ਮੁੰਬਈ- ਸਰਦੀ ਦਾ ਮੌਸਮ ਆਉਂਦਿਆਂ ਹੀ ਫ਼ੈਸ਼ਨ ਦੀ ਦੁਨੀਆ ’ਚ ਵੈਲਵੇਟ ਪਲਾਜ਼ੋ ਸੂਟ ਦੀ ਧੁੰਮ ਮਚੀ ਹੋਈ ਹੈ। ਰਾਇਲ ਲੁਕ ਦੇਣ ਵਾਲਾ ਇਹ ਫੈਬਰਿਕ ਇਸ ਵਾਰ ਭਾਰਤੀ ਪਹਿਰਾਵਿਆਂ ’ਚ ਛਾਇਆ ਹੋਇਆ ਹੈ। ਸਕੂਲ-ਕਾਲਜ ਜਾਣ ਵਾਲੀਆਂ ਮੁਟਿਆਰਾਂ ਤੋਂ ਲੈ ਕੇ ਆਫਿਸ ਜਾਣ ਵਾਲੀਆਂ ਮੁਟਿਆਰਾਂ ਤੇ ਔਰਤਾਂ ਅਤੇ ਸੱਜ ਵਿਆਹੀਆਂ ਮੁਟਿਆਰਾਂ ਤੱਕ, ਹਰ ਕੋਈ ਵੈਲਵੇਟ ਪਲਾਜ਼ੋ ਸੂਟ ’ਚ ਆਪਣੀ ਲੁਕ ਨੂੰ ਹੋਰ ਜ਼ਿਆਦਾ ਸਟਾਈਲਿਸ਼ ਅਤੇ ਅਟਰੈਕਟਿਵ ਬਣਾ ਰਹੀਆਂ ਹਨ। ਇਹ ਸੂਟ ਇੰਨੀ ਸ਼ਾਨਦਾਰ ਲੁਕ ਦਿੰਦਾ ਹੈ ਕਿ ਹਰ ਮੌਕੇ ਲਈ ਇਹ ਪਹਿਲੀ ਪਸੰਦ ਬਣ ਗਿਆ ਹੈ।
ਵੈਲਵੇਟ ਪਲਾਜ਼ੋ ਸੂਟ ਦੀ ਸਭ ਤੋਂ ਵੱਡੀ ਖੂਬੀ ਹੈ ਇਸ ਦੀ ਅਣਗਿਣਤ ਵੈਰਾਇਟੀਜ਼। ਇਸ ’ਚ ਮੁਟਿਆਰਾਂ ਅਤੇ ਔਰਤਾਂ ਲਈ ਬਾਜ਼ਾਰ ’ਚ ਹਰ ਬਜਟ ਅਤੇ ਹਰ ਪਸੰਦ ਅਨੁਸਾਰ ਡਿਜ਼ਾਈਨ ਉਪਲੱਬਧ ਹਨ। ਕੁਝ ਮੁਟਿਆਰਾਂ ਸਿੰਪਲ ਪਲੇਨ ਵੈਲਵੇਟ ਕੁੜਤੀ ਦੇ ਨਾਲ ਪਲੇਨ ਪਲਾਜ਼ੋ ਪਸੰਦ ਕਰ ਰਹੀਆਂ ਹਨ, ਜੋ ਕੈਜ਼ੂਅਲ ਡੇ-ਵੀਅਰ ਲਈ ਪ੍ਰਫੈਕਟ ਹੈ। ਉੱਥੇ ਹੀ ਕੁਝ ਨੂੰ ਹੈਵੀ ਐਂਬ੍ਰਾਇਡਰੀ, ਜਰਦੋਜੀ, ਸੀਕਵੈਂਸ ਵਰਕ, ਗੋਲਡਨ-ਸਿਲਵਰ ਥ੍ਰੈੱਡ ਵਰਕ ਅਤੇ ਮਿਰਰ ਵਰਕ ਵਾਲੇ ਪਲਾਜ਼ੋ ਸੂਟ ਬੇਹੱਦ ਪਸੰਦ ਆ ਰਹੇ ਹਨ।
ਵਿਆਹ, ਰਿਸੈਪਸ਼ਨ, ਸਗਾਈ, ਮਹਿੰਦੀ ਜਾਂ ਬਰਥਡੇ ਪਾਰਟੀ ਆਦਿ ’ਚ ਵੈਲਵੇਟ ਪਲਾਜ਼ੋ ਸੂਟ ਹਰ ਖਾਸ ਮੌਕੇ ’ਤੇ ਮੁਟਿਆਰਾਂ ਦੀ ਪਸੰਦ ਬਣੇ ਹੋਏ ਹਨ। ਰੰਗਾਂ ’ਚ ਇਸ ਸੀਜ਼ਨ ਡਾਰਕ ਅਤੇ ਰਿਚ ਸ਼ੇਡਸ ਦਾ ਬੋਲਬਾਲਾ ਹੈ। ਰਾਇਲ ਬਲਿਊ, ਐਮਰਾਲਡ ਗ੍ਰੀਨ, ਵਾਈਨ ਰੈੱਡ, ਬਲੈਕ, ਮੈਰੂਨ, ਬਾਟਲ ਗ੍ਰੀਨ, ਚਾਕਲੇਟ ਬ੍ਰਾਊਨ ਅਤੇ ਮਸਟਰਡ ਸਭ ਤੋਂ ਜ਼ਿਆਦਾ ਟਰੈਂਡ ਕਰ ਰਹੇ ਹਨ। ਸੱਜ ਵਿਆਹੀਆਂ ਮੁਟਿਆਰਾਂ ਲਈ ਰੈੱਡ, ਮੈਰੂਨ ਅਤੇ ਗੋਲਡਨ ਕੰਬੀਨੇਸ਼ਨ ਵਾਲੇ ਵੈਲਵੇਟ ਸੂਟ ਪਹਿਲੀ ਪਸੰਦ ਬਣੇ ਹੋਏ ਹਨ।
ਕੁੜਤੀ ’ਚ ਅੰਬਰੇਲਾ ਸਲੀਵਜ਼, ਬੈੱਲ ਸਲੀਵਜ਼, ਕੋਲਡ ਸ਼ੋਲਡਰ, ਚੂੜੀਦਾਰ ਸਲੀਵਜ਼ ਅਤੇ ਫਲੇਅਰਡ ਸਲੀਵਜ਼ ਖੂਬ ਪਸੰਦ ਕੀਤੇ ਜਾ ਰਹੇ ਹਨ। ਪਲਾਜ਼ੋ ’ਚ ਕੱਟ ਵਰਕ, ਸ਼ਰਾਰਾ ਸਟਾਈਲ, ਫਲੇਅਰਡ, ਮਿਡਲ ਸਲਿਟ ਅਤੇ ਪੈਰਲਲ ਡਿਜ਼ਾਈਨ ਟਰੈਂਡ ’ਚ ਹਨ। ਇਨ੍ਹਾਂ ਨਾਲ ਦੁਪੱਟਾ ਵੀ ਕਮਾਲ ਦਾ ਹੁੰਦਾ ਹੈ। ਕੁਝ ’ਚ ਚਾਰੇ ਪਾਸੇ ਹੈਵੀ ਬਾਰਡਰ ਤੇ ਕੁਝ ’ਚ ਹਲਕੀ ਨੈੱਟ ਜਾਂ ਆਰਗੈਂਜ਼ਾ ਮਿਕਸ ਕੀਤਾ ਜਾਂਦਾ ਹੈ।
ਫੁੱਟਵੀਅਰ ’ਚ ਜੁੱਤੀਆਂ, ਹਾਈ ਹੀਲਜ਼, ਐਂਬੇਲਿਸ਼ਡ ਸੈਂਡਲ ਜਾਂ ਪੰਜਾਬੀ ਜੁੱਤੀ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾ ਰਹੀ ਹੈ। ਇਨ੍ਹਾਂ ਦੇ ਨਾਲ ਮੇਕਅਪ ’ਚ ਮੁਟਿਆਰਾਂ ਸਮੋਕੀ ਆਈਜ਼, ਰੈੱਡ ਲਿਪਸ ਅਤੇ ਹਾਈਲਾਈਟਿਡ ਚੀਕਸ ਨਾਲ ਲੁਕ ਨੂੰ ਪੂਰਾ ਕਰ ਰਹੀਆਂ ਹਨ। ਹੇਅਰ ਸਟਾਈਲ ’ਚ ਓਪਨ ਹੇਅਰ, ਲੋਅ ਬੰਨ, ਸਾਈਡ ਬਰੇਡ ਜਾਂ ਮੈਸੀ ਬੰਨ ਸਭ ਤੋਂ ਜ਼ਿਆਦਾ ਵੇਖੇ ਜਾ ਰਹੇ ਹਨ। ਵੈਲਵੇਟ ਪਲਾਜ਼ੋ ਸੂਟ ਨਾ ਸਿਰਫ ਠੰਢ ’ਚ ਰਾਹਤ ਪਹੁੰਚਾਉਂਦੇ ਹਨ, ਸਗੋਂ ਮੁਟਿਆਰਾਂ ਅਤੇ ਔਰਤਾਂ ਨੂੰ ਰਾਇਲ ਅਤੇ ਗਲੈਮਰਸ ਲੁਕ ਵੀ ਦਿੰਦੇ ਹਨ।
ਕੀ ਹੈ ਸਰੀਰ ਲਈ ਸਭ ਤੋਂ ਵੱਧ ਫਾਇਦੇਮੰਦ? ਪਨੀਰ, ਆਂਡਾ ਜਾਂ ਚਿਕਨ
NEXT STORY