ਜਲੰਧਰ— ਤੇਜਪੱਤਾ ਜਿਸ ਨੂੰ ਅਸੀਂ ਦਾਲਚੀਨੀ ਵੀ ਕਹਿੰਦੇ ਹਾਂ। ਇਸਦਾ ਇਸਤੇਮਾਲ ਹਰ ਘਰ 'ਚ ਕੀਤਾ ਜਾਂਦਾ ਹੈ। ਤੇਜਪੱਤਾ ਭੋਜਨ ਦਾ ਸੁਆਦ ਅਤੇ ਖੂਸ਼ਬੂ ਵਧਾਉਂਦਾ ਹੈ। ਇਹ ਇਕ ਮਸਾਲਾ ਵੀ ਹੈ ਜੋ ਸਰੀਰ 'ਚ ਇਕ ਨਸ਼ੇ ਦੀ ਤਰ੍ਹਾਂ ਕੰਮ ਕਰਦਾ ਹੈ। ਜੀ ਹਾਂ, ਇਸ 'ਚ ਐਂਟੀਆਕਸੀਡੈਂਟ, ਕਾਪਰ, ਪੋਟਾਸ਼ੀਅਮ, ਕੈਲਸ਼ੀਅਮ ਅਤੇ ਆਇਰਨ ਬਹੁਤ ਮਾਤਰਾ 'ਚ ਪਾਇਆ ਜਾਂਦਾ ਹੈ ਜੋ ਸਰੀਰ ਨੂੰ ਸਿਹਤਮੰਦ ਰੱਖਣ 'ਚ ਮਦਦਗਾਰ ਹੁੰਦਾ ਹੈ। ਆਓ ਜਾਣਦੇ ਹਾਂ ਇਸਦੇ ਫਾਇਦਿਆਂ ਬਾਰੇ।
1. ਸ਼ੂਗਰ
ਸ਼ੂਗਰ 'ਚ ਤੇਜਪੱਤਾ ਇਕ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ। ਜੇਕਰ ਇਸਦਾ ਨਿਯਮਤ ਰੂਪ 'ਚ ਇਸਦਾ ਇਸਤੇਮਾਲ ਕੀਤਾ ਜਾਵੇ ਤਾਂ ਸ਼ੂਗਰ ਕੰਟਰੋਲ ਰਹਿਦੀ ਹੈ।
2. ਪੱਥਰੀ
ਜੇਕਰ ਤੁਸੀਂ ਪੱਥਰੀ ਦੀ ਸਮੱਸਿਆਂ ਤੋਂ ਪਰੇਸ਼ਾਨ ਹੋ ਤਾਂ ਅਜਿਹੀ ਹਾਲਤ 'ਚ ਤੇਜਪੱਤੇ ਦਾ ਇਸਤੇਮਾਲ ਕਰ ਸਕਦੇ ਹੋ। ਤੇਜਪੱਤੇ ਨੂੰ ਪਾਣੀ 'ਚ ਉੱਬਾਲ ਕੇ ਉਸਦੇ ਪਾਣੀ ਨੂੰ ਠੰਡਾ ਕਰਕੇ ਪੀਣ ਨਾਲ ਕਾਫੀ ਲਾਭ ਹੁੰਦਾ ਹੈ।
3. ਪਾਚਨ ਕਿਰਿਆ ਠੀਕ
ਪਾਚਨ ਕਿਰਿਆ ਨਾਲ ਜੁੜੀਆਂ ਸਮੱਸਿਆਵਾਂ ਲਈ ਤੇਜਪੱਤਾ ਬਹੁਤ ਲਾਭਕਾਰੀ ਹੁੰਦਾ ਹੈ। ਇਸ ਨਾਲ ਕਬਜ਼ ਅਤੇ ਗੈਸ ਵਰਗੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ।
4. ਚੰਗੀ ਨੀਂਦ
ਰਾਤ ਨੂੰ ਸੌਣ ਤੋਂ ਪਹਿਲਾਂ ਤੇਜਪੱਤੇ ਦਾ ਇਸਤੇਮਾਲ ਕਰਨਾ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ। ਤੇਜਪੱਤੇ ਦੇ ਤੇਲ ਦੀਆਂ ਕੁੱਝ ਬੂੰਦਾ ਪਾਣੀ 'ਚ ਮਿਲਾ ਕੇ ਪੀਣ ਨਾਲ ਚੰਗੀ ਨੀਂਦ ਆਉਂਦੀ ਹੈ।
5. ਦਰਦ ਤੋਂ ਛੁਟਕਾਰਾ
ਦਰਦ ਤੋਂ ਛੁਟਕਾਰਾ ਪਾਉਣ ਲਈ ਤੇਜਪੱਤਾ ਇਕ ਅਸਰਦਾਰ ਉਪਾਅ ਹੈ।
ਵੈਲਵੇਟ ਬਲੈਕ ਗਾਊਨ ਵਿਚ ਗਾਰਜੀਅਸ ਨਜ਼ਰ ਆਈ ਵਾਣੀ
NEXT STORY