ਡਾਕਟਰ ਅਰਵਿੰਦਰ ਸਿੰਘ ਨਾਗਪਾਲ
9815177324
ਕੋਰੋਨਾ ਵਾਇਰਸ ਨਾਮਕ ਫੈਲ ਚੁੱਕੀ ਮਹਾਮਾਰੀ ਦੇ ਉਭਰਨ ਤੋਂ ਬਾਅਦ ਦੁਨੀਆਂ ਉਹੋ ਜਿਹੀ ਨਹੀਂ ਰਹੇਗੀ, ਜਿਸ ਤਰ੍ਹਾਂ ਦੀ ਪਹਿਲਾਂ ਹੋਇਆ ਕਰਦੀ ਸੀ। ਜਿਵੇਂ ਇਤਿਹਾਸ ਬੀ.ਸੀ ਅਤੇ ਏ.ਡੀ. ਦੇ ਹਿਸਾਬ ਨਾਲ ਯਾਦ ਕਰਦੇ ਹੁੰਦੇ ਸੀ, ਹੁਣ ਬੀ.ਸੀ (ਬੀ ਫਾਰ ਕੋਰੋਨਾ) ਏ. ਸੀ. (ਆਫਟਰ ਕੋਰੋਨਾ) ਦੇ ਹਿਸਾਬ ਨਾਲ ਦੇਖਿਆ ਕਰਾਂਗੇ। ਸਾਡੇ ਰਹਿਣ-ਸਹਿਣ, ਖਾਣ-ਪੀਣ ਘੁੰਮਣ-ਫਿਰਨ, ਕੰਮ ਕਰਨ ਯਾਨੀ ਕਿ ਹਰ ਚੀਜ਼ ਵਿਚ ਤਬਦੀਲੀ ਆਏਗੀ। ਕਹਿੰਦੇ ਨੇ ਤਬਦੀਲੀ ਹਮੇਸ਼ਾ ਬਿਹਤਰੀ ਲਈ ਹੁੰਦੀ ਹੈ। ਸ਼ਾਇਦ ਪ੍ਰਮਾਤਮਾ ਨੇ ਸਾਡੇ ਲਈ ਕੁਝ ਵਧੀਆ ਹੀ ਸੋਚਿਆ ਹੋਵੇ।
ਪੈਸੇ ਦੀ ਦੌੜ ਵਿਚ ਅਸੀਂ ਆਪਣੀ ਸਿਹਤ ਅਤੇ ਆਪਣੇ ਨਜ਼ਦੀਕੀਆਂ ਨੂੰ ਭੁੱਲ ਹੀ ਗਏ ਸਾਂ। ਇਸ ਮਹਾਮਾਰੀ ਨੇ ਸਾਨੂੰ ਇਕ ਵਾਰ ਫੇਰ ਯਾਦ ਕਰਵਾ ਦਿੱਤਾ ਹੈ ਕਿ ਜ਼ਿੰਦਗੀ ਨਾਸ਼ਵਾਨ ਹੈ। ਅਸੀਂ ਆਪਣੇ ਵਾਤਾਵਰਨ, ਆਪਣੇ ਸਰੀਰ ਦੀ ਦੇਖਭਾਲ, ਆਪਣੇ ਘਰ ਅਤੇ ਆਲੇ-ਦੁਆਲੇ ਦੀ ਸਫਾਈ ਵੱਲ ਕਦੇ ਧਿਆਨ ਨਹੀਂ ਸੀ ਦਿੱਤਾ। ਆਉਣ ਵਾਲੇ ਸਮੇਂ ਵਿਚ ਇਨ੍ਹਾਂ ਸਭਨਾ ’ਤੇ ਧਿਆਨ ਜਾਏਗਾ। ਦਿਨ ਵਿਚ ਘੱਟੋ-ਘੱਟ ਪੰਜ ਵਾਰ ਚੰਗੀ ਤਰ੍ਹਾਂ ਹੱਥ ਧੋਣ ਦੀ ਆਦਤ ਤਾਂ ਸਭ ਨੂੰ ਹੀ ਪੈ ਜਾਏਗੀ। ਅਸੀਂ ਆਸ ਕਰਦੇ ਹਾਂ ਕਿ ਸਾਡੀ ਸਰਕਾਰ ਵੀ ਸਾਡੇ ਸਿਹਤ ਢਾਂਚੇ ਨੂੰ ਦਰੁਸਤ ਕਰਨ ਵੱਲ ਕਾਰਗਰ ਕਦਮ ਚੁੱਕੇਗੀ। ਅਸੀਂ ਆਪਣਾ ਪੈਸਾ ਕਿਵੇਂ ਖਰਚ ਕਰਦੇ ਹਾਂ,ਇਸ ਵਿਚ ਵੀ ਤਬਦੀਲੀ ਆਏਗੀ। ਸਭ ਲੋਕ ਇਹ ਸੋਚਣਗੇ ਕਿ ਬਚਤ ਕਿੰਨੀ ਜ਼ਰੂਰੀ ਹੈ, ਮਾੜੇ ਦਿਨਾਂ ਲਈ ਪੈਸੇ ਬਚਾ ਕੇ ਰੱਖੋ। ਚਾਦਰ ਦੇਖ ਕੇ ਪੈਰ ਪਸਾਰੋ ਯਾਨੀ ਕਿ ਸਿਰਫ ਜਰੂਰਤ ਦੀਆਂ ਚੀਜ਼ਾਂ ਖਰੀਦੋ। ਬਜ਼ਾਰਾਂ ਦੇ ਗੇੜੇ, ਖਾਸ ਕਰਕੇ ਔਰਤਾਂ ਦੇ ਘੱਟ ਜਾਣਗੇ। ਅਸੀਂ ਆਪਣੇ ਸਰੀਰ ਦਾ ਕਿੰਨਾ ਕੁ ਧਿਆਨ ਰੱਖਦੇ ਹਾਂ, ਇਸ ਵਿਚ ਵੀ ਤਬਦੀਲੀ ਹੋਣ ਵਾਲੀ ਹੈ। ਹੁਣ ਮੌਤ ਨੂੰ ਸਿਰ ’ਤੇ ਖੜ੍ਹਾ ਦੇਖ ਕੇ ਸਾਨੂੰ ਸਿਹਤ ਦੀ ਯਾਦ ਆਈ।
ਪੜ੍ਹੋ ਇਹ ਵੀ ਖਬਰ - ਜਾਣੋ ਕੀ ਵਿਟਾਮਿਨ-ਡੀ ਅਤੇ ਧੁੱਪ ਸੇਕਣ ਨਾਲ ਕੋਰੋਨਾ ਵਾਇਰਸ ਦਾ ਹੱਲ ਹੋ ਸਕਦਾ ਹੈ ਜਾਂ ਨਹੀਂ (ਵੀਡੀਓ)
ਪੜ੍ਹੋ ਇਹ ਵੀ ਖਬਰ - ਜਾਣੋ ਸੀ-ਸੈਕਸ਼ਨ ਦੁਆਰਾ ਜਨਮ-ਦਰ 'ਤੇ ਕੋਰੋਨਾ ਦਾ ਕੀ ਰਿਹਾ ਅਸਰ (ਵੀਡੀਓ)
ਬਲੱਡ-ਪ੍ਰੈਸ਼ਰ, ਸ਼ੂਗਰ, ਦਮਾ ਨੂੰ ਅਸੀਂ ਮਾਮੂਲੀ ਬੀਮਾਰੀਆਂ ਸਮਝ ਕੇ ਟਾਲਦੇ ਰਹੇ ਪਰ ਕੋਰੋਨਾ ਹੁਣ ਇਨ੍ਹਾਂ ਬੀਮਾਰੀਆਂ ਤੋਂ ਪੀੜਤ ਲੋਕਾਂ ’ਤੇ ਹੀ ਵੱਧ ਹਮਲਾ ਕਰ ਰਿਹਾ ਹੈ। ਸੋ ਅਸੀਂ ਅੱਗੇ ਤੋਂ ਇਨ੍ਹਾਂ ਬੀਮਾਰੀਆਂ ਨੂੰ ਅਣਗੋਲਿਆ ਨਹੀਂ ਕਰਾਂਗੇ। ਖਾਣ-ਪੀਣ ਦੀਆਂ ਆਦਤਾਂ ਵੀ ਬਦਲ ਜਾਣਗੀਆਂ। ਬਹੁਤੇ ਲੋਕ ਸ਼ਾਕਾਹਾਰੀ ਹੋ ਜਾਣਗੇ। ਬਾਹਰ ਰੈਸਟੋਰੈਂਟਾਂ ’ਤੇ ਖਾਣਾ-ਖਾਣ ਦਾ ਰਿਵਾਜ਼ ਘਟ ਜਾਏਗਾ। ਘਰ ਵਿਚ ਚਾਇਨੀਜ, ਬਰਗਰ, ਪਿਜ਼ਾ ਮੰਗਾਉਣ ਦੀ ਆਦਤ ਵਿਚ ਵੀ ਕਮੀ ਆਉਣ ਦੀ ਸੰਭਾਵਨਾ ਹੈ। ਜਦੋਂ ਲੋਕ ਚੰਗਾ ਖਾਣਾ ਖਾਣਗੇ ਤਾਂ ਸਿਹਤਮੰਦ ਵੀ ਰਹਿਣਗੇ।
ਡਾਕਟਰਾਂ, ਨਰਸਾਂ ਤੇ ਹੋਰ ਸਿਹਤ ਕਾਮਿਆਂ ਪ੍ਰਤੀ ਲੋਕਾਂ ਦੇ ਮਨਾਂ ਵਿਚ ਇੱਜ਼ਤ ਹੋਰ ਵੀ ਵਧ ਜਾਏਗੀ। ਇਨ੍ਹਾਂ ਨੇ ਆਪਣੀ ਜਾਨ ਨੂੰ ਜ਼ੋਖਮ ਵਿਚ ਪਾ ਕੇ ਸਾਡੀ ਜਾਨ ਦੀ ਰੱਖਿਆ ਕੀਤੀ। ਇਨ੍ਹਾਂ ਦਾ ਦਰਜਾ ਭਗਵਾਨ ਤੋਂ ਬਾਅਦ ਹੈ। ਇਹ ਹੋਣਾ ਵੀ ਚਾਹੀਦਾ ਹੈ। ਕੰਮ ਕਰਨ ਦੀ ਜਗ੍ਹਾ ਤੇ ਬਜ਼ਾਰਾਂ ਵਿਚ ਵੀ ਤਬਦੀਲੀ ਆਏਗੀ। ਦਫਤਰਾਂ ਵਿਚ ਛੋਟੇ-ਛੋਟੇ ਕੈਬਿਨਾਂ ਵਿਚ ਤੜੇ ਹੋਏ ਕਾਮੇ ਸ਼ਾਇਦ ਕੁਝ ਸੁੱਖ ਦਾ ਸਾਹ ਲੈਣਗੇ। ਬਾਜ਼ਾਰ ਵਿਚ ਵੀ ਭੀੜ-ਭੜੱਕੇ ਦੀ ਥਾਂ ’ਤੇ ਲਾਈਨਾਂ ਵਿਚ ਵਾਰੀ ਦੀ ਉਡੀਕ ਕਰਦੇ ਹੋਏ ਲੋਕ ਦਿਖਣਗੇ ਤਾਂ ਲੱਗੇਗਾ ਅਸੀਂ ਇਕ ਨਵੀਂ ਦੁਨੀਆਂ ਵਿਚ ਕਦਮ ਰੱਖ ਲਿਆ ਹੈ।
ਪੜ੍ਹੋ ਇਹ ਵੀ ਖਬਰ - ‘ਜੇ ਭਾਰਤ ਨੂੰ ਬਚਾਉਣਾ ਹੈ ਤਾਂ ਕੋਰੋਨਾ ਟੈਸਟ ਹੋਵੇ ਮੁਫ਼ਤ’
ਪੜ੍ਹੋ ਇਹ ਵੀ ਖਬਰ - ਸਿੱਖ ਸਾਹਿਤ ਵਿਸ਼ੇਸ਼ : ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਾਈ ‘ਮਾਈ ਦੌਲਤਾਂ ’
ਸਾਡੇ ਵਾਤਾਵਰਣ ਵਿਚ ਵੀ ਤਬਦੀਲੀ ਆ ਰਹੀ ਹੈ। ਪ੍ਰਦੂਸ਼ਣ ਘੱਟ ਗਿਆ ਹੈ। ਪੰਛੀਆਂ ਦਾ ਚਹਿਕਣਾ ਫਿਰ ਸੁਣਾਈ ਦੇਣ ਲੱਗਾ ਹੈ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਸਾਰੀ ਕਾਇਨਾਤ ਨਵੇਂ ਲਿਬਾਸ ਵਿਚ ਜੱਜ ਗਈ ਹੋਵੇ। ਸੜਕਾਂ ’ਤੇ ਹਾਰਨਾਂ ਦੀ ਚੋਂ-ਪੌ ਬੰਦ ਹੋ ਗਈ ਹੈ। ਮੈਰਿਜ ਪੈਲੇਸਾਂ ਦੇ ਵਾਜੇ-ਗਾਜੇ ਦਾ ਸ਼ੋਰ ਵੀ ਗਾਇਬ ਹੈ। ਮੰਦਰਾਂ, ਗੁਰਦੁਆਰਿਆਂ ਦੇ ਸਪੀਕਰ ਬੰਦ ਪਏ ਹਨ।
ਕੋਰੋਨਾ ਨੇ ਸਾਨੂੰ ਆਤਮ ਝਾਅਤ ਪਾਉਣ ਦਾ ਇਕ ਮੌਕਾ ਦਿੱਤਾ ਹੈ। ਚਾਹੇ ਅੱਜ ਅਸੀਂ ਜਾਨੀ ਤੇ ਮਾਲੀ ਨੁਕਸਾਨ ਝੇਲ ਰਹੇ ਹਾਂ, ਜੇ ਅਸੀਂ ਭਵਿੱਖ ਵਿਚ ਇਕ ਸਿਹਤਮੰਦ ਸੰਸਾਰ ਸਿਰਜ ਸਕੀਏ ਤਾਂ ਇਹ ਇਕ ਬਹੁਤ ਵੱਡੀ ਪ੍ਰਾਪਤੀ ਹੋਵੇਗੀ।
CBSE ਦਾ ਅਹਿਮ ਐਲਾਨ, ਹੁਣ ਨਹੀਂ ਹੋਣਗੀਆਂ 10ਵੀਂ ਦੀਆਂ ਰਹਿੰਦੀਆਂ 'ਪ੍ਰੀਖਿਆਵਾਂ'
NEXT STORY