ਜਲੰਧਰ— ਦੁਨੀਆ ਭਰ 'ਚ ਵੱਖ-ਵੱਖ ਕਬੀਲਿਆਂ ਦੇ ਲੋਕ ਰਹਿੰਦੇ ਹਨ। ਕੁੱਝ ਕਬੀਲੇ ਅਜਿਹੇ ਵੀ ਹਨ ਜੋ ਅੱਜ ਵੀ ਆਦਿਵਾਸੀਆਂ ਦੀ ਜ਼ਿੰਦਗੀ ਬਤੀਤ ਕਰਦੇ ਹਨ। ਅਜਿਹਾ ਹੀ ਇਕ ਕਬੀਲਾ ਹੈ ਕੋਰੋਵਾਈ। ਇੱਥੇ ਕਬੀਲੇ ਦੇ ਲੋਕ ਇੰਡੋਨੇਸ਼ੀਆ ਦੇ ਪਾਪੁਆ ਸੂਬੇ ਦੇ ਸੰਘਣੇ ਜੰਗਲਾਂ 'ਚ ਰਹਿੰਦੇ ਹਨ। ਇਸ ਕਬੀਲੇ ਨੂੰ ਆਦਮਖੋਰ ਵੀ ਕਿਹਾ ਜਾਂਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਇੱਥੇ ਵੇਸਵਾ ਬਹੁਤ ਜ਼ਿਆਦਾ ਹੁੰਦੀਆਂ ਹਨ। ਇਸ ਕਬੀਲੇ ਦੀ ਖੋਜ 1974 'ਚ ਹੋਈ ਸੀ। ਉਸ ਤੋਂ ਪਹਿਲਾਂ ਇਸ ਬਾਰੇ ਕੋਈ ਵੀ ਨਹੀਂ ਜਾਣਦਾ ਸੀ। ਬਾਅਦ 'ਚ ਇੱਥੇ ਲੋਕਾਂ ਦਾ ਆਉਣਾ-ਜਾਣਾ ਸ਼ੁਰੂ ਹੋ ਗਿਆ, ਜਿਸ ਨਾਲ ਵੇਸਵਾ ਦੀ ਗਿਣਤੀ ਵੱਧਣ ਲਗੀ ਪਰ 1999 'ਚ ਇਹ ਸਭ ਕੁੱਝ ਬੰਦ ਹੋ ਗਿਆ। ਇਸ ਕਬੀਲੇ ਦੇ ਲੋਕ ਬਾਹਰੀ ਦੁਨੀਆ ਤੋਂ ਦੂਰ ਰਹਿੰਦੇ ਹਨ। ਇਹ ਲੋਕ ਰੁੱਖਾਂ ਉੱਪਰ ਬਣੇ ਘਰਾਂ 'ਤੇ ਰਹਿੰਦੇ ਹਨ। ਇੱਥੋ ਦੇ ਲੋਕ ਜੀਵਨ ਨਿਰਵਾਹ ਲਈ ਸ਼ਿਕਾਰ ਕਰਦੇ ਹਨ ਅਤੇ ਇਨਾਂ ਦਾ ਨਿਸ਼ਾਨਾਂ ਵੀ ਬਹੁਤ ਵਧੀਆ ਹੁੰਦਾ ਹੈ।
ਕੋਰੋਵਾਈ ਕਬੀਲੇ ਅਰਾਫੂਰਾ ਸਾਗਰ ਤੋਂ ਤਕਰੀਬਨ 150 ਕਿ. ਮੀ. ਦੀ ਦੂਰੀ 'ਤੇ ਹੈ। ਕਹਿੰਦੇ ਹਨ ਕਿ ਇਸ ਕਬੀਲੇ ਦੇ ਲੋਕ ਪਹਿਲਾਂ ਇਨਸਾਨਾਂ ਨੂੰ ਵੀ ਖਾ ਲੈਂਦੇ ਸੀ। ਇਹ ਲੋਕ ਅੰਧਵਿਸ਼ਵਾਸ ਨੂੰ ਬਹੁਤ ਮੰਨਦੇ ਹਨ, ਜਿਸਦੀ ਵਜ੍ਹਾ ਕਰਕੇ ਇਹ ਇਨਸਾਨਾਂ ਨੂੰ ਵੀ ਖਾ ਜਾਂਦੇ ਸੀ।
ਅਜਿਹੇ ਦੇਸ, ਜਿੱਥੇ ਖਤਰਨਾਕ ਜਾਨਵਰ ਪਾਏ ਜਾਂਦੇ ਹਨ
NEXT STORY