ਮੁੰਬਈ— ਤਾਂਬੇ ਦੇ ਭਾਂਡਿਆਂ ਦਾ ਇਸਤੇਮਾਲ ਕਰਨਾ ਤੁਹਾਡੇ ਲਈ ਗੁਣਕਾਰੀ ਹੈ। ਹੁਣ ਘਰਾਂ 'ਚ ਪਾਣੀ ਨੂੰ ਸ਼ੁੱਧ ਕਰਨ ਲਈ ਪਿਊਰੀਫਾਇਰ ਦੇਖਿਆ ਜਾ ਸਕਦਾ ਹੈ, ਪਰ ਪੁਰਾਣੇ ਜ਼ਮਾਨੇ 'ਚ ਅਜਿਹੀ ਸਹੂਲਤ ਨਹੀਂ ਸੀ ਉਦੋਂ ਲੋਕ ਤਾਂਬੇ ਦੇ ਭਾਡਿਆਂ 'ਚ ਪੀਣ ਦਾ ਪਾਣੀ ਰੱਖਦੇ ਕਰਦੇ ਸੀ। ਇਸ ਨੂੰ ਬਹੁਤ ਹੀ ਵਧੀਆ ਪਿਊਰੀਫਾਇਰ ਮੰਨਿਆ ਜਾਂਦਾ ਸੀ। ਤਾਂਬੇ ਦੇ ਹੋਰ ਵੀ ਕਈ ਫਾਇਦੇ ਹਨ। ਸਾਲ 2011 'ਚ 'ਯੂਨੀਵਰਸਿਟੀ ਆਫ ਸਾਊਥ ਹੈਂਪਟਨ' 'ਚ ਖੋਜ ਕੀਤੀ ਗਈ ਹੈ ਕਿ ਤਾਂਬਾ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ।
1. ਤਾਂਬੇ ਦੇ ਬਰਤਨ 'ਚ ਪਾਣੀ ਪੀਣ ਨਾਲ ਗੈਸ, ਕਬਜ਼ ਵਰਗੀਆਂ ਬੀਮਾਰੀਆਂ ਤੋਂ ਵੀ ਛੁਟਕਾਰਾ ਮਿਲਦਾ ਹੈ।
2. ਇਹ ਸਰੀਰ ਦੀ ਸਾਰੀ ਗੰਦਗੀ ਨੂੰ ਬਾਹਰ ਕੱਢ ਕੇ ਬੀਮਾਰੀਆਂ ਤੋਂ ਦੂਰ ਰੱਖਦਾ ਹੈ। ਪੀਲੀਆ ਹੋਣ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ।
3. ਤਾਂਬੇ ਦੇ ਬਰਤਨ 'ਚ ਪਾਣੀ ਪੀਣ ਨਾਲ ਲੀਵਰ ਅਤੇ ਕਿਡਨੀ ਵੀ ਸਹੀ ਰਹਿੰਦੇ ਹਨ।
4. ਪੇਟ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤਾਂਬੇ ਦੇ ਭਾਂਡੇ 'ਚ ਪਾਣੀ ਪੀਣਾ ਲਾਭਦਾਇਕ ਹੁੰਦਾ ਹੈ।
5. ਤਾਂਬੇ ਦੇ ਭਾਂਡੇ 'ਚ ਪਾਣੀ ਪੀਣ ਨਾਲ ਮੋਟਾਪਾ ਵੀ ਕੰਟਰੋਲ 'ਚ ਰਹਿੰਦਾ ਹੈ।
6. ਤਾਂਬੇ 'ਚ ਮੌਜੂਦ ਮਿਨਰਲਸ ਕਾਰਡੀਓਵੈਸਕੁਲਰ ਸਿਹਤ ਦੇ ਨਾਲ-ਨਾਲ ਦਿਲ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਵੀ ਦੂਰ ਰੱਖਦੇ ਹਨ।
7. ਦਿਲ ਦੇ ਦੌਰੇ ਦੇ ਖਤਰੇ ਤੋਂ ਬਚਣ ਲਈ ਤਾਂਬੇ ਦੇ ਭਾਂਡੇ 'ਚ ਪਾਣੀ ਪੀਣਾ ਚਾਹੀਦਾ ਹੈ।
8. ਤਾਂਬਾ ਪਾਣੀ 'ਚ ਮੌਜੂਦ ਸਾਰੇ ਤਰ੍ਹਾਂ ਦੇ ਬੈਕਟੀਰੀਆ ਨੂੰ ਮਾਰਨ 'ਚ ਮਦਦਗਾਰ ਹੁੰਦਾ ਹੈ।
ਲੱਕ ਦਰਦ ਦੂਰ ਕਰਨ ਲਈ ਅਪਨਾਓ ਇਹ ਘਰੇਲੂ ਨੁਸਖੇ
NEXT STORY