ਨਵੀਂ ਦਿੱਲੀ— ਲਾਈਫ ਸਟਾਈਲ ਬਦਲਣ ਕਾਰਨ ਅੱਜਕਲ ਦੇ ਲੜਕੇ-ਲੜਕੀਆਂ ਲਾਈਫ ਪਾਰਟਨਰ ਲੱਭਣ ਲਈ ਇੰਟਰਨੈੱਟ ਦਾ ਸਹਾਰਾ ਲੈ ਰਹੇ ਹਨ। ਕਿਉਂਕਿ ਹਰ ਕੋਈ ਚਾਹੁੰਦਾ ਹੈ ਕਿ ਉਸ ਨੂੰ ਚੰਗਾ ਅਤੇ ਇਮਾਨਦਾਰ ਜੀਵਨਸਾਥੀ ਮਿਲੇ। ਆਨਲਾਈਨ ਪਾਰਨਟਰ ਲੱਭਣ ਦਾ ਜਿੰਨਾ ਫਾਇਦਾ ਹੈ ਕਈ ਵਾਰ ਉਂਨਾ ਹੀ ਨੁਕਸਾਨ ਵੀ ਹੁੰਦਾ ਹੈ ਕਿਉਂਕਿ ਕਈ ਵਾਰ ਸੋਸ਼ਲ ਮੀਡਿਆ 'ਤੇ ਅਜਿਹੀ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਕਿ ਇੰਟਰਨੈੱਟ 'ਤੇ ਪਹਿਲਾਂ ਦੋਸਤੀ ਹੁੰਦੀ ਹੈ, ਫਿਰ ਦੋਸਤੀ ਪਿਆਰ ਅਤੇ ਬਾਅਦ 'ਚ ਬਲੈਕਮੇਲ ਧੋਖਾ ਦੇਣ ਦੀਆਂ ਗੱਲਾਂ। ਖਾਸ ਕਰਕੇ ਲੜਕੀਆਂ ਨੂੰ ਆਨਲਾਈਨ ਲਾਈਫ ਪਾਰਟਨਰ ਚੁਣਦੇ ਸਮੇਂ ਅਲਰਟ ਰਹਿਣਾ ਚਾਹੀਦਾ ਹੈ। ਜੇ ਤੁਸੀਂ ਵੀ ਆਨਲਾਈਨ ਜੀਵਨਸਾਥੀ ਲੱਭ ਰਹੀ ਹੋ ਤਾਂ ਅੱਜ ਅਸੀਂ ਤੁਹਾਨੂੰ ਅਜਿਹੀਆਂ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ,ਜਿਸ ਨੂੰ ਅਪਣਾ ਕੇ ਤੁਸੀਂ ਧੋਖਾ ਖਾਣ ਤੋਂ ਬਚ ਸਕਦੀ ਹੋ ਅਤੇ ਤੁਹਾਨੂੰ ਸੱਚਾ ਜੀਵਨਸਾਥੀ ਪਹਿਚਾਨਣ 'ਚ ਮਦਦ ਵੀ ਮਿਲੇਗੀ।
1. ਇਕਦਮ ਨਾ ਸ਼ੇਅਰ ਕਰੋ ਪਰਸਨਲ ਡਿਟੇਲ
ਆਪਣੀ ਪਸੰਦ ਦਾ ਪਾਰਟਨਰ ਮਿਲਦੇ ਹੀ ਕਦੇ ਵੀ ਉਸ ਨੂੰ ਆਪਣੀ ਪਰਸਨਲ ਡਿਟੇਲ ਮਤਲੱਬ ਆਪਣੇ ਘਰ ਦਾ ਪਤਾ, ਘਰ ਦੀ ਸਾਰੀ ਡਿਟੇਲ ਅਤੇ ਆਪਣਾ ਫੋਨ ਨੰ. ਆਦਿ ਨਾ ਦੱਸੋ ਕਿਉਂਕਿ ਜੇ ਉਹ ਇਨਸਾਨ ਤੁਹਾਡੇ ਲਾਇਕ ਨਾ ਨਿਕਲੇ ਤਾਂ ਉਹ ਤੁਹਾਡੇ ਲਈ ਮੁਸੀਬਤ ਬਣ ਸਕਦਾ ਹੈ। ਇਸ ਲਈ ਪਹਿਲਾਂ ਉਸ ਨੂੰ ਜਾਣ-ਪਹਿਚਾਨ ਅਤੇ ਫਿਰ ਉਸ ਨਾਲ ਗੱਲਾਂ ਨੂੰ ਹੌਲੀ-ਹੌਲੀ ਵਧਾਓ।
2. ਫੋਟੋ ਨਾ ਸ਼ੇਅਰ ਕਰੋ
ਸੈਲਫੀ ਦੇ ਦੌਰ 'ਚ ਕਿਸੇ ਅਨਜਾਨ ਵਿਅਕਤੀ ਨੂੰ ਆਪਣੀ ਫੋਟੋ ਦੇਣਾ ਤੁਹਾਡੇ ਲਈ ਮੁਸੀਬਤ ਬਣ ਸਕਦਾ ਹੈ। ਇਸ ਲਈ ਆਪਣੀ ਫੋਟੋ ਜਾਂ ਫਿਰ ਫੈਮਿਲੀ ਫੋਟੋ ਨੂੰ ਸ਼ੇਅਰ ਕਰਨ 'ਚ ਜਲਦਬਾਜੀ ਨਾ ਕਰੋ।
3. ਚੰਗੀ ਤਰ੍ਹਾਂ ਨਾਲ ਜਾਂਚ ਲਓ
ਇੰਟਰਨੈੱਟ 'ਤੇ ਮਿਲੇ ਪਾਰਟਨਰ ਨੂੰ ਚੰਗੀ ਤਰ੍ਹਾਂ ਨਾਲ ਜਾਣਨ ਤੋਂ ਪਹਿਲਾਂ ਉਸ ਦੀ ਡਿਟੇਲ ਅਤੇ ਫੈਮਿਲੀ ਦੇ ਬਾਰੇ 'ਚ ਪੁੱਛੋ। ਫਿਰ ਉਸ ਤੋਂ ਉਸ ਦੇ ਦੋਸਤਾਂ ਬਾਰੇ ਪੁੱਛੋ ਅਤੇ ਪਹਿਚਾਨ ਲਈ ਕਿ ਉਹ ਕਿਹੋ ਜਿਹੇ ਲੋਕਾਂ ਨਾਲ ਰਹਿੰਦਾ ਹੈ। ਚੰਗੀ ਤਰ੍ਹਾਂ ਨਾਲ ਜਾਂਚ ਪਰਖ ਕੇ ਹੀ ਗੱਲ ਅੱਗੇ ਵਧਾਈ ਜਾਵੇ।
4. ਮੁਲਾਕਾਤ ਲਈ ਸਹੀ ਥਾਂ ਚੁਣੋ
ਜੇ ਤੁਹਾਨੂੰ ਆਨਲਾਈਨ ਪਾਰਟਨਰ ਮਿਲਣ ਲਈ ਕਹਿੰਦਾ ਹੈ ਤਾਂ ਉਸ ਨੂੰ ਜਾਣਨ ਦੇ ਬਾਅਦ ਉਸ ਨਾਲ ਮਿਲਣ ਲਈ ਆਪਣੇ ਨਾਲ ਕਿਸੇ ਕਰੀਬੀ ਫ੍ਰੈਂਡ ਨੂੰ ਲੈ ਕੇ ਜਾਓ ਤਾਂ ਕਿ ਤੁਸੀਂ ਸੇਫ ਰਹਿ ਸਕੋ।
5. ਪਰਿਵਾਰ ਵਾਲਿਆਂ ਨੂੰ ਦੱਸੋ
ਆਨਲਾਈਨ ਪਾਰਟਨਰ ਨੂੰ ਚੰਗੀ ਤਰ੍ਹਾਂ ਨਾਲ ਜਾਣਨ ਦੇ ਬਾਅਦ ਬੇਝਿਝਕ ਆਪਣੇ ਪਰਿਵਾਰ ਵਾਲਿਆਂ ਨੂੰ ਦੱਸੋ ਅਤੇ ਉਨ੍ਹਾਂ ਨਾਲ ਮਿਲਵਾਓ। ਤਾਂ ਕਿ ਤੁਹਾਨੂੰ ਕਦੇ ਵੀ ਬਲੈਕਮੇਲ ਨਾ ਕਰ ਸਕੇ। ਇਸ ਨਾਲ ਉਸ ਨੂੰ ਵੀ ਤੁਹਾਡੇ ਪਰਿਵਾਰ ਵਾਲਿਆਂ ਦਾ ਡਰ ਹੋਵੇਗਾ ਅਤੇ ਉਹ ਤੁਹਾਨੂੰ ਕਿਸੇ ਤਰ੍ਹਾਂ ਦਾ ਧੋਖਾ ਨਹੀਂ ਦੇ ਸਕੇਗਾ।
wheat pasta ਖਾਣ ਦੇ ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ
NEXT STORY