ਵੈੱਬ ਡੈਸਕ- ਸਰਦੀਆਂ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਮੁਟਿਆਰਾਂ ਤੇ ਔਰਤਾਂ ਠੰਡ ਤੋਂ ਬਚਣ ਲਈ ਗਰਮ ਕੱਪੜਿਆਂ ਦਾ ਸਹਾਰਾ ਲੈਂਦੀਆਂ ਹਨ ਪਰ ਨਾਲ ਹੀ ਆਪਣੀ ਲੁੱਕ ਨੂੰ ਆਕਰਸ਼ਕ ਅਤੇ ਸਟਾਈਲਿਸ ਬਣਾਉਣ ਵਿਚ ਵੀ ਕੋਈ ਕਸਰ ਨਹੀਂ ਛੱਡਦੀਆਂ। ਇਸ ਸਰਦੀ ਦੇ ਮੌਸਮ ਵਿਚ ਮਫਲਰ ਮੁਟਿਆਰਾਂ ਦੇ ਵਿੰਟਰ ਵਾਰਡਰੋਬ ਨੂੰ ਪਰਫੈਕਟ ਬਣਾਉਂਦਾ ਹੈ ਅਤੇ ਉਨ੍ਹਾਂ ਨੂੰ ਇਕ ਵੱਖਰੀ ਪਛਾਣ ਦਿਵਾਉਂਦਾ ਹੈ।
ਇੰਡੀਅਨ ਟਰੈਡੀਸ਼ਨਲ ਆਊਟਫਿਟ ਹੋਵੇ ਜਾਂ ਵੈਸਟਰਨ, ਮਫਲਰ ਹਰ ਡਰੈੱਸ ਨਾਲ ਪਰਫੈਕਟਲੀ ਮੈਚ ਹੋ ਜਾਂਦਾ ਹੈ। ਮੁਟਿਆਰਾਂ ਸਰਦੀਆਂ ਵਿਚ ਸੂਟ, ਜੈਕੇਟ, ਕੋਟ, ਸਵੈਟਰ ਨਾਲ ਟੋਪੀ, ਗਲਵਸ, ਸਟੌਲ ਅਤੇ ਖਾਸ ਤੌਰ ’ਤੇ ਮਫਲਰ ਨੂੰ ਸਟਾਈਲ ਕਰਨਾ ਪਸੰਦ ਕਰਦੀਆਂ ਹਨ। ਮਫਲਰ ਦੀ ਲੋਕਪ੍ਰਿਯਤਾ ਇਸ ਲਈ ਜ਼ਿਆਦਾ ਹੈ ਕਿਉਂਕਿ ਇਸਨੂੰ ਜੀਨਸ-ਟਾਪ, ਪਾਰਟੀ ਵੀਅਰ, ਸਲਵਾਰ ਸੂਟ, ਕੁੜਤੀ ਜਾਂ ਓਵਰਕੋਟ ਨਾਲ ਆਸਾਨੀ ਨਾਲ ਸਟਾਈਲ ਕੀਤਾ ਜਾ ਸਕਦਾ ਹੈ।
ਡੇਲੀ ਕੈਜੂਅਲ ਲੁੱਕ ਤੋਂ ਲੈ ਕੇ ਪਾਰਟੀ ਜਾਂ ਫੰਕਸ਼ਨ ਤੱਕ, ਮਫਲਰ ਹਰ ਥਾਂ ਫਿਟ ਬੈਠਦਾ ਹੈ। ਬਾਜ਼ਾਰ ਵਿਚ ਵੂਲਨ, ਪਸ਼ਮੀਨਾ, ਚੈੱਕ ਪੈਟਰਨ, ਪਲੇਨ ਕਲਰ, ਫਲੋਰਲ ਜਾਂ ਮਲਟੀਕਲਰ ਵਰਗੀਆਂ ਕਈ ਵੈਰਾਟੀਆਂ ਵਿਚ ਮਫਲਰ ਮੁਹੱਈਆ ਹਨ। ਕੁਝ ਮੁਟਿਆਰਾਂ ਥਿਕ ਵੂਲਨ ਮਫਲਰ ਪਸੰਦ ਕਰਦੀਆਂ ਹਨ ਤਾਂ ਕੁਝ ਲਾਈਵੇਟ ਅਤੇ ਸਾਫਟ ਵਾਲੇ ਦੀਆਂ ਫੈਨ ਹਨ। ਮਫਲਰ ਮੁੱਖ ਤੌਰ ’ਤੇ ਗਲੇ ਨੂੰ ਠੰਡ ਤੋਂ ਬਚਾਉਂਦਾ ਹੈ ਪਰ ਜ਼ਿਆਦਾ ਠੰਡ ਵਿਚ ਇਸਨੂੰ ਮੂੰਹ-ਨੱਕ ਢਕਣ ਲਈ ਮਾਸਕ ਵਜੋਂ ਅਤੇ ਸਿਰ ’ਤੇ ਸ਼ਾਲ ਸਟਾਈਲ ਵਿਚ ਜਾਂ ਵੱਖ-ਵੱਖ ਤਰੀਕਿਆਂ ਨਾਲ ਲਪੇਟਕੇ ਇਸਤੇਮਾਲ ਕੀਤਾ ਜਾ ਸਕਦਾ ਹੈ।
ਮੁਟਿਆਰਾਂ ਇਸਨੂੰ ਕਈ ਕ੍ਰੀਏਟਿਵ ਤਰੀਕਿਆਂ ਨਾਲ ਕੈਰੀ ਕਰਦੀਆਂ ਹਨ। ਜਿਵੇਂ ਸਾਧਾਰਨ ਲੂਪ ਵਿਚ ਦੋਵੇਂ ਸਿਰੇ ਅੱਗੇ ਲਟਕਾ ਕੇ, ਇਕ ਸਿਰਾ ਅੱਗੇ-ਇਕ ਪਿੱਛੇ, ਗੰਢ ਮਾਰਕੇ ਜਾਂ ਰਾਊਂਡ ਨੈੱਕ ਵਾਂਗ। ਇਸ ਨਾਲ ਮੁਟਿਆਰਾਂ ਦੀ ਓਵਰਆਲ ਲੁੱਕ ਯੂਨੀਕ ਅਤੇ ਗਲੈਮਰਸ ਬਣ ਜਾਂਦੀ ਹੈ। ਕਈ ਮੁਟਿਆਰਾਂ ਦੁਪੱਟੇ ਦੀ ਥਾਂ ਵੱਖਰੇ ਤੌਰ ’ਤੇ ਟਰੈਂਡੀ ਮਫਲਰ ਚੁਣਦੀਆਂ ਹਨ। ਬਹੁਤ ਜ਼ਿਆਦਾ ਠੰਡ ਹੋਣ ’ਤੇ ਮਫਲਰ ਨਾਲ ਖੁੱਲ੍ਹੇ ਵਾਲ, ਪੋਨੀਟੇਲ, ਸਨਗਲਾਸਿਜ਼, ਟੋਪੀ ਜਾਂ ਗਲਵਸ ਕੰਬਾਈਨ ਕਰ ਕੇ ਮੁਟਿਆਰਾਂ ਕੰਪਲੀਟ ਵਿੰਟਰ ਲੁੱਕ ਤਿਆਰ ਕਰਦੀਆਂ ਹਨ। ਬਾਜ਼ਾਰਾਂ ਵਿਚ ਮਫਲਰ ਦੀ ਮੰਗ ਵਧਣ ਨਾਲ ਨਵੇਂ ਡਿਜ਼ਾਈਨ ਅਤੇ ਰੰਗਾਂ ਦੀ ਭਰਮਾਰ ਹੈ ਜਿਨ੍ਹਾਂ ਨੂੰ ਮੁਟਿਆਰਾਂ ਆਪਣੀ ਚੁਆਇਸ ਨਾਲ ਖਰੀਦ ਰਹੀਆਂ ਹਨ। ਇਸ ਤਰ੍ਹਾਂ ਮਫਲਰ ਸਰਦੀਆਂ ਵਿਚ ਸਿਰਫ ਇਕ ਪ੍ਰੋਟੈਕਟਿਵ ਆਈਟਮ ਨਹੀਂ, ਸਗੋਂ ਫੈਸ਼ਨ ਦਾ ਮਹੱਤਵਪੂਰਨ ਹਿੱਸਾ ਬਣ ਗਏ ਹਨ ਜੋ ਗਰਮਾਹਟ ਦੇ ਨਾਲ-ਨਾਲ ਮੁਟਿਆਰਾਂ ਦੀ ਖੂਬਸੂਰਤੀ ਵਿਚ ਚਾਰ ਚੰਦ ਲਗਾ ਰਹੇ ਹਨ।
ਭਾਰਤ ਦੀ ਇਸ ਨਦੀ 'ਚ ਰੇਤ ਵਾਂਗ ਵਹਿ ਰਿਹਾ ਹੈ ਸੋਨਾ, ਜਾਣੋ ਖ਼ੂਬਸੂਰਤ ਨਜ਼ਾਰਿਆਂ ਦੀ ਲੋਕੇਸ਼ਨ
NEXT STORY