ਜਲੰਧਰ— ਸ਼ਾਮ ਦੇ ਸਮੇਂ ਤੁਹਾਡਾ ਵੀ ਚਾਹ ਦੇ ਨਾਲ ਕੁਝ ਨਾ ਕੁਝ ਖਾਣ ਨੂੰ ਮਨ ਕਰਦਾ ਹੈ। ਅਜਿਹੀ ਹਾਲਤ 'ਚ ਜੇਕਰ ਤੁਸੀਂ ਰੋਜ਼ਾਨਾ ਚਾਹ ਦੇ ਨਾਲ ਕੁਕੀਜ ਖਾ ਕੇ ਬੋਰ ਹੋ ਗਏ ਹੋ ਤਾਂ ਇਸ ਵਾਰ ਘਰ 'ਚ ਹੀ Crispy Banana Chips ਬਣਾਓ। ਇਹ ਬੱਚਿਆਂ ਨੂੰ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਹੀ ਪਸੰਦ ਆਉਂਦੇ ਹਨ। ਇਸ ਨੂੰ ਬਣਾਉਣਾ ਵੀ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ।
ਸਮੱਗਰੀ
- ਪਾਣੀ 50 ਮਿ. ਲੀ.
- ਨਮਕ 1/2 ਛੋਟਾ ਚਮਚ
- ਕੱਚੇ ਕੇਲੇ
- ਤੇਲ ਫਰਾਈ ਕਰਨ ਲਈ
ਵਿਧੀ
1. ਇਕ ਬਾਊਲ 'ਚ 50 ਮਿ. ਲੀ. ਪਾਣੀ, ਛੋਟਾ ਡੇਢ ਚਮਚ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾਓ।
2. ਹੁਣ ਕੱਚੇ ਕੇਲਿਆਂ ਨੂੰ ਛਿੱਲ ਕੇ ਸਲਾਈਸ 'ਚ ਕੱਟ ਲਓ।
3. ਇਕ ਕੜ੍ਹਾਈ 'ਚ ਤੇਲ ਗਰਮ ਕਰੋ ਅਤੇ ਕੱਟੇ ਹੋਏ ਕੇਲੇ ਪਾ ਦਿਓ।
4. ਫਿਰ ਇਸ 'ਚ ਪਾਣੀ ਅਤੇ ਨਮਕ ਦਾ ਮਿਸ਼ਰਣ ਪਾਓ। ਧਿਆਨ ਰੱਖੋ ਕਿ ਇਸ ਨੂੰ ਪਾਉਣ ਨਾਲ ਤੇਲ 'ਚ ਹਲਕੇ ਜਿਹੇ ਬੁਲੱਬੁਲੇ ਉੱਠਣਗੇ ਪਰ ਇਹ ਚਿਪਸ 'ਚ ਨਮਕ ਦਾ ਟੇਸਟ ਦੇਵੇਗਾ।
5. ਚਿਪਸ ਨੂੰ ਹਲਕਾ ਬਰਾਉਨ ਹੋਣ ਤੱਕ ਫ੍ਰਾਈ ਕਰੋ।
6. ਫਿਰ ਇਸ ਨੂੰ ਕਿਸੇ ਪਲੇਟ 'ਚ ਕੱਢ ਲਓ।
7. ਤੁਹਾਡੇ ਕ੍ਰਿਸਪੀ ਕੇਲੇ ਚਿਪਸ ਤਿਆਰ ਹੈ। ਚਾਹ ਨਾਲ ਸਰਵ ਕਰੋ।
ਹੱਥਾਂ-ਪੈਰਾਂ ਦੀ ਰੁੱਖੀ ਚਮੜੀ ਦੀ ਸਮੱਸਿਆ ਨੂੰ ਦੂਰ ਕਰਦੀਆਂ ਹਨ ਇਹ ਚੀਜ਼ਾਂ
NEXT STORY