ਨਵੀਂਦਿੱਲੀ—ਸਾਰੀਆਂ ਔਰਤਾਂ ਦੇ ਬੁੱਲ੍ਹਾਂ ਦੇ ਉਪਰ ਵਾਲ ਹੁੰਦੇ ਹਨ ਜਿਨ੍ਹਾਂ ਨੂੰ ਸਾਫ ਕਰਵਾਉਣ ਦੇ ਲਈ ਉਹ ਥਰੈਡਿੰਗ ਦਾ ਸਾਹਾਰਾ ਲੈਂਦੀਆਂ ਹਨ। ਅਪਰ ਲਿਪਸ ਦੇ ਵਾਲਾਂ ਦੀ ਵਜ੍ਹਾਂ ਨਾਲ ਚਿਹਰੇ ਦੀ ਸੁੰਦਰਤਾ ਖਰਾਬ ਹੋ ਜਾਂਦੀ ਹੈ। ਕੁਝ ਔਰਤਾਂ ਦੇ ਅਪਰ ਲਿਪਸ 'ਤੇ ਬਹੁਤ ਜਲਦ ਵਾਲ ਆ ਜਾਂਦੇ ਹਨ। ਅਜਿਹਾ ਸਿਫਰ ਹਾਰਮੋਨਸ 'ਚ ਅਸੰਤੁਲਨ ਦੀ ਵਜ੍ਹਾਂ ਨਾਲ ਹੁੰਦਾ ਹੈ। ਕੰਮਕਾਜ ਵਾਲੀਆਂ ਔਰਤਾਂ ਨੂੰ ਅਪਰ ਲਿਪਸ ਦੇ ਅਣਚਾਹੇ ਵਾਲਾਂ ਦੀ ਵਜ੍ਹਾਂ ਨਾਲ ਬਹੁਤ ਪਰੇਸ਼ਾਨੀ ਝੱਲਣੀ ੁਪੈਂਦੀ ਹੈ। ਕਿਉਂਕਿ ਦੂਸਰੇ ਦਿਨ ਪਾਰਲਰ 'ਚ ਜਾਣਾ ਮੁਸ਼ਕਲ ਹੁੰਦਾ ਹੈ। ਅਜਿਹੇ 'ਚ ਕੁਝ ਘਰੇਲੂ ਤਰੀਕੇ ਅਪਣਾ ਕੇ ਇਨ੍ਹਾਂ ਵਾਲਾਂ ਤੋਂ ਹਮੇਸ਼ਾ ਲਈ ਛੁਟਕਾਰਾ ਪਾਇਆ ਜਾ ਸਕਦਾ ਹੈ।
1. ਹਲਦੀ
ਅਪਰ ਲਿਪਸ ਦੇ ਅਣਚਾਹੇ ਵਾਲਾਂ ਦੇ ਹਟਾਉਣ ਦੇ ਲਈ ਹਲਦੀ ਬਹੁਤ ਫਾਇਦੇਮੰਦ ਹੁੰਦੀ ਹੈ। ਇਸਦੇ ਲਈ 1 ਵੱਡਾ ਚਮਚ ਹਲਦੀ 'ਚ ਪਾਣੀ ਮਿਲਾ ਕੇ ਇਕ ਗਾੜਾ ਪੇਸਟ ਤਿਆਰ ਕਰ ਲਓ। ਹੁਣ ਇਸ ਪੇਸਟ ਨੂੰ ਵਾਲਾਂ ਵਾਲੀ ਜਗ੍ਹਾਂ 'ਤੇ ਲਗਾ ਲਓ ਅਤੇ ਅੱਧਾ ਘੰਟਾ ਲੱਗਾ ਰਹਿਣ ਦਿਓ। ਹੁਣ ਇਸ ਨੂੰ ਉਂਗਲੀ ਦੀ ਮਦਦ ਨਾਲ ਹੌਲੀ-ਹੌਲੀ ਰਗੜ ਕੇ ਸਾਫ ਕਰੋਂ ਇਸ ਤਰ੍ਹਾਂ ਵਾਲ ਨਿਕਲ ਜਾਣਗੇ। ਮਹੀਨੇ 'ਚ 4-5 ਵਾਰ ਇਸ ਲੇਪ ਦਾ ਇਸਤੇਮਾਲ ਕਰਨ ਨਾਲ ਵਾਲਾਂ ਦੀ ਗਰੋਥ ਰੁੱਕ ਜਾਂਦੀ ਹੈ।
2. ਨਿੰਬੂ ਅਤੇ ਚੀਨੀ
ਇਸਦੇ ਲਈ 2 ਨਿੰਬੂ ਦੇ ਰਸ 'ਚ ਥੋੜਾ ਜਿਹਾ ਪਾਣੀ ਅਤੇ ਚੀਨੀ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰੋਂ, ਜਦੋਂ ਤੱਕ ਚੀਨੀ ਘੁਲ ਨਾ ਜਾਵੇ। ਹੁਣ ਇਸਨੂੰ ਬੁੱਲ੍ਹਾਂ ਦੇ ਉਪਰ ਲਗਾਓ ਅਤੇ ਮਿੰਟ ਬਾਅਦ ਪਾਣੀ ਨਾਲ ਧੋ ਲਓ।
3. ਅੰਡੇ ਦਾ ਸਫੇਦ ਭਾਗ
ਅਪਰ ਲਿਪਸ ਦੇ ਵਾਲ ਹਟਾਉਣ ਦੇ ਲਈ 1 ਅੰਡੇ ਦੇ ਸਫੇਦ ਭਾਗ 'ਚ 1 ਛੋਟਾ ਚਮਚ ਆਟਾ ਅਤੇ ਚੀਨੀ ਮਿਲਾ ਕੇ ਪੇਸਟ ਬਣਾ ਲਓ ਹੁਣ ਇਸ ਨੂੰ ਬੁੱਲ੍ਹਾਂ ਦੇ ਉਪਰਲੇ ਹਿੱਸੇ 'ਤੇ ਲਗਾਓ ਅਤੇ 30 ਮਿੰਟ ਲੱਗਾ ਰਹਿਣ ਦਿਓ। ਹਫਤੇ 'ਚ ਦੋ ਬਾਰ ਇਸ ਪ੍ਰਕਿਰਿਆ ਨੂੰ ਦੋਹਰਾਉਣ ਨਾਲ ਵਾਲਾਂ ਦਾ ਆਉਂਣਾ ਬੰਦ ਹੋ ਜਾਵੇਗਾ।
4. ਦਹੀ ਅਤੇ ਬੇਸਨ
ਇਸਦੇ ਲਈ ਥੋੜੇ ਜਿਹੇ ਦਹੀ 'ਚ 1 ਚਮਚ ਬੇਸਨ ਅਤੇ 1 ਚੁਟਕੀ ਹਲਦੀ ਮਿਲਾ ਕੇ ਪੇਸਟ ਬਣਾ ਲਓ। ਹੁਣ ਇਸ ਨੂੰ ਅਪਰ ਲਿਪਸ 'ਤੇ ਲਗਾਓ ਅਤੇ ਸੁੱਕਣ ਦੇ ਬਾਅਦ ਰਗੜ ਕੇ ਸਾਫ ਕਰੋਂ। ਰੋਜ਼ਾਨਾ ਇਸ ਪੇਸਟ ਨੂੰ ਲਗਾਉਣ ਨਾਲ ਕੁਝ ਦਿਨ੍ਹਾਂ 'ਚ ਹੀ ਵਾਲ ਸਾਫ ਹੋ ਜਾਣਗੇ।
5. ਓਟਸ
ਅਣਚਾਹੇ ਵਾਲਾਂ ਨੂੰ ਹਟਾਉਣ ਲਈ ਓਟਸ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸਦੇ ਲਈ 1ਚਮਚ ਓਟਸ ਅਤੇ 1 ਚਮਚ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਬੁੱਲ੍ਹਾਂ ਦੇ ਉਪਰ 15-20 ਮਿੰਟ ਦੇ ਲਈ ਲਗਾਓ ਅਤੇ ਰਗੜ ਕੇ ਇਸ ਨੂੰ ਸਾਫ ਕਰੋਂ। ਇਸਦੇ ਬਾਅਦ ਕੋਸੇ ਪਾਣੀ ਤੋਂ ਸਾਫ ਕਰੋਂ। ਹਫਤੇ 'ਚ 2-3 ਬਾਰ ਇਸਦਾ ਇਸਤੇਮਾਲ ਕਰਨ ਨਾਲ ਵਾਲ ਪੂਰੀ ਤਰ੍ਹਾਂ ਸਾਫ ਹੋ ਜਾਣਗੇ।
ਸਫੇਦ ਮੱਖਣ ਦੀ ਵਰਤੋ ਨਾਲ ਇਨ੍ਹਾਂ ਬੀਮਾਰੀਆਂ ਤੋਂ ਪਾਓ ਛੁਟਕਾਰਾ
NEXT STORY