ਜਲੰਧਰ— ਅੱਜ-ਕੱਲ੍ਹ ਦੀ ਰੁੱਝੀ ਜ਼ਿੰਦਗੀ 'ਚ ਸ਼ਾਇਦ ਹੀ ਕੋਈ ਵਿਅਕਤੀ ਅਜਿਹਾ ਹੋਵੇਗਾ ਜਿਸ ਨੂੰ ਪੇਟ ਦੀ ਗੈਸ ਦੀ ਪਰੇਸ਼ਾਨੀ ਨਹੀਂ ਹੈ। ਦਰਅਸਲ, ਅੱਜ-ਕੱਲ੍ਹ ਲੋਕਾਂ ਦਾ ਖਾਣ-ਪੀਣ ਹੀ ਅਜਿਹਾ ਹੋ ਗਿਆ ਹੈ, ਜਿਸ ਨਾਲ ਪੇਟ ਦੀਆਂ ਪਰੇਸ਼ਾਨੀਆਂ ਹੋਣਾ ਆਮ ਗੱਲ ਹੈ। ਗਲਤ ਆਦਤਾਂ ਇਸ ਦਾ ਮੁੱਖ ਕਾਰਨ ਹੈ। ਗੈਸ ਦੇ ਨਾਲ ਪੇਟ ਅਤੇ ਪਿੱਠ ਦਰਦ ਹੋਣ ਲੱਗਦਾ ਹੈ। ਇਸ ਨਾਲ ਸਿਰ 'ਚ ਤੇਜ਼ ਦਰਦ, ਠੀਕ ਨਾਲ ਨੀਂਦ ਪੂਰੀ ਨਾ ਹੋਣਾ, ਛਾਤੀ 'ਚ ਜਲਨ ਵਰਗੀਆਂ ਪਰੇਸ਼ਾਨੀਆਂ ਹੋਣ ਲੱਗਦੀਆਂ ਹਨ। ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਇਕ ਅਸਰਦਾਰ ਤਰੀਕਾ ਦੱਸਣ ਜਾ ਰਹੇ ਹਾਂ।
ਸਮੱਗਰੀ
- 1/2 ਨਿੰਬੂ ਦਾ ਰਸ
- 1/2 ਚਮਟ ਕਾਲੀ ਮਿਰਚ
- 1/2 ਚਮਚ ਕਾਲਾ ਨਮਕ
- 1 ਕੱਪ ਪਾਣੀ
ਵਿਧੀ
ਗੈਸ ਦੀ ਪਰੇਸ਼ਾਨੀ ਹੋਣ 'ਤੇ ਸਭ ਤੋਂ ਪਹਿਲਾਂ ਸਾਧਾ ਭੋਜਨ ਖਾਣਾ ਸ਼ੁਰੂ ਕਰੋ ਅਤੇ ਤਲਿਆ ਅੇਤ ਭੁੰਨਿਆ ਹੋਇਆ ਭੋਜਨ ਛੱਡ ਦਿਓ। ਇਸ ਦੇ ਨਾਲ ਹੀ ਪਾਣੀ 'ਚ ਨਿੰਬੂ , ਕਾਲੀ ਮਿਰਚ ਅਤੇ ਕਾਲਾ ਨਮਕ ਪਾ ਕੇ ਰੋਜ਼ ਕੁੱਝ ਦਿਨਾਂ ਤੱਕ ਪੀਓ। ਇਸ ਨਾਲ ਸਮੱਸਿਆ ਖਤਮ ਹੋ ਜਾਵੇਗੀ। ਇਸਦੇ ਨਾਲ ਹੀ ਜੇਕਰ ਤੁਸੀਂ ਦੁਪਿਹਰ ਦੇ ਭੋਜਨ ਨਾਲ ਲੱਸੀ 'ਚ ਭੁੰਨਿਆ ਹੋਈ ਹੀਂਗ, ਜੀਰਾ, ਕਾਲਾ ਨਮਕ ਪਾ ਕੇ ਪੀਓ ਤਾਂ ਵੀ ਗੈਸ ਦੀ ਪਰੇਸ਼ਾਨੀ ਦੂਰ ਹੋ ਜਾਵੇਗੀ।
ਲੜਕਿਆਂ ਨੂੰ ਸਮਝ ਨਹੀਂ ਆਉਂਦੀਆਂ ਲੜਕੀਆਂ ਦੀਆਂ ਇਹ ਗੱਲਾਂ
NEXT STORY