ਨਵੀਂ ਦਿੱਲੀ— ਜਿੰਨੇ ਮਾਸੂਮ ਬੱਚੇ ਹੁੰਦੇ ਹਨ ਉਨਾਂ ਹੀ ਸੋਹਣਾ ਇਨ੍ਹਾਂ ਦਾ ਸਾਮਾਨ ਹੁੰਦਾ ਹੈ। ਕੱਪੜੇ ਹੋਣ ਜਾਂ ਫਿਰ ਖਿਡੋਣੇ ਇਨ੍ਹਾਂ ਨੂੰ ਦੇਖ ਕੇ ਵੱਡਿਆਂ ਦਾ ਮਨ ਵੀ ਖੁਸ਼ ਹੋ ਜਾਂਦਾ ਹੈ। ਸ਼ਰਾਰਤੀ ਬੱਚਿਆਂ ਦੀ ਜਿੰਨੀ ਦੇਖਭਾਲ ਖੇਡਦੇ ਸਮੇਂ ਕਰਨੀ ਪੈਂਦੀ ਹੈ ਉਸ ਨਾਲੋਂ ਵੀ ਕਿਤੇ ਜ਼ਿਆਦਾ ਉਨ੍ਹਾਂ ਦੀ ਕੇਅਰ ਸੌਂਦੇ ਸਮੇਂ ਕਰਨੀ ਚਾਹੀਦੀ ਹੈ। ਛੋਟੇ ਜਿਹੇ ਬੱਚਿਆਂ ਨੂੰ ਬੈੱਡ 'ਤੇ ਇਕੱਲੇ ਨਹੀਂ ਛੱਡਿਆਂ ਜਾ ਸਕਦਾ ਪਰ ਇਹ ਗੱਲ ਵੀ ਸਹੀ ਹੈ ਕਿ ਜਦੋਂ ਬੱਚੇ ਆਰਾਮ ਕਰ ਰਹੇ ਹੋਣ ਤਾਂ ਤੁਸੀਂ ਆਪਣਾ ਕੰਮ ਕਰ ਸਕਦੇ ਹੋ। ਜੇ ਬੱਚਿਆਂ ਦਾ ਬੈੱਡ ਸੇਫ ਹੋਵੇ ਤਾਂ ਮਾਂ ਦੀ ਇਹ ਪ੍ਰੇਸ਼ਾਨੀ ਵੀ ਦੂਰ ਹੋ ਜਾਂਦੀ ਹੈ ਕਿ ਬੱਚਾ ਅਸੁਰੱਖਿਅਤ ਹੈ। ਉਸ ਦੇ ਥੱਲੇ ਡਿੱਗਣ ਦਾ ਡਰ ਨਹੀਂ ਹੈ।

ਅਜਿਹੇ 'ਚ ਹਰ ਕੋਈ ਚਾਹੁੰਦਾ ਹੈ ਕਿ ਬੱਚਿਆਂ ਲਈ ਵਧੀਆ ਤੋਂ ਵਧੀਆ ਅਤੇ ਸਟਾਈਲਿਸ਼ ਬੈੱਡ ਦੀ ਵਰਤੋਂ ਕੀਤੀ ਜਾਵੇ। ਜੋ ਬੱਚਿਆਂ ਨੂੰ ਵੀ ਪਸੰਦ ਆਵੇ। ਅੱਜਕਲ ਬਾਜ਼ਾਰ 'ਚ ਬਹੁਤ ਤਰ੍ਹਾਂ ਦੇ ਕਾਰਟੂਨ, ਫੇਅਰੀ ਟੇਲਸ, ਚਿਲਡਰਨ ਥੀਮ ਦੇ ਬੈੱਡ ਆਸਾਨੀ ਨਾਲ ਮਿਲ ਜਾਂਦੇ ਹਨ। ਜੋ ਕਮਰ ਨੂੰ ਬਹੁਤ ਚੰਗਾ ਲੁੱਕ ਦਿੰਦੇ ਹਨ। ਇਸ ਖਾਸ ਤਰ੍ਹਾਂ ਦੇ ਬੈੱਡ ਨੂੰ ਤੁਸੀਂ ਆਪਣੀ ਅਤੇ ਆਪਣੇ ਬੱਚਿਆਂ ਦੀ ਸਹੂਲਿਅਤ ਦੇ ਹਿਸਾਬ ਨਾਲ ਡਿਜ਼ਾਈਨ ਕਰਵਾ ਸਕਦੇ ਹੋ। ਆਓ ਤਸਵੀਰਾਂ 'ਚ ਦੇਖਦੇ ਹਾਂ ਅਜਿਹੇ ਹੀ ਕੁਝ ਯੂਨਿਕ ਬੈੱਡ ਡਿਜ਼ਾਈਨਸ ਜੋ ਤੁਹਾਨੂੰ ਅਤੇ ਤੁਹਾਡੇ ਲਾਡਲੇ ਨੂੰ ਵੀ ਬਹੁਤ ਹੀ ਪਸੰਦ ਆਉਣਗੇ।





ਵਿਆਹ ਦੇ ਬਾਅਦ ਲੜਕੀ ਦੀ ਜ਼ਿੰਦਗੀ 'ਚ ਆਉਂਦੇ ਹਨ ਇਹ ਬਦਲਾਅ
NEXT STORY