ਵੈੱਬ ਡੈਸਕ- ਸਰਦੀਆਂ ਦਾ ਮੌਸਮ ਆਉਂਦਿਆਂ ਹੀ ਫੈਸ਼ਨ ’ਚ ਵੈਲਵੇਟ ਫੈਬਰਿਕ ਦੀਆਂ ਧੁੰਮਾਂ ਪੈ ਜਾਂਦੀਆਂ ਹਨ। ਖਾਸ ਕਰ ਕੇ ਮੁਟਿਆਰਾਂ ’ਚ ਵੈਲਵੇਟ ਮਿਡੀ ਡਰੈੱਸ ਦਾ ਕ੍ਰੇਜ਼ ਦੇਖਿਆ ਜਾ ਸਕਦਾ ਹੈ। ਇਹ ਸੀਜ਼ਨ ਦਾ ਸਭ ਤੋਂ ਪਸੰਦੀਦਾ ਟ੍ਰੈਂਡ ਬਣ ਚੁੱਕੀ ਹੈ। ਇਹ ਫੈਬਰਿਕ ਨਾ ਸਿਰਫ਼ ਠੰਢ ਤੋਂ ਵਧੀਆ ਬਚਾਅ ਕਰਦਾ ਹੈ, ਸਗੋਂ ਆਪਣੀ ਮੁਲਾਇਮ ਚਮਕ ਅਤੇ ਲਗਜ਼ਰੀ ਫੀਲ ਕਾਰਨ ਪਹਿਨਣ ਵਾਲੀਆਂ ਮੁਟਿਆਰਾਂ ਅਤੇ ਔਰਤਾਂ ਨੂੰ ਰਾਇਲ ਅਤੇ ਕਲਾਸਿਕ ਲੁਕ ਦਿੰਦਾ ਹੈ। ਵੈਲਵੇਟ ਮਿਡੀ ਨੂੰ ਮੁਟਿਆਰਾਂ ਹਰ ਤਰ੍ਹਾਂ ਦੇ ਮੌਕਿਆਂ ’ਤੇ ਪਹਿਨਣਾ ਪਸੰਦ ਕਰ ਰਹੀਆਂ ਹਨ। ਭਾਵੇਂ ਪਾਰਟੀ ਹੋਵੇ, ਬਰਥਡੇ ਸੈਲੀਬ੍ਰੇਸ਼ਨ ਹੋਵੇ ਜਾਂ ਫਿਰ ਕੈਜ਼ੂਅਲ ਆਊਟਿੰਗ, ਇਹ ਮੁਟਿਆਰਾਂ ਨੂੰ ਹਰ ਮੌਕੇ ’ਤੇ ਸਪੈਸ਼ਲ ਫੀਲ ਕਰਵਾਉਂਦੀ ਹੈ।
ਮਾਰਕੀਟ ’ਚ ਵੈਲਵੇਟ ਮਿਡੀ ਡਰੈੱਸ ਵੱਖ-ਵੱਖ ਡਿਜ਼ਾਈਨਾਂ ’ਚ ਉਪਲਬਧ ਹੈ। ਏ-ਲਾਈਨ ਸਿਲਹੂਟ ਤੋਂ ਲੈ ਕੇ ਫਿਟ ਐਂਡ ਫਲੇਅਰ, ਬਾਡੀਕਾਨ, ਸਾਈਡ ਸਲਿਟ ਵਾਲੀ, ਹਾਈ-ਲੋਅ ਹੈਮਲਾਈਨ ਅਤੇ ਆਫ-ਸ਼ੋਲਡਰ ਸਟਾਈਲ ਤੱਕ ਹਰ ਤਰ੍ਹਾਂ ਦੀ ਵੈਰਾਇਟੀ ਮਿਲਦੀ ਹੈ। ਇਹ ਡਰੈੱਸ ਨਾ ਸਿਰਫ਼ ਗਰਮਾਹਟ ਦਿੰਦੀ ਹੈ, ਸਗੋਂ ਪਹਿਨਣ ’ਚ ਬੇਹੱਦ ਆਰਾਮਦਾਇਕ ਵੀ ਹੁੰਦੀ ਹੈ। ਇਸ ਵਾਰ ਡਾਰਕ ਅਤੇ ਰਿਚ ਸ਼ੇਡਜ਼ ਦਾ ਬੋਲਬਾਲਾ ਹੈ। ਬਲੈਕ, ਡੀਪ ਬਲਿਊ, ਬਰਗੰਡੀ, ਮੈਰੂਨ, ਚਾਕਲੇਟ ਬ੍ਰਾਊਨ ਅਤੇ ਡਾਰਕ ਗ੍ਰੀਨ ਵਰਗੇ ਰੰਗ ਵੈਲਵੇਟ ’ਚ ਸਭ ਤੋਂ ਵੱਧ ਆਕਰਸ਼ਕ ਲੱਗਦੇ ਹਨ। ਉੱਥੇ ਹੀ, ਲਾਈਟ ਸ਼ੇਡਜ਼ ’ਚ ਬੇਬੀ ਪਿੰਕ, ਲਾਈਟ ਯੈਲੋ, ਪੇਸਟਲ ਬਲਿਊ ਵੀ ਖੂਬ ਪਸੰਦ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਮਲਟੀਕਲਰ ਪ੍ਰਿੰਟਿਡ, ਐਨੀਮਲ ਪ੍ਰਿੰਟ, ਫਲੋਰਲ ਪੈਟਰਨ ਅਤੇ ਜਿਓਮੈਟ੍ਰਿਕ ਡਿਜ਼ਾਈਨ ਵਾਲੀ ਵੈਲਵੇਟ ਮਿਡੀ ਮੁਟਿਆਰਾਂ ਨੂੰ ਯੂਨੀਕ ਅਤੇ ਵੱਖਰੀ ਲੁਕ ਦੇ ਰਹੀਆਂ ਹਨ।
ਮੁਟਿਆਰਾਂ ਜ਼ਿਆਦਾ ਠੰਢ ’ਚ ਮਿਡੀ ਦੇ ਨਾਲ ਸ਼ਾਰਟ ਫਰ ਕੋਟ, ਲੈਦਰ ਜੈਕਟ, ਬੌਂਬਰ ਜੈਕਟ ਜਾਂ ਸ਼ਰੱਗ ਆਦਿ ਨੂੰ ਸਟਾਈਲ ਕਰ ਕੇ ਆਪਣੀ ਲੁਕ ਨੂੰ ਹੋਰ ਵੀ ਪਰਫੈਕਟ ਬਣਾ ਰਹੀਆਂ ਹਨ। ਇਸ ਦੇ ਨਾਲ ਮੁਟਿਆਰਾਂ ਆਪਣੀ ਲੁਕ ਨੂੰ ਹੋਰ ਜ਼ਿਆਦਾ ਸਟਾਈਲਿਸ਼ ਅਤੇ ਆਕਰਸ਼ਕ ਬਣਾਉਣ ਲਈ ਤਰ੍ਹਾਂ-ਤਰ੍ਹਾਂ ਦੀਆਂ ਅਸੈਸਰੀਜ਼ ਨੂੰ ਸਟਾਈਲ ਕਰਨਾ ਪਸੰਦ ਕਰ ਰਹੀਆਂ ਹਨ। ਮਿਨੀਮਲਿਸਟ ਲੁਕ ਲਈ ਡੈਲੀਕੇਟ ਨੈੱਕਲੇਸ, ਸਟੱਡ ਈਅਰਰਿੰਗਸ ਅਤੇ ਪਤਲੀ ਬ੍ਰੇਸਲੇਟ ਬੈਸਟ ਰਹਿੰਦੀ ਹੈ।
ਫੁਟਵੀਅਰ ’ਚ ਹਾਈ ਹੀਲਜ਼, ਐਂਕਲ ਬੂਟਸ, ਪੁਆਇੰਟਿਡ ਟੋਅ ਹੀਲਜ਼, ਸਟ੍ਰੈਪੀ ਸੈਂਡਲਜ਼ ਅਤੇ ਲੇਸ-ਅੱਪ ਸੈਂਡਲਜ਼ ਵੈਲਵੇਟ ਮਿਡੀ ਦੇ ਨਾਲ ਸ਼ਾਨਦਾਰ ਲੱਗਦੇ ਹਨ। ਮੇਕਅੱਪ ’ਚ ਸਮੋਕੀ ਆਈਜ਼, ਰੈੱਡ ਜਾਂ ਮੈਟ ਲਿਪਸ ਅਤੇ ਗਲੌਸੀ ਫਿਨਿਸ਼ ਲੁਕ ਨੂੰ ਕੰਪਲੀਟ ਕਰਦੇ ਹਨ। ਹੇਅਰ ਸਟਾਈਲ ’ਚ ਲੂਜ਼ ਵੇਵਸ, ਹਾਈ ਪੋਨੀਟੇਲ, ਸਲੀਕ ਬੰਨ ਜਾਂ ਹਾਫ-ਅੱਪ ਸਟਾਈਲ ਪਸੰਦ ਕੀਤੇ ਜਾ ਰਹੇ ਹਨ।
ਕੁੱਲ ਮਿਲਾ ਕੇ ਵੈਲਵੇਟ ਮਿਡੀ ਇਸ ਸਰਦੀ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਖੂਬਸੂਰਤ ਟ੍ਰੈਂਡ ਬਣ ਗਈ ਹੈ। ਇਹ ਨਾ ਸਿਰਫ਼ ਮੁਟਿਆਰਾਂ ਨੂੰ ਠੰਢ ਤੋਂ ਬਚਾਉਂਦੀ ਹੈ, ਸਗੋਂ ਉਨ੍ਹਾਂ ਨੂੰ ਆਤਮ-ਵਿਸ਼ਵਾਸ, ਐਲੀਗੈਂਸ ਅਤੇ ਸਟਾਈਲ ਨਾਲ ਭਰ ਦਿੰਦੀ ਹੈ।
ਸਾਵਧਾਨ! ਪੁਰਸ਼ਾਂ ਲਈ ਖ਼ਤਰੇ ਦੀ ਘੰਟੀ, ਵਾਰ-ਵਾਰ ਪਿਸ਼ਾਬ ਆਉਣਾ ਹੋ ਸਕਦਾ ਹੈ ਕੈਂਸਰ ਦਾ ਸੰਕੇਤ
NEXT STORY