ਵੈੱਬ ਡੈਸਕ- ਸਰਦੀਆਂ ਦਾ ਮੌਸਮ ਆਉਂਦਿਆਂ ਹੀ ਫ਼ੈਸ਼ਨ ਦੀ ਦੁਨੀਆ ’ਚ ਕਸ਼ਮੀਰੀ ਰਵਾਇਤੀ ਪੌਸ਼ਾਕਾਂ ਛਾਅ ਜਾਂਦੀਆਂ ਹਨ। ਇਹ ਡ੍ਰੈੱਸਾਂ ਨਾ ਸਿਰਫ ਠੰਢ ਤੋਂ ਬਚਾਉਂਦੀਆਂ ਹਨ, ਸਗੋਂ ਸਟਾਈਲਿਸ਼ ਲੁਕ ਵੀ ਦਿੰਦੀਆਂ ਹਨ। ਮੁਟਿਆਰਾਂ ਅਤੇ ਔਰਤਾਂ ਖਾਸ ਤੌਰ ’ਤੇ ਕਸ਼ਮੀਰੀ ਫੇਰਨ, ਪਸ਼ਮੀਨਾ ਸ਼ਾਲ, ਸੂਟ ਅਤੇ ਕੁੜਤੇ ਨੂੰ ਜੀਨਸ ਜਾਂ ਹੋਰ ਆਧੁਨਿਕ ਕੱਪੜਿਆਂ ਦੇ ਨਾਲ ਸਟਾਈਲ ਕਰ ਕੇ ਨਵਾਂ ਟ੍ਰੈਂਡ ਸੈੱਟ ਕਰ ਰਹੀਆਂ ਹਨ। ਕਸ਼ਮੀਰ ਘੁੰਮਣ ਆਉਣ ਵਾਲੇ ਸੈਲਾਨੀ ਵੀ ਇਸ ਪੌਸ਼ਾਕਾਂ ਪਹਿਨ ਕੇ ਫੋਟੋਸ਼ੂਟ ਅਤੇ ਸੈਲਫੀ ਲੈਣਾ ਪਸੰਦ ਕਰਦੇ ਹਨ, ਜਿਸ ਨਾਲ ਇਨ੍ਹਾਂ ਦੀ ਲੋਕਪ੍ਰਿਯਤਾ ਹੋਰ ਵਧ ਗਈ ਹੈ।
ਕਸ਼ਮੀਰ ਦੀ ਹੈਂਡ ਐਂਬ੍ਰਾਇਡਰੀ ਵਿਸ਼ਵ ਪ੍ਰਸਿੱਧ ਹੈ। ਪਸ਼ਮੀਨਾ ਸ਼ਾਲ ਇਸ ਦੀ ਸਭ ਤੋਂ ਵੱਡੀ ਮਿਸਾਲ ਹੈ, ਜੋ ਖਾਸ ਕਿਸਮ ਦੀ ਉੱਨ ਨਾਲ ਬਣਾਈ ਜਾਂਦੀ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ ਮੁਲਾਇਮ ਹੋਣਾ, ਹੌਲਾਪਨ ਅਤੇ ਗਰਮਾਹਟ ਹੈ। ਸ਼ਾਲ ’ਤੇ ਖੂਬਸੂਰਤ ਕਢਾਈ ਕੀਤੀ ਜਾਂਦੀ ਹੈ, ਜਿਸ ’ਚ ਅਕਸਰ ਫੁੱਲ-ਪੱਤੀਆਂ ਜਾਂ ਫਲਾਂ ਦੇ ਡਿਜ਼ਾਈਨ ਹੁੰਦੇ ਹਨ। ਅਸਲੀ ਪਸ਼ਮੀਨਾ ਸ਼ਾਲ ਪੁਰਾਣੀ ਹੋਣ ’ਤੇ ਵੀ ਆਪਣੀ ਚਮਕ ਨਹੀਂ ਗੁਆਉਂਦੀ ਅਤੇ ਹੋਰ ਸ਼ਾਲਾਂ ਦੇ ਮੁਕਾਬਲੇ ਮਹਿੰਗੀ ਹੁੰਦੀ ਹੈ। ਮੁਟਿਆਰਾਂ ਇਸ ਨੂੰ ਦੁਪੱਟੇ ਜਾਂ ਸ਼ਾਲ ਵਾਂਗ ਸਟਾਈਲ ਕਰਦੀਆਂ ਹਨ, ਜੋ ਕਿਸੇ ਵੀ ਆਊਟਫਿਟ ਨੂੰ ਐਲੀਗੈਂਟ ਲੁਕ ਦਿੰਦਾ ਹੈ।
ਫੇਰਨ ਕਸ਼ਮੀਰ ਦੀ ਸਭ ਤੋਂ ਲੋਕਪ੍ਰਿਯ ਰਵਾਇਤੀ ਡ੍ਰੈੱਸ ਹੈ, ਜੋ ਔਰਤਾਂ ਅਤੇ ਪੁਰਸ਼ ਦੋਵੇਂ ਪਹਿਨਦੇ ਹਨ। ਇਹ ਇਕ ਲੰਮਾ, ਢਿੱਲਾ ਗਾਊਨ ਹੁੰਦਾ ਹੈ ਜੋ ਠੰਢ ਤੋਂ ਪੂਰੀ ਸੁਰੱਖਿਆ ਦਿੰਦਾ ਹੈ। ਫੇਰਨ ’ਤੇ ਸੁੰਦਰ ਕਢਾਈ ਕੀਤੀ ਜਾਂਦੀ ਹੈ ਅਤੇ ਇਸ ਨੂੰ ਚੂੜੀਦਾਰ ਪਜਾਮਾ ਜਾਂ ਸਲਵਾਰ ਨਾਲ ਪਹਿਨਿਆ ਜਾਂਦਾ ਹੈ। ਅੱਜਕੱਲ ਮੁਟਿਆਰਾਂ ਇਸ ਨੂੰ ਜੀਨਸ ਦੇ ਨਾਲ ਸਟਾਈਲ ਕਰ ਕੇ ਮਾਡਰਨ ਟੱਚ ਦੇ ਰਹੀਆਂ ਹਨ। ਮੀਡੀਅਮ, ਸ਼ਾਰਟ ਜਾਂ ਲਾਂਗ ਲੈਂਥ ’ਚ ਮੁਹੱਈਆ ਫੇਰਨ ਹਰ ਉਮਰ ਦੀਆਂ ਔਰਤਾਂ ਨੂੰ ਸੂਟ ਕਰਦਾ ਹੈ। ਕਸ਼ਮੀਰੀ ਕੁੜਤਾ ਪੁਰਸ਼ਾਂ ਅਤੇ ਔਰਤਾਂ ਦੋਵਾਂ ਲਈ ਪਸੰਦੀਦਾ ਹੈ। ਮੁਟਿਆਰਾਂ ਅਤੇ ਔਰਤਾਂ ਇਸ ਨੂੰ ਜੀਨਸ ਜਾਂ ਲੈਗਿੰਗ ਦੇ ਨਾਲ ਪਹਿਨਣਾ ਪਸੰਦ ਕਰਦੀਆਂ ਹਨ। ਰੰਗ-ਬਿਰੰਗੀਆਂ ਕੁੜਤੀਆਂ ’ਤੇ ਕਸ਼ਮੀਰੀ ਕਢਾਈ ਸੱਭਿਆਚਾਰ ਨੂੰ ਜੀਊਂਦਾ ਰੱਖਦੀ ਹੈ। ਇਹ ਕੁੜਤੇ ਹਲਕੇ ਜਾਂ ਭਾਰੀ ਉੱਨ ਨਾਲ ਬਣੇ ਹੁੰਦੇ ਹਨ, ਜੋ ਸਰਦੀਆਂ ਲਈ ਪਰਫੈਕਟ ਰਹਿੰਦੇ ਹਨ।
ਕਸ਼ਮੀਰੀ ਪਹਿਰਾਵੇ ਨੂੰ ਪੂਰਾ ਕਰਨ ’ਚ ਗਹਿਣੇ ਅਤੇ ਹੈੱਡਗਿਅਰ ਅਹਿਮ ਭੂਮਿਕਾ ਨਿਭਾਉਂਦੇ ਹਨ। ਔਰਤਾਂ ਨੱਥ, ਝੁਮਕੇ, ਹਾਰ, ਚੂੜੀਆਂ ਪਹਿਨਦੀਆਂ ਹਨ। ਤਿਰੰਗੇ ਚਮਕੀਲੇ ਦੁਪੱਟੇ ਦਾ ਹੈੱਡਸਕਾਰਫ ਹੁੰਦਾ ਹੈ, ਜਿਸ ਨੂੰ ਅਕਸਰ ਵਿਆਹਾਂ ’ਚ ਪਹਿਨਿਆ ਜਾਂਦਾ ਹੈ। ਇਹ ਸਾਰੇ ਮਿਲ ਕੇ ਕਸ਼ਮੀਰੀ ਲੁਕ ਨੂੰ ਅਨੋਖਾ ਬਣਾਉਂਦੇ ਹਨ। ਕਸ਼ਮੀਰੀ ਡ੍ਰੈੱਸ ਅੱਜ ਸਿਰਫ ਕਸ਼ਮੀਰ ਤੱਕ ਸੀਮਤ ਨਹੀਂ ਹੈ। ਬਾਲੀਵੁੱਡ ਸੈਲੀਬਰਿਟੀਜ਼ ਅਤੇ ਫ਼ੈਸ਼ਨ ਇਨਫਲੂਐਂਸਰਜ਼ ਇਸ ਨੂੰ ਅਪਣਾ ਕੇ ਗਲੋਬਲ ਟ੍ਰੈਂਡ ਬਣਾ ਰਹੇ ਹਨ। ਸਰਦੀਆਂ ’ਚ ਗਰਮਾਹਟ ਦੇ ਨਾਲ ਸਟਾਈਲ ਪਸੰਦ ਕਰਨ ਵਾਲੀਆਂ ਮੁਟਿਆਰਾਂ ਅਤੇ ਔਰਤਾਂ ਲਈ ਇਹ ਪਰਫੈਕਟ ਪਸੰਦ ਬਣੇ ਹੋਏ ਹਨ।
ਮੁਰਗੀ ਪਹਿਲਾਂ ਆਈ ਜਾਂ ਆਂਡਾ ? ਸਾਲਾਂ ਪੁਰਾਣੇ ਇਸ ਸਵਾਲ ਦਾ ਮਿਲ ਗਿਆ ਜਵਾਬ, ਜਾਣੋ ਕੀ ਹੈ ਵਿਗਿਆਨੀਆਂ ਦਾ ਤਰਕ
NEXT STORY