ਮੁੰਬਈ- ਅੱਜ ਦੇ ਫੈਸ਼ਨ ਦੇ ਦੌਰ ਵਿਚ ਇੰਡੀਅਨ ਹੋਵੇ ਜਾਂ ਵੈਸਟਰਨ ਲੁਕ, ਹਰ ਸਟਾਈਲ ਨੂੰ ਚਾਰ ਚੰਨ ਲਗਾਉਣ ਲਈ ਜਿਊਲਰੀ, ਡਰੈੱਸ, ਅਸੈੱਸਰੀਜ਼ ਅਤੇ ਮੇਕਅਪ ਦੇ ਨਾਲ-ਨਾਲ ਇਕ ਆਕਰਸ਼ਕ ਹੇਅਰ ਸਟਾਈਲ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ। ਹੇਅਰ ਸਟਾਈਲ ਵਿਚ ਅੱਜਕੱਲ ਮੁਟਿਆਰਾਂ ਦਰਮਿਆਨ ਕਰਲੀ ਹੇਅਰ ਦਾ ਟਰੈਂਡ ਸਭ ਤੋਂ ਜ਼ਿਆਦਾ ਲੋਕਪ੍ਰਿਯ ਹੋ ਰਿਹਾ ਹੈ। ਭਾਵੇਂ ਵਾਲਾਂ ਨੂੰ ਖੁੱਲ੍ਹੇ ਛੱਡਣਾ ਹੋਵੇ, ਹਾਫ ਬਨ ਬਣਾਉਣਾ ਹੋਵੇ ਜਾਂ ਪੂਰਾ ਜੂੜਾ, ਕਰਲਸ ਹਰ ਲੁਕ ਨੂੰ ਵੱਖਰੀ ਹੀ ਚਮਕ ਦਿੰਦੇ ਹਨ। ਪਹਿਲਾਂ ਦੀਆਂ ਮੁਟਿਆਰਾਂ ਜ਼ਿਆਦਾਤਰ ਸਟ੍ਰੇਟ ਅਤੇ ਚਮਕਦਾਰ ਵਾਲਾਂ ਨੂੰ ਖੁੱਲ੍ਹੇ ਰੱਖਣਾ ਪਸੰਦ ਕਰਦੀਆਂ ਸਨ ਪਰ ਹੁਣ ਟਰੈਂਡ ਬਦਲ ਗਿਆ ਹੈ। ਅੱਜਕੱਲ ਦੀਆਂ ਮੁਟਿਆਰਾਂ ਆਪਣੇ ਵਾਲਾਂ ਨੂੰ ਕਰਲੀ ਬਣਾਕੇ ਇਕ ਨਵੀਂ ਅਤੇ ਟਰੈਂਡੀ ਲੁਕ ਪਾਉਣਾ ਚਾਹੁੰਦੀਆਂ ਹਨ।
ਕੁਝ ਮੁਟਿਆਰਾਂ ਦੇ ਵਾਲ ਤਾਂ ਨੈਚੁਰਲੀ ਕਰਲੀ ਹੁੰਦੇ ਹਨ ਜੋ ਮੌਕੇ ਅਤੇ ਡਰੈੱਸ ਦੇ ਹਿਸਾਬ ਨਾਲ ਕਦੇ ਖੁੱਲ੍ਹੇ ਰੱਖਦੀਆਂ ਹਨ, ਕਦੇ ਹਾਫ ਬਨ ਬਣਾਉਂਦੀਆਂ ਹਨ ਤਾਂ ਕਦੇ ਫੁੱਲ ਬਨ ਕਰਲਸ ਨੂੰ ਖੂਬਸੂਰਤੀ ਨਾਲ ਸਜਾਉਂਦੀਆਂ ਹਨ। ਦੂਜੇ ਪਾਸੇ ਜਿਨ੍ਹਾਂ ਦੇ ਵਾਲ ਸਿੱਧੇ ਹਨ, ਉਨ੍ਹਾਂ ਲਈ ਵੀ ਵਿਆਹ, ਪਾਰਟੀ, ਮਹਿੰਦੀ, ਸੰਗੀਤ ਜਾਂ ਰਿਸੈਪਸ਼ਨ ਵਰਗੇ ਖਾਸ ਮੌਕਿਆਂ ’ਤੇ ਸੈਲੂਨ ਜਾ ਕੇ ਟੈਂਪਰੇਰੀ ਜਾਂ ਪਰਮਾਨੈਂਟ ਕਰਲਸ ਕਰਵਾਉਣਾ ਹੁਣ ਆਮ ਗੱਲ ਹੋ ਗਈ ਹੈ। ਕਰਲੀ ਹੇਅਰ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਹਰ ਤਰ੍ਹਾਂ ਦੀ ਲੁਕ ਨਾਲ ਪਰਫੈਕਟ ਬੈਠਦੇ ਹਨ। ਲਹਿੰਗਾ-ਚੋਲੀ, ਸਾੜ੍ਹੀ ਜਾਂ ਅਨਾਰਕਲੀ ਦੇ ਨਾਲ-ਨਾਲ ਇੰਡੀਅਨ ਲੁਕ ਵਿਚ ਇਹ ਨੈਚੁਰਲ ਬਿਊਟੀ ਨੂੰ ਹੋਰ ਨਿਖਾਰਦਾ ਹੈ ਤਾਂ ਦੂਜੇ ਪਾਸੇ ਗਾਊਨ, ਵਨ-ਪੀਸ ਜਾਂ ਵੈਸਟਰਨ ਡਰੈੱਸਾਂ ਨਾਲ ਇਹ ਮਾਡਰਨ ਅਤੇ ਸਟਾਈਲਿਸ ਲੁਕ ਦਿੰਦਾ ਹੈ।
ਕਰਲਸ ਕਾਂਫੀਡੈਂਸ ਵਧਾਉਂਦੇ ਹਨ ਅਤੇ ਚਿਹਰੇ ਨੂੰ ਇਕ ਯੂਨੀਕ, ਵੱਖਰੀ ਅਤੇ ਕਿਊਟ ਐਕਸਪ੍ਰੇਸ਼ਨ ਦਿੰਦੇ ਹਨ। ਇਹੋ ਕਾਰਨ ਹੈ ਕਿ ਅੱਜਕੱਲ ਬ੍ਰਾਈਡਲ ਲੁਕ ਵਿਚ ਵੀ ਕਰਲੀ ਹੇਅਰ ਸਟਾਈਲ ਬਹੁਤ ਪਸੰਦ ਕੀਤੇ ਜਾ ਰਹੇ ਹਨ। ਕਰਲੀ ਹੇਅਰ ਲੁਕ ਵਿਚ ਮੁਟਿਆਰਾਂ ਨੂੰ ਕਈ ਆਪਸ਼ਨਾਂ ਮਿਲ ਜਾਂਦੀਆਂ ਹਨ। ਛੋਟੇ ਕਰਲਜ਼, ਟਾਈਟ ਕਰਲਜ਼, ਲਾਂਗ ਕਰਲਜ਼, ਬਾਊਂਸੀ ਕਰਲਜ਼ ਆਦਿ ਜਿਨ੍ਹਾਂ ਨੂੰ ਮੁਟਿਆਰਾਂ ਵੱਖ-ਵੱਖ ਮੌਕਿਆਂ ’ਤੇ ਸਟਾਈਲ ਕਰਨਾ ਪਸੰਦ ਕਰਦੀਆਂ ਹਨ ਅਤੇ ਆਪਣੀ ਲੁਕ ਨੂੰ ਦੂਜਿਆਂ ਤੋਂ ਹੱਟ ਕੇ ਬਣਾ ਰਹੀਆਂ ਹਨ। ਖਾਸ ਮੌਕਿਆਂ ’ਤੇ ਫਰੰਟ ਵਿਚ ਕਰਲੀ ਫਲਿਕਸ ਬਣਵਾਕੇ ਪਿੱਛੇ ਦੇ ਵਾਲਾਂ ਵਿਚ ਬਨ ਜਾਂ ਪੋਨੀ ਬਣਾਉਣਾ ਬਹੁਤ ਟਰੈਂਡ ਵਿਚ ਹੈ। ਕੁਝ ਮੁਟਿਆਰਾਂ ਤਾਂ ਹਾਫ ਹੇਅਰ ਕਰਲਜ਼ ਪਵਾ ਕੇ ਬਾਕੀ ਵਾਲਾਂ ਨੂੰ ਕਿੰਪਲ ਜੂੜਾ ਬਣਾਕੇ ਵੀ ਵੱਖਰੀ ਦੀ ਲੁਕ ਕ੍ਰੀਏਟ ਕਰ ਰਹੀਆਂ ਹਨ।
ਕਈ ਮੁਟਿਆਰਾਂ ਤਾਂ ਕਰਲੀ ਹੇਅਰ ਦੀਆਂ ਇੰਨੀਆਂ ਦੀਵਾਨੀਆਂ ਹਨ ਕਿ ਉਹ ਹਜ਼ਾਰਾਂ ਰੁਪਏ ਖਰਚ ਕਰ ਕੇ ਵੱਡੇ-ਵੱਡੇ ਸੈਲੂਨ ਵਿਚ ਜਾ ਕੇ ਆਪਣੇ ਸਟ੍ਰੇਟ ਵਾਲਾਂ ਨੂੰ ਪਰਮਾਨੈਂਟ ਕਰਲੀ ਕਰਵਾ ਰਹੀਆਂ ਹਨ। ਉਨ੍ਹਾਂ ਲਈ ਕਰਲਸ ਹੁਣ ਸਿਰਫ ਇਕ ਹੇਅਰ ਸਟਾਈਲ ਨਹੀਂ, ਸਗੋਂ ਉਨ੍ਹਾਂ ਦੀ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਹਨ। ਕਰਲੀ ਹੇਅਰ ਅੱਜਕੱਲ ਦੀਆਂ ਮੁਟਿਆਰਾਂ ਦਾ ਸਭ ਤੋਂ ਪਾਵਰਫੁੱਲ ਸਟਾਈਲ ਸਟੇਟਮੈਂਟ ਬਣ ਗਿਆ ਹੈ। ਇਹ ਨਾ ਸਿਰਫ ਉਨ੍ਹਾਂ ਨੂੰ ਖੂਬਸੂਰਤ ਅਤੇ ਟਰੈਂਡੀ ਬਣਾਉਂਦਾ ਹੈ ਸਗੋਂ ਉਨ੍ਹਾਂ ਦੇ ਕਾਂਫੀਡੈਂਸ ਨੂੰ ਵੀ ਕਈ ਗੁਣਾ ਵਧਾਉਂਦਾ ਹੈ। ਭਾਵੇਂ ਡੇਲੀ ਲੁਕ ਹੋਵੇ ਜਾਂ ਖਾਸ ਮੌਕਾ, ਕਰਲੀ ਹਅਰ ਹਰ ਵਾਰ ਇਕ ਨਵੀਂ ਅਤੇ ਦਮਦਾਰ ਛਾਪ ਛੱਡਦੇ ਹਨ। ਇਹੋ ਕਾਰਨ ਹੈ ਕਿ ਇਹ ਟਰੈਂਡ ਦਿਨ-ਪ੍ਰਤੀ-ਦਿਨ ਹੋਰ ਤੇਜ਼ੀ ਨਾਲ ਵਧ ਰਿਹਾ ਹੈੇ।
ਹੈਂ ! ਵਿਆਹ 'ਚੋਂ ਚਿਪਸ ਦਾ ਪੈਕੇਟ ਲੈ ਕੇ ਭੱਜਿਆ ਲਾੜਾ, ਖਾਣੇ ਨੂੰ ਟੁੱਟ ਪਏ ਬਰਾਤੀ, ਵੀਡੀਓ ਹੋਈ ਵਾਇਰਲ
NEXT STORY