ਨਵੀਂ ਦਿੱਲੀ— ਲੜਕੀ ਹੋਵੇ ਜਾਂ ਲੜਕਾ ਸੋਹਣਾ ਅਤੇ ਬੇਦਾਗ ਚਿਹਰਾ ਤਾਂ ਹਰ ਕੋਈ ਪਾਉਣਾ ਚਾਹੁੰਦਾ ਹੈ ਇਸ ਲਈ ਲੋਕ ਬਹੁਤ ਸਾਰੇ ਟ੍ਰੀਟਮੈਂਟ ਕਰਵਾਉਂਦੇ ਹਨ ਅਤੇ ਕ੍ਰੀਮਾਂ ਦੀ ਵਰਤੋਂ ਕਰਦੇ ਹਨ। ਜਿਨ੍ਹਾਂ ਨਾਲ ਕਈ ਵਾਰ ਸਾਈਡ ਇਫੈਕਟ ਹੋ ਜਾਂਦੇ ਹਨ। ਇਸ ਨਾਲ ਚਿਹਰਾ ਹੋਰ ਵੀ ਖਰਾਬ ਦਿੱਖਣ ਲੱਗਦਾ ਹੈ। ਅਜਿਹੇ 'ਚ ਮਹਿੰਗੇ ਟ੍ਰੀਟਮੇਂਟ ਦੀ ਬਜਾਏ ਤੁਸੀਂ ਕੁਝ ਘਰੇਲੂ ਤਰੀਕਿਆਂ ਨਾਲ ਵੀ ਚਿਹਰੇ ਦੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ। ਇਸ ਨਾਲ ਕਈ ਚਮੜੀ ਸਬੰਧੀ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ। ਇਸ ਨਾਲ ਤੁਹਾਡੀ ਚਮੜੀ ਗਲੋਇੰਗ ਅਤੇ ਬੇਦਾਗ ਹੋ ਜਾਵੇਗੀ ਅਤੇ ਤੁਹਾਨੂੰ ਕੋਈ ਨੁਕਸਾਨ ਵੀ ਨਹੀਂ ਹੋਵੇਗਾ। ਅੱਜ ਅਸੀਂ ਗੱਲ ਕਰ ਰਹੇ ਹਾਂ ਘਰ 'ਚ ਆਸਾਨੀ ਨਾਲ ਬਣਾਏ ਜਾਣ ਵਾਲੇ ਓਟਸ ਫੇਸ ਪੈਕ ਦੀ। ਆਓ ਜਾਣਦੇ ਹਾਂ ਇਸ ਬਾਰੇ...
1. ਓਟਸ ਅਤੇ ਐਲੋਵੇਰਾ ਸਕ੍ਰਬ
ਐਲੋਵੇਰਾ ਅਤੇ ਐਂਟੀ-ਇੰਫਲੀਮੇਟਰੀ ਐਲੀਮੇਂਟ ਹੁੰਦੇ ਹਨ,ਜੋ ਮੁਹਾਸਿਆਂ, ਟੈਨਿੰਗ ਅਤੇ ਚਮੜੀ ਦੀ ਐਲਰਜੀ ਨੂੰ ਦੂਰ ਕਰਦੇ ਹਨ। ਓਟਮੀਲ ਅਤੇ ਐਲੋਵੇਰਾ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਕੇ 5-6 ਮਿੰਟ ਤਕ ਮਸਾਜ ਕਰੋ। ਇਸ ਨਾਲ ਡੈੱਡ ਸਕਿਨ ਦੂਰ ਹੋਣ ਲੱਗੇਗੀ ਅਤੇ ਨਾਲ ਹੀ ਬਲੈਕ ਅਤੇ ਵਾਈਟ ਹੈੱਡਸ ਦੀ ਸਮੱਸਿਆ ਵੀ ਖਤਮ ਹੋ ਜਾਵੇਗੀ।
2. ਸ਼ਹਿਦ ਅਤੇ ਓਟਸ ਫੇਸ ਪੈਕ
ਓਟਸ ਅਤੇ ਸ਼ਹਿਦ ਦੇ ਫੇਸ ਪੈਕ ਨਾਲ ਚਿਹਰੇ 'ਤੇ ਕੋਈ ਦਾਗ ਨਹੀਂ ਰਹਿੰਦਾ। ਇਸ ਫੇਸ ਪੈਕ ਨੂੰ ਬਣਾਉਣ ਲਈ 2 ਚੱਮਚ ਓਟਸ 'ਚ 1 ਚੱਮਚ ਸ਼ਹਿਦ ਮਿਲਾ ਕੇ ਮਿਕਸ ਕਰੋ। ਇਸ ਪੈਕ ਨੂੰ ਚਿਹਰੇ ਅਤੇ ਗਲੇ 'ਤੇ ਲਗਾਓ ਅਤੇ ਸੁੱਕਣ ਦੇ ਬਾਅਦ ਕੋਸੇ ਪਾਣੀ ਨਾਲ ਧੋ ਲਓ। ਅਜਿਹੇ 'ਚ ਚਮੜੀ 'ਤੇ ਨਿਖਾਰ ਆ ਜਾਵੇਗਾ।
3. ਓਟਸ ਅਤੇ ਗੁਲਾਬ ਜਲ
ਇਸ ਪੈਕ ਨੂੰ ਬਣਾਉਣ ਲਈ 2 ਚੱਮਚ ਓਟਸ 'ਚ 1 ਚੱਮਚ ਗੁਲਾਬਜਲ ਅਤੇ 1 ਚੱਮਚ ਸ਼ਹਿਦ ਮਿਲਾ ਲਓ। ਇਸ ਪੇਸਟ ਨੂੰ 10 ਮਿੰਟ ਤਕ ਚਿਹਰੇ 'ਤੇ ਲਗਾਓ। ਇਸ ਫੇਸ ਪੈਕ ਨਾਲ ਚਮੜੀ ਦੀ ਰੰਗਤ ਨਿਖਰ ਜਾਂਦੀ ਹੈ ਅਤੇ ਚਿਹਰਾ ਬੇਦਾਗ ਹੋ ਜਾਂਦਾ ਹੈ।
4. ਓਟਮੀਲ, ਦੁੱਧ ਅਤੇ ਨਿੰਬੂ
2 ਚੱਮਚ ਓਟਸ ਨੂੰ ਉਬਾਲ ਲਓ। ਫਿਰ ਇਸ 'ਚ 2 ਚੱਮਚ ਦੁੱਧ ਅਤੇ 4 ਚੱਮਚ ਨਿੰਬੂ ਦਾ ਰਸ ਮਿਲਾ ਲਓ। ਠੰਡਾ ਹੋਣ 'ਤੇ ਇਸ ਨੂੰ 25 ਮਿੰਟ ਲਈ ਚਿਹਰੇ 'ਤੇ ਲਗਾਓ। ਅਜਿਹਾ ਕਰਨ ਨਾਲ ਚਮੜੀ ਡ੍ਰਾਈਨੈੱਸ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।
5. ਓਟਮੀਲ ਪੈਕ ਅਤੇ ਦਹੀਂ
ਓਟਮੀਲ ਨੂੰ ਪਾਣੀ 'ਚ ਉਬਾਲ ਲਓ ਅਤੇ ਠੰਡਾ ਹੋਣ ਲਈ ਰੱਖ ਦਿਓ। ਜਦੋਂ ਪੇਸਟ ਠੰਡੀ ਹੋ ਜਾਵੇ ਤਾਂ 15-20 ਮਿੰਟ ਤਕ ਚਿਹਰੇ 'ਤੇ ਲਗਾਓ। ਤੁਸੀਂ ਚਾਹੋ ਤਾਂ 2 ਚੱਮਚ ਓਟਸ 'ਚ ਦਹੀਂ ਮਿਲਾ ਕੇ ਲਗਾ ਸਕਦੇ ਹੋ। ਇਸ ਨੂੰ ਚਮੜੀ 'ਤੇ ਲਗਾਉਣ ਨਾਲ ਚਮੜੀ ਹੈਲਦੀ ਅਤੇ ਗਲੋਇੰਗ ਬਣੀ ਰਹਿੰਦੀ ਹੈ।
ਚਿੱਟੇ ਸੂਟ 'ਚ ਦਿਖਿਆ ਸਾਰਾ ਅਲੀ ਖਾਨ ਦਾ ਖੂਬਸੂਰਤ ਅੰਦਾਜ਼
NEXT STORY