਨ ਨਾਲ ਬਦਬੂ ਦੂਰ ਹੋ ਜਾਂਦੀ ਹੈ।
4. ਨਮਕ ਦੇ ਪਾਣੀ ਨਾਲ ਧੋਵੋ ਪੈਰ
ਨਹਾਉਂਦੇ ਸਮੇਂ ਪੈਰਾਂ ਨੂੰ ਨਮਕ ਵਾਲੇ ਕੋਸੇ ਪਾਣੀ ਨਾਲ ਕੁਝ ਦੇਰ ਲਈ ਭਿਓਂ ਲਓ ਅਤੇ ਫਿਰ ਤੋਲਿਏ ਨਾਲ ਚੰਗੀ ਤਰ੍ਹਾਂ ਸਾਫ ਕਰ ਲਓ। ਉਸ ਤੋਂ ਬਾਅਦ ਹੀ ਜੁਰਾਬਾਂ ਪਹਿਣੋ। ਇਸ ਨਾਲ ਪਸੀਨਾ ਘੱਟ ਆਉਂਦਾ ਹੈ ਅਤੇ ਬਦਬੂ ਦੀ ਸਮੱਸਿਆ ਵੀ ਨਹੀਂ ਹੋਵੇਗੀ।
5. ਟੇਲਕਮ ਪਾਊਡਰ
ਪੈਰਾਂ ਤੋਂ ਜ਼ਿਆਦਾ ਬਦਬੂ ਆਉਣ ਨਾਲ ਟੇਲਕਮ ਪਾਊਡਰ ਦਾ ਇਸਤੇਮਾਲ ਕਰੋ। ਪੈਰਾਂ 'ਤੇ ਖੂਸ਼ਬੂਦਾਰ ਪਾਊਡਰ ਛਿੜਕਣ ਨਾਲ ਬਦਬੂ ਨਹੀਂ ਆਉਂਦੀ ਅਤ ਪੈਰ ਲੰਬੇ ਸਮੇਂ ਤੱਕ ਮਹਿਕਦੇ ਰਹਿੰਦੇ ਹਨ।
6. ਚਾਹ ਦੀ ਪੱਤੀ
ਇਕ ਟਬ 'ਚ ਹਲਕਾ ਕੋਸਾ ਪਾਣੀ ਲਓ ਅਤੇ ਉਸ 'ਚ ਚਾਹ ਪੱਤੀ ਜਾਂ ਟੀ ਬੈਗ ਨੂੰ ਅੱਧੇ ਘੰਟੇ ਤੱਕ ਭਿਓਂ ਕੇ ਰੱਖੋ। ਨਿਯਮਤ ਰੂਪ 'ਚ ਅਜਿਹਾ ਕਰਨ ਨਾਲ ਇਸ ਸਮੱਸਿਆ ਤੋਂ ਨਿਜ਼ਾਤ ਪਾਈ ਜਾ ਸਕਦੀ ਹੈ।
7. ਨਿੰਬੂ
ਪਾਣੀ 'ਚ ਨਿੰਬੂ ਦਾ ਰਸ ਮਿਲਾਕੇ ਉਸ ਨਾਲ ਪੈਰ ਧੋਣ ਨਾਲ ਬਦਬੂ ਦੂਰ ਹੋ ਜਾਂਦੀ ਹੈ ਇਸ ਤੋਂ ਇਲਾਵਾ ਅੱਧੇ ਨਿੰਬੂ ਨੂੰ ਪੈਰਾਂ 'ਤੇ ਰਗੜੋ। ਇਸ ਨਾਲ ਵੀ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
8. ਸੇਬ ਦਾ ਸਿਰਕਾ
ਸੇਬ ਦੇ ਸਿਰਕੇ ਦਾ ਇਸਤੇਮਾਲ ਕਰਕੇ ਤੁਸੀਂ ਬਦਬੂ ਨੂੰ ਦੂਰ ਕਰ ਸਕਦੇ ਹੋ। ਇਸ ਲਈ ਕੋਸੇ ਪਾਣੀ 'ਚ ਸੇਬ ਦਾ ਸਿਰਕਾ ਮਿਲਾਓ ਅਤੇ ਉਸ 'ਚ ਪੈਰਾਂ ਨੂੰ ਡੁੱਬੋ ਕੇ ਰੱਖੋ। ਹਫਤੇ 'ਚ ਦੋ ਵਾਰ ਅਜਿਹਾ ਕਰਨ ਨਾਲ ਹਮੇਸ਼ਾ ਦੇ ਲਈ ਬਦਬੂ ਤੋਂ ਛੁਟਕਾਰਾ ਮਿਲ ਜਾਂਦਾ ਹੈ।
ਕਿਡਨੀ ਨੂੰ ਪੂਰੀ ਤਰ੍ਹਾਂ ਫੇਲ ਕਰ ਸਕਦੀਆਂ ਹਨ ਤੁਹਾਡੀਆਂ ਇਹ ਗਲਤ ਆਦਤਾਂ
NEXT STORY