ਵੈੱਬ ਡੈਸਕ- ਡੇਨਿਮ ਫੈਬਰਿਕ ਹਮੇਸ਼ਾ ਤੋਂ ਮੁਟਿਆਰਾਂ ਦਾ ਆਲਟਾਈਮ ਫੇਵਰੇਟ ਰਿਹਾ ਹੈ। ਮਜਬੂਤੀ, ਲੰਬੇ ਸਮੇਂ ਤੱਕ ਚੱਲਣ ਵਾਲੀ ਕੁਵਾਲਿਟੀ ਅਤੇ ਆਕਰਸ਼ਕ ਲੁਕ ਕਾਰਨ ਡੇਨਿਮ ਅੱਜ ਮੁਟਿਆਰਾਂ ਦੀ ਪਹਿਲੀ ਪਸੰਦ ਬਣ ਚੁੱਕਾ ਹੈ। ਜੀਨਸ ਹੋਵੇ ਜਾਂ ਜੈਕੇਟ, ਸ਼ਰਟ ਹੋਵੇ ਜਾਂ ਸਕਰਟ, ਡੇਨਿਮ ਹਰ ਰੂਪ ਵਿਚ ਮੁਟਿਆਰਾਂ ਨੂੰ ਪਸੰਦ ਆ ਰਿਹਾ ਹੈ ਪਰ ਅੱਜਕੱਲ ਫੁੱਲ ਡੇਨਿਮ ਆਊਟਫਿਟ ਭਾਵ ਹੈੱਡ ਟੂ ਟੋ ਡੇਨਿਮ ਲੁਕ ਦਾ ਟਰੈਂਡ ਜ਼ੋਰਾਂ ’ਤੇ ਹੈ। ਇਹ ਮੁਟਿਆਰਾਂ ਨੂੰ ਸਪੈਸ਼ਲ, ਸਟਾਈਲਿਸ਼ ਅਤੇ ਅਟ੍ਰੈਕਟਿਵ ਦਿਖਾਉਣ ਵਿਚ ਮਦਦ ਕਰਦਾ ਹੈ। ਸਰਦੀਆਂ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਡੇਨਿਮ ਦਾ ਕ੍ਰੇਜ਼ ਹੋਰ ਵਧ ਗਿਆ ਹੈ। ਹੁਣ ਮੁਟਿਆਰਾਂ ਸਿਰਫ ਡੇਨਿਮ ਜੀਨਸ ਜਾਂ ਜੈਕੇਟ ਤੱਕ ਸੀਮਤ ਨਹੀਂ ਰਹਿਣਾ ਚਾਹੁੰਦੀਆਂ ਸਗੋਂ ਉਹ ਪੂਰਾ ਆਊਟਫਿਟ ਹੀ ਡੇਨਿਮ ਵਿਚ ਕੈਰੀ ਕਰ ਰਹੀਆਂ ਹਨ। ਖਾਸ ਕਰ ਕੇ ਡਾਰਕ ਬਲਿਊ, ਲਾਈਟ ਬਲਿਊ, ਬਲੈਕ ਅਤੇ ਗ੍ਰੇਅ ਸ਼ੇਡਸ ਵਿਚ ਫੁੱਲ ਡੇਨਿਮ ਲੁਕ ਮੁਟਿਆਰਾਂ ਨੂੰ ਬੇਹੱਦ ਕੰਫੀਡੈਂਟ ਅਤੇ ਟਰੈਂਡੀ ਬਣਾਉਂਦਾ ਹੈ। ਇਹ ਆਊਟਫਿਟ ਆਊਟਿੰਗ, ਪਿਕਨਿਕ, ਸ਼ਾਪਿੰਗ, ਮੂਵੀ ਜਾਂ ਸ਼ਾਮ ਦੀ ਛੋਟੀ-ਮੋਟੀ ਪਾਰਟੀ ਹਰ ਥਾਂ ਮੁਟਿਆਰਾਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ। ਇਹ ਨਾ ਸਿਰਫ ਕੰਫਲਟੇਬਲ ਹੈ ਸਗੋਂ ਇਸਦੀ ਮੈਂਟਨੈੱਸ ਵੀ ਸੌਖੀ ਹੈ।
ਕਈ ਮੁਟਿਆਰਾਂ ਕੰਟ੍ਰਾਸਟ ਸਟਾਈਲਿੰਗ ਵੀ ਕੈਰੀ ਕਰ ਰਹੀਆਂ ਹਨ। ਜਿਵੇਂ ਬਲਿਊ ਡੇਨਿਮ ਜੀਨਸ ਦੇ ਨਾਲ ਬਲੈਕ ਡੇਨਿਮ ਜੈਕੇਟ ਜਾਂ ਫਿਰ ਬਲੈਕ ਜੀਨਸ ਨਾਲ ਲਾਈਟ ਬਲਿਊ ਜੈਕੇਟ। ਇਹ ਕੰਟ੍ਰਾਸਟ ਲੁਕ ਵੱਖਰੀ ਹੀ ਚਾਰਮ ਪੈਦਾ ਕਰਦੀ ਹੈ। ਉਥੇ ਕੁਝ ਮੁਟਿਆਰਾਂ ਤਾਂ ਡੇਨਿਮ ਨੂੰ ਇੰਡੀਅਨ ਵੀਅਰ ਨਾਲ ਵੀ ਖੂਬਸੂਰਤੀ ਨਾਲ ਫਿਊਜਨ ਕਰ ਰਹੀਆਂ ਹਨ। ਸਾਧਾਰਨ ਕੁੜਤੀ-ਪਜਾਮੀ ਹੋਵੇ ਜਾਂ ਡਿਜ਼ਾਈਨਰ ਲਹਿੰਗਾ-ਚੋਲੀ, ਉਸਦੇ ਉੱਪਰ ਡੇਨਿਮ ਜੈਕੇਟ ਸਟਾਈਲ ਕਰ ਮੁਟਿਆਰਾਂ ਇੰਡੋ-ਵੈਸਟਰਨ ਲੁਕ ਕ੍ਰੀਏਟ ਕਰ ਰਹੀਆਂ ਹਨ। ਵਿਆਹ ਹੋਵੇ ਜਾਂ ਪਰਿਵਾਰ ਦਾ ਕੋਈ ਫੰਕਸ਼ਨ ਕਈ ਮੁਟਿਆਰਾਂ ਨੂੰ ਅਨਾਰਕਲੀ ਜਾਂ ਗਾਊਨ ਨਾਲ ਡੇਨਿਮ ਜੈਕੇਟ ਪਹਿਨੇ ਦੇਖਿਆ ਜਾ ਸਕਦਾ ਹੈ। ਫੁੱਲ ਡੇਨਿਮ ਲੁੱਕ ਨੂੰ ਹੋਰ ਆਕਰਸ਼ਕ ਬਣਾਉਣ ਲਈ ਮੁਟਿਆਰਾਂ ਅਸੈੱਸਰੀਜ਼ ਦਾ ਵੀ ਭਰਪੂਰ ਵਰਤੋਂ ਕਰ ਰਹੀਆਂ ਹਨ। ਸਨਗਲਾਸਿਜ਼, ਲੇਦਰ ਵਾਚ, ਲੰਬਾ ਸਕਾਰਫ, ਕੈਪ, ਸਿਲਵਰ ਜਿਊਲਰੀ ਸਭ ਕੁਝ ਡੇਨਿਮ ਨਾਲ ਪਰਫੈਕਟਲੀ ਮੈਚ ਕਰਦਾ ਹੈ। ਫੁੱਟਵੀਅਰ ਵਿਚ ਹਾਈ ਹੀਲ ਬੂਟਸ, ਐਂਕਲ ਲੇਂਥ ਬੂਟਸ, ਸਨੀਕਰਸ ਜਾਂ ਸੈਂਡਲਸ ਵੀ ਜਚਦੇ ਹਨ। ਹੇਅਰ ਸਟਾਈਲ ਵਿਚ ਓਪਨ ਹੇਅਰਸ, ਹਾਈ ਪੋਨੀਟੇਲ, ਮੈਸ ਬਨ ਜਾਂ ਹਾਫ ਟਾਈ ਲੁਕ ਹਰ ਸਟਾਈਲ ਇਸ ਆਊਟਫਿਟ ਨੂੰ ਹੋਰ ਖੂਬਸੂਰਤ ਬਣਾਉਂਦਾ ਹੈ। ਡੇਨਿਮ ਅੱਜ ਸਿਰਫ ਇਕ ਫੈਬਰਿਕ ਨਹੀਂ ਸਗੋਂ ਮੁਟਿਆਰਾਂ ਦੀ ਸਟਾਈਲ ਸਟੇਟਮੈਂਟ ਬਣ ਚੁੱਕਾ ਹੈ।
ਅੱਜ ਦੇ ਸਮੇਂ 'ਚ ਵਿਆਹ ਕਰਵਾਉਣ ਤੋਂ ਪਿੱਛੇ ਕਿਉਂ ਹਟਦੀਆਂ ਹਨ ਕੁੜੀਆਂ, ਹੈਰਾਨ ਕਰੇਗੀ ਵਜ੍ਹਾ
NEXT STORY