ਵੈੱਬ ਡੈਸਕ- ਗਰਮੀਆਂ ਅਤੇ ਬਦਲਦੇ ਮੌਸਮ ’ਚ ਜਦੋਂ ਕੰਫਰਟ ਦੇ ਨਾਲ ਸਟਾਈਲ ਚਾਹੀਦਾ ਹੋਵੇ ਤਾਂ ਐਂਕਲ ਸਟ੍ਰੈਪ ਸੈਂਡਲ ਹਰ ਮੁਟਿਆਰ ਦੀ ਪਹਿਲੀ ਪਸੰਦ ਬਣ ਜਾਂਦੇ ਹਨ। ਇਸ ਦੀ ਸਟ੍ਰੈਪ ਨਾ ਸਿਰਫ਼ ਪੈਰ ਨੂੰ ਚੰਗੀ ਗ੍ਰਿਪ ਦਿੰਦੀ ਹੈ ਸਗੋਂ ਪੂਰੀ ਲੁੱਕ ਨੂੰ ਵੀ ਕਲਾਸੀ ਅਤੇ ਬੈਲੈਂਸਡ ਬਣਾ ਦਿੰਦੀ ਹੈ। ਇਸੇ ਕਾਰਨ ਕਾਲਜ ਜਾਣ ਵਾਲੀਆਂ ਕੁੜੀਆਂ ਤੋਂ ਲੈ ਕੇ ਕੰਮਕਾਜੀ ਔਰਤਾਂ ਤੱਕ ਸਭ ਦੇ ਸ਼ੂ-ਰੈਕ ’ਚ ਐਂਕਲ ਸਟ੍ਰੈਪ ਸੈਂਡਲ ਜ਼ਰੂਰ ਮਿਲਦੇ ਹਨ। ਐਂਕਲ ਸਟ੍ਰੈਪ ਸੈਂਡਲ ਮੁੱਖ ਤੌਰ ’ਤੇ 3 ਕਿਸਮ ਦੇ ਹੁੰਦੇ ਹਨ। ਪਹਿਲੇ ਹਨ ਐਂਕਲ ਸਟ੍ਰੈਪ ਹੀਲਜ਼ ਸੈਂਡਲ, ਜਿਸ ’ਚ 2 ਤੋਂ 4 ਇੰਚ ਤੱਕ ਦੀ ਹੀਲ ਹੁੰਦੀ ਹੈ। ਬਲਾਕ ਹੀਲ, ਸਟਿਲੇਟੋ ਅਤੇ ਕਿਟਨ ਹੀਲ ਤਿੰਨੇ ਹੀ ਬਦਲ ਇਸ ’ਚ ਮਿਲ ਜਾਂਦੇ ਹਨ। ਹੀਲ ਕਾਰਨ ਹਾਈਟ ਵਧਦੀ ਹੈ ਅਤੇ ਪੈਰ ਜ਼ਿਆਦਾ ਸਲਿਮ ਤੇ ਸ਼ੇਪਡ ਲੱਗਦੇ ਹਨ। ਦੂਜੀ ਕਿਸਮ ਹੈ ਐਂਕਲ ਸਟ੍ਰੈਪ ਪਲੇਟਫਾਰਮ ਸੈਂਡਲ। ਇਸ ਵਿਚ ਅੱਗੇ-ਪਿੱਛੇ ਦੋਵੇਂ ਪਾਸੇ ਮੋਟਾ ਸੋਲ ਹੁੰਦਾ ਹੈ, ਜਿਸ ਨਾਲ ਹਾਈਟ ਤਾਂ ਮਿਲਦੀ ਹੈ, ਨਾਲ ਹੀ ਪੈਰਾਂ ’ਤੇ ਦਬਾਅ ਵੀ ਘੱਟ ਪੈਂਦਾ ਹੈ। ਵੇਜ ਪਲੇਟਫਾਰਮ ਸਭ ਤੋਂ ਕੰਫਰਟੇਬਲ ਮੰਨਿਆ ਜਾਂਦਾ ਹੈ ਅਤੇ ਕਾਲਜ, ਟ੍ਰੈਵਲ ਜਾਂ ਲਾਂਗ ਆਊਟਿੰਗ ਲਈ ਪਰਫੈਕਟ ਰਹਿੰਦਾ ਹੈ। ਤੀਜੇ ਐਂਕਲ ਸਟ੍ਰੈਪ ਫਲੈਟ ਸੈਂਡਲ ਹਨ, ਜਿਸ ’ਚ ਹੀਲ ਨਹੀਂ ਹੁੰਦੀ। ਗਲੈਡੀਏਟਰ ਸਟਾਈਲ, ਸਿੰਪਲ ਸਟ੍ਰੈਪ ਜਾਂ ਸਲਾਈਡ ਡਿਜ਼ਾਈਨ ’ਚ ਆਉਣ ਵਾਲੇ ਇਹ ਸੈਂਡਲ ਡੇਲੀ ਯੂਜ਼, ਕੈਫੇ, ਸ਼ਾਪਿੰਗ ਅਤੇ ਬੀਚ ਵਕੇਸ਼ਨ ਲਈ ਆਈਡੀਅਲ ਹੈ। ਇਨ੍ਹਾਂ ਦੀ ਪੂਰਾ ਦਿਨ ਵਰਤੋਂ ਕਰਨ ’ਤੇ ਵੀ ਪੈਰ ਨਹੀਂ ਦੁਖਦੇ।
ਰੰਗਾਂ ਦੀ ਗੱਲ ਕਰੀਏ ਤਾਂ ਨਿਊਡ ਜਾਂ ਬੇਜ਼ ਐਂਕਲ ਸੈਂਡਲ ਸਭ ਤੋਂ ਵਰਸੇਟਾਈਲ ਮੰਨੇ ਜਾਂਦੇ ਹਨ। ਇਹ ਸਲਿੱਪ ਮਿਡੀ ਡਰੈੱਸ, ਫਲੋਰਲ ਫਰਾਕ, ਵ੍ਹਾਈਟ ਸ਼ਰਟ ਡਰੈੱਸ ਤੋਂ ਲੈ ਕੇ ਹਰ ਸ਼ੇਡ ਦੇ ਆਊਟਫਿੱਟ ਦੇ ਨਾਲ ਮੈਚ ਹੋ ਜਾਂਦੇ ਹਨ ਅਤੇ ਪੈਰਾਂ ਨੂੰ ਲੰਬਾ ਦਿਖਾਉਂਦੇ ਹਨ। ਬਲੈਕ ਐਂਕਲ ਸਟ੍ਰੈਪ ਸੈਂਡਲ ਕਲਾਸੀ ਲੁੱਕ ਦਿੰਦੇ ਹਨ। ਲਿਟਲ ਬਲੈਕ ਡਰੈੱਸ, ਲੈਦਰ ਸਕਰਟ, ਕੋ-ਆਰਡ ਸੈੱਟ ਜਾਂ ਜੀਨਸ-ਟਾਪ ਦੇ ਨਾਲ ਈਵਨਿੰਗ ਪਾਰਟੀ ’ਚ ਬਹੁਤ ਜੱਚਦੀ ਹੈ। ਵ੍ਹਾਈਟ ਐਂਕਲ ਸਟ੍ਰੈਪ ਸੈਂਡਲ ਸਮਰ ਲਈ ਫ੍ਰੈਸ਼ ਆਪਸ਼ਨ ਹੈ, ਜੋ ਪੇਸਟਲ ਡਰੈੱਸ ਅਤੇ ਲਿਨਨ ਪੈਂਟਸ ਦੇ ਨਾਲ ਕਿਊਟ ਲੁੱਕ ਦਿੰਦੇ ਹਨ। ਉੱਥੇ ਹੀ, ਗੋਲਡਨ ਜਾਂ ਸਿਲਵਰ ਮੈਟੈਲਿਕ ਸੈਂਡਲ ਵੈਡਿੰਗ ਅਤੇ ਫੈਸਟਿਵ ਸੀਜ਼ਨ ’ਚ ਸਾੜ੍ਹੀ, ਲਹਿੰਗਾ ਜਾਂ ਗਾਊਨ ਨੂੰ ਗਲੈਮ ਟੱਚ ਦੇ ਦਿੰਦੇ ਹਨ।
ਐਂਕਲ ਸੈਂਡਲ ਦੀ ਸਭ ਤੋਂ ਵੱਡੀ ਖੂਬੀ ਹੈ ਕਿ ਇਸ ਨੂੰ ਲੱਗਭਗ ਹਰ ਜਗ੍ਹਾ ਕੈਰੀ ਕੀਤਾ ਜਾ ਸਕਦਾ ਹੈ। ਮੁਟਿਆਰਾਂ ਕਾਲਜ ਜਾਂ ਆਫਿਸ ’ਚ ਫਲੈਟ ਜਾਂ ਲੋਅ ਬਲਾਕ ਹੀਲ ਚੁਣ ਰਹੀਆਂ ਹਨ ਅਤੇ ਜੀਨਸ ਜਾਂ ਮਿਡੀ ਡਰੈੱਸ ਦੇ ਨਾਲ ਪੇਅਰ ਕਰ ਰਹੀਆਂ ਹਨ। ਬਰੰਚ ਜਾਂ ਪਿਕਨਿਕ ’ਤੇ ਪਲੇਟਫਾਰਮ ਸੈਂਡਲ ਨੂੰ ਫਲੋਰਲ ਡਰੈੱਸ ਦੇ ਨਾਲ ਟਰਾਈ ਕੀਤਾ ਜਾ ਰਿਹਾ ਹੈ। ਈਵਨਿੰਗ ਜਾਂ ਨਾਈਟ ਪਾਰਟੀ ’ਚ ਹੀਲ ਐਂਕਲ ਸੈਂਡਲ ਬਾਡੀਕਾਨ ਜਾਂ ਸਲਿੱਪ ਮਿਡੀ ਡਰੈੱਸ ਦੇ ਨਾਲ ਗਲੈਮਰਸ ਲੱਗਦੇ ਹਨ। ਵਕੇਸ਼ਨ ’ਤੇ ਗਲੈਡੀਏਟਰ ਫਲੈਟਸ ਨੂੰ ਸ਼ਾਰਟਸ ਜਾਂ ਕਫ਼ਤਾਨ ਦੇ ਨਾਲ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ’ਚ ਸਟ੍ਰੈਪ ਹੋਣ ਨਾਲ ਤੁਰਨ ’ਚ ਸਟੇਬਿਲਿਟੀ ਆਉਂਦੀ ਹੈ, ਜਿਸ ਨਾਲ ਮੁਟਿਆਰਾਂ ਜ਼ਿਆਦਾ ਕਾਨਫੀਡੈਂਟ ਫੀਲ ਕਰਦੀਆਂ ਹਨ। ਹੀਲ ਪੌਸਚਰ ਸੁਧਾਰਦੀ ਹੈ, ਪਲੇਟਫਾਰਮ ਕੰਫਰਟ ਦਿੰਦਾ ਹੈ ਅਤੇ ਫਲੈਟ ਪੂਰਾ ਦਿਨ ਰਿਲੈਕਸ ਰੱਖਦਾ ਹੈ। ਕੁੱਲ ਮਿਲਾ ਕੇ ਐਂਕਲ ਸਟ੍ਰੈਪ ਸੈਂਡਲ ਕੰਫਰਟ, ਗ੍ਰਿਪ ਅਤੇ ਸਟਾਈਲ ਦਾ ਅਜਿਹਾ ਕੋਂਬੋ ਹੈ ਜੋ ਹਰ ਡਰੈੱਸ ਨੂੰ ਨਵੀਂ ਲੁੱਕ ਦੇ ਦਿੰਦਾ ਹੈ ਅਤੇ ਮੁਟਿਆਰਾਂ ਨੂੰ ਸਟਾਈਲਿਸ਼ ਬਣਾਉਂਦਾ ਹੈ।
ਹੋਵੇਗਾ Internet Blackout ! 'ਖਿਡੌਣਾ' ਬਣ ਕੇ ਰਹਿ ਜਾਣਗੇ ਫ਼ੋਨ, ਇਰਾਨ ਦੇ ਨਿਸ਼ਾਨੇ 'ਤੇ Digital ਦੁਨੀਆ
NEXT STORY