ਮੁੰਬਈ— ਜੇ ਤੁਹਾਨੂੰ ਬਾਰ-ਬਾਰ ਭੁੱਲਣ ਦੀ ਆਦਤ ਹੋ ਰਹੀ ਹੈ ਤਾਂ ਤੁਹਾਨੂੰ ਆਪਣੀ ਖੁਰਾਕ ਵੱਲ ਧਿਆਨ ਦੇਣਾ ਚਾਹੀਦਾ ਹੈ। ਅੱਜ-ਕਲ੍ਹ ਜੇ ਸਾਨੂੰ ਪਿਆਸ ਲੱਗਦੀ ਹੈ ਤਾਂ ਅਸੀਂ ਪਾਣੀ ਦੀ ਜਗ੍ਹਾ ਮਿੱਠੇ ਡਰਿੰਕਸ ਪੀਂਦੇ ਹਾਂ ਜੋ ਸਾਡੀ ਸਿਹਤ ਲਈ ਖਤਰਾ ਬਣਦੇ ਜਾ ਰਹੇ ਹਨ। ਇਕ ਸੋਧ 'ਚ ਪਤਾ ਚੱਲਿਆ ਹੈ ਕਿ ਮਿੱਠੇ ਡਰਿੰਕਸ ਯਾਦਦਾਸ਼ਤ ਲਈ ਨੁਕਸਾਨਕਾਰੀ ਹੁੰਦੇ ਹਨ।
1. ਇਸ ਸੋਧ 'ਚ ਦੱਸਿਆ ਗਿਆ ਹੈ ਕਿ ਮਿੱਠੇ ਪਦਾਰਥਾਂ ਨਾਲ ਸਟਰੋਕ ਅਤੇ ਡਿਮੇਨਸ਼ੀਆ (ਪਾਗਲਪਣ) ਹੋਣ ਦਾ ਖਤਰਾ ਵੱਧ ਜਾਂਦਾ ਹੈ। ਇਸ ਦੇ ਨਾਲ ਹੀ ਮਿੱਠੇ ਡਰਿਕੰਸ ਦਿਮਾਗ ਦੀ ਯਾਦਦਾਸ਼ਤ 'ਤੇ ਬੁਰਾ ਅਸਰ ਪਾਉਂਦੇ ਹਨ।
2. ਇਸ ਸੋਧ ਮੁਤਾਬਕ ਮਿੱਠੇ ਡਰਿੰਕਸ ਪੀਣ ਵਾਲਿਆਂ 'ਚ ਖਰਾਬ ਯਾਦਸ਼ਕਤੀ, ਦਿਮਾਗ ਦੇ ਆਇਤਨ 'ਚ ਕਮੀ ਅਤੇ ਖਾਸ ਤੌਰ 'ਤੇ ਹਿੱਪੋਕੈਮਪਸ ਛੋਟਾ ਹੁੰਦਾ ਹੈ। ਹਿੱਪੋਕੈਮਪਸ ਦਿਮਾਗ ਦਾ ਉਹ ਭਾਗ ਹੁੰਦਾ ਹੈ ਜੋ ਸਿੱਖਣ ਅਤੇ ਯਾਦਸ਼ਕਤੀ ਲਈ ਜ਼ਿੰਮੇਵਾਰ ਹੁੰਦਾ ਹੈ।
3. ਸੋਧ ਮੁਤਾਬਕ ਜਿਹੜੇ ਲੋਕ ਦਿਨ 'ਚ ਰੋਜ਼ਾਨਾ ਸੋਡਾ ਪੀਂਦੇ ਹਨ ਉਨ੍ਹਾਂ 'ਚ ਸਟਰੋਕ ਅਤੇ ਡਿਮੇਨਸ਼ੀਆ ਦਾ ਖਤਰਾ ਜ਼ਿਆਦਾ ਬਣਿਆ ਰਹਿੰਦਾ ਹੈ। ਜਦਕਿ ਜੋ ਲੋਕ ਇਹ ਡਰਿੰਕਸ ਨਹੀਂ ਪੀਂਦੇ ਉਨ੍ਹਾਂ 'ਚ ਇਹ ਖਤਰਾ ਤਿੰਨ ਗੁਣਾ ਘੱਟ ਹੁੰਦਾ ਹੈ।
4. ਖੋਜਕਾਰਾਂ ਨੇ ਬਣਾਵਟੀ ਮਿੱਠੇ ਨੂੰ ਲੈ ਕੇ ਇਸ ਤੋਂ ਹੋਣ ਵਾਲੇ ਹਾਨੀਕਾਰਕ ਪ੍ਰਭਾਵਾਂ ਬਾਰੇ ਵੀ ਦੱਸਿਆ। ਖੋਜਕਾਰਾਂ ਮੁਤਾਬਕ ਅਜੇ ਇਸ ਦਿਸ਼ਾ 'ਚ ਹੋਰ ਕੰਮ ਕਰਨ ਦੀ ਲੋੜ ਹੈ।
ਯੂਰਿਨ ਤੋਂ ਆਉਂਦੀ ਹੈ ਬਦਬੂ ਤਾਂ ਹੋ ਸਕਦੇ ਹਨ ਇਹ ਕਾਰਨ
NEXT STORY