ਵੈੱਬ ਡੈਸਕ- ਅੱਜ ਦੀਆਂ ਮੁਟਿਆਰਾਂ ਅਜਿਹੀ ਡਰੈੱਸ ਚੁਣਦੀਆਂ ਹਨ, ਜੋ ਉਨ੍ਹਾਂ ਨੂੰ ਕੰਫਰਟੇਬਲ ਫੀਲ ਕਰਵਾਏ ਅਤੇ ਨਾਲ ’ਚ ਸਟਾਈਲਿਸ਼, ਯੂਨੀਕ ਲੁੱਕ ਵੀ ਦੇਵੇ। ਇਹੀ ਵਜ੍ਹਾ ਹੈ ਕਿ ਡਿਜ਼ਾਈਨਰ ਡਰੈੱਸ ਅੱਜਕੱਲ੍ਹ ਹਰ ਮੁਟਿਆਰ ਦੀ ਪਹਿਲੀ ਪਸੰਦ ਬਣ ਗਈਆਂ ਹਨ। ਇਨ੍ਹਾਂ ਡਰੈੱਸਾਂ ’ਚ ਕੱਟ-ਵਰਕ ਦੇ ਨਾਲ-ਨਾਲ ਐਂਬ੍ਰਾਇਡਰੀ ਦਾ ਜਾਦੂ ਵੀ ਦੇਖਣ ਨੂੰ ਮਿਲਦਾ ਹੈ। ਐਂਬ੍ਰਾਇਡਰੀ ਭਾਵ ਕਢਾਈ ਨੇ ਇੰਡੀਅਨ ਅਤੇ ਵੈਸਟਰਨ ਦੋਵਾਂ ਤਰ੍ਹਾਂ ਦੀਆਂ ਡਰੈੱਸਾਂ ਨੂੰ ਚਾਰ ਚੰਨ ਲਾ ਦਿੱਤੇ ਹਨ। ਸੂਟ, ਸਾੜ੍ਹੀ, ਲਹਿੰਗਾ-ਚੋਲੀ, ਅਨਾਰਕਲੀ ਤੋਂ ਲੈ ਕੇ ਪਲਾਜ਼ੋ ਸੈੱਟ ਤੱਕ, ਹਰ ਡਰੈੱਸ ’ਤੇ ਐਂਬ੍ਰਾਇਡਰੀ ਨਜ਼ਰ ਆ ਰਹੀ ਹੈ। ਕੁਝ ਡਰੈੱਸਾਂ ਫੁੱਲ ਐਂਬ੍ਰਾਇਡਰੀ ਵਾਲੀਆਂ ਹੁੰਦੀਆਂ ਹਨ, ਜੋ ਵਿਆਹ-ਪਾਰਟੀ ਲਈ ਪਰਫੈਕਟ ਹਨ।
ਉੱਥੇ ਹੀ, ਡੇਲੀ ਵੀਅਰ ਲਈ ਸ਼ਰਟ ਦੀ ਨੈੱਕਲਾਈਨ, ਸਲੀਵਜ਼ ਅਤੇ ਹੇਮਲਾਈਨ ’ਤੇ ਹਲਕੀ ਐਂਬ੍ਰਾਇਡਰੀ ਵਾਲੀਆਂ ਡਰੈੱਸਾਂ ਖੂਬ ਚੱਲ ਰਹੀਆਂ ਹਨ। ਅੱਜਕੱਲ੍ਹ ਮਾਰਕੀਟ ’ਚ ਪਲਾਜ਼ੋ ਸੈੱਟ ਦਾ ਟ੍ਰੈਂਡ ਹੈ। ਇਨ੍ਹਾਂ ਕੁੜਤੀਆਂ ਅਤੇ ਪਲਾਜ਼ੋ ’ਤੇ ਬਾਰੀਕ ਫੁੱਲ-ਪੱਤੀਆਂ, ਬੇਲ-ਬੂਟੇ ਦੀ ਹਲਕੀ ਐਂਬ੍ਰਾਇਡਰੀ ਕੀਤੀ ਜਾਂਦੀ ਹੈ, ਜੋ ਸਿੰਪਲ ਲੁੱਕ ਨੂੰ ਵੀ ਰਿੱਚ ਬਣਾ ਦਿੰਦੀ ਹੈ। ਅਨਾਰਕਲੀ ਸੂਟ ਅਤੇ ਫਰਾਕ ਸੂਟ ’ਚ ਨੈੱਕ ਅਤੇ ਸਲੀਵਜ਼ ’ਤੇ ਸੰਘਣੀ ਐਂਬ੍ਰਾਇਡਰੀ ਕੀਤੀ ਜਾਂਦੀ ਹੈ, ਜਿਸ ਨਾਲ ਡਰੈੱਸ ਹੈਵੀ ਅਤੇ ਸ਼ਾਹੀ ਲੱਗਦੀ ਹੈ। ਐਂਬ੍ਰਾਇਡਰੀ ’ਚ ਧਾਗੇ ਦੀ ਖੇਡ ਸਭ ਤੋਂ ਖਾਸ ਹੈ। ਕਈ ਡਰੈੱਸਾਂ ’ਚ ਮੈਚਿੰਗ ਕਲਰ ਦੇ ਧਾਗੇ ਨਾਲ ਟੋਨ-ਆਨ-ਟੋਨ ਐਂਬ੍ਰਾਇਡਰੀ ਹੁੰਦੀ ਹੈ ਜੋ ਐਲੀਗੈਂਟ ਲੁੱਕ ਦਿੰਦੀ ਹੈ।
ਉੱਥੇ ਹੀ, ਕੰਟ੍ਰਾਸਟ ਐਂਬ੍ਰਾਇਡਰੀ ਵੀ ਖੂਬ ਪਸੰਦ ਕੀਤੀ ਜਾ ਰਹੀ ਹੈ। ਜਿਵੇਂ ਬਲੈਕ ਸੂਟ ’ਤੇ ਵ੍ਹਾਈਟ ਧਾਗੇ ਦੀ ਐਂਬ੍ਰਾਇਡਰੀ, ਰੈੱਡ ਸੂਟ ’ਤੇ ਗ੍ਰੀਨ ਜਾਂ ਵ੍ਹਾਈਟ, ਵ੍ਹਾਈਟ ਸੂਟ ’ਤੇ ਬਲੈਕ ਜਾਂ ਰੈੱਡ ਐਂਬ੍ਰਾਇਡਰੀ। ਇਹ ਕੰਬੀਨੇਸ਼ਨ ਡਰੈੱਸ ਨੂੰ ਐਟਰੈਕਟਿਵ ਬਣਾਉਂਦੇ ਹਨ। ਸਾੜ੍ਹੀ ਦੀ ਗੱਲ ਕਰੀਏ ਤਾਂ ਸਿੰਪਲ ਸਾੜ੍ਹੀ ਵੀ ਬਾਰਡਰ ’ਤੇ ਕੀਤੀ ਗਈ ਐਂਬ੍ਰਾਇਡਰੀ ਨਾਲ ਇੱਕਦਮ ਰਾਇਲ ਲੱਗਣ ਲੱਗਦੀ ਹੈ। ਪੱਲੇ ਤੇ ਆਂਚਲ ’ਤੇ ਕੀਤੀ ਗਈ ਬਾਰੀਕ ਐਂਬ੍ਰਾਇਡਰੀ ਸਾੜ੍ਹੀ ਦੀ ਖੂਬਸੂਰਤੀ ਦੁਗਣੀ ਕਰ ਦਿੰਦੀ ਹੈ। ਸਿਰਫ਼ ਇੰਡੀਅਨ ਡਰੈੱਸ ਹੀ ਨਹੀਂ, ਵੈਸਟਰਨ ਵੀਅਰ ’ਚ ਵੀ ਐਂਬ੍ਰਾਇਡਰੀ ਦਾ ਕ੍ਰੇਜ਼ ਵਧਿਆ ਹੈ। ਸ਼ਰਟ, ਟਾਪ, ਡਰੈੱਸ ਅਤੇ ਡੈਨਿਮ ਫੈਬ੍ਰਿਕ ’ਤੇ ਕੀਤੀ ਗਈ ਐਂਬ੍ਰਾਇਡਰੀ ਮੁਟਿਆਰਾਂ ਨੂੰ ਖੂਬ ਪਸੰਦ ਆ ਰਹੀ ਹੈ। ਡੈਨਿਮ ਜੈਕਟ, ਜੀਨਸ ਜਾਂ ਟਾਪ ’ਤੇ ਫੁੱਲ-ਪੱਤੀਆਂ ਦੀ ਐਂਬ੍ਰਾਇਡਰੀ ਇਸ ਨੂੰ ਬੋਰਿੰਗ ਤੋਂ ਹਟਾ ਕੇ ਟ੍ਰੈਂਡੀ ਬਣਾ ਦਿੰਦੀ ਹੈ।
ਐਂਬ੍ਰਾਇਡਰੀ ਵਰਕ ਵਾਲੀ ਡਰੈੱਸ ਦੀ ਸਭ ਤੋਂ ਵੱਡੀ ਖ਼ਾਸੀਅਤ ਇਸ ਦੀ ਮਜ਼ਬੂਤੀ ਹੈ। ਵਧੀਆ ਕੁਆਲਿਟੀ ਦੀ ਐਂਬ੍ਰਾਇਡਰੀ ਛੇਤੀ ਖ਼ਰਾਬ ਨਹੀਂ ਹੁੰਦੀ ਅਤੇ ਲੰਬੇ ਸਮੇਂ ਤੱਕ ਚੱਲਦੀ ਹੈ। ਇਹ ਡਰੈੱਸਾਂ ਕੰਫਰਟੇਬਲ ਵੀ ਹੁੰਦੀਆਂ ਹਨ ਤੇ ਹਰ ਮੌਕੇ ’ਤੇ ਪਹਿਨੀਆਂ ਜਾ ਸਕਦੀਆਂ ਹਨ। ਮੁਟਿਆਰਾਂ ਇਨ੍ਹਾਂ ਨੂੰ ਆਊਟਿੰਗ, ਸ਼ਾਪਿੰਗ, ਕਾਲਜ ਤੋਂ ਲੈ ਕੇ ਆਫ਼ਿਸ ਮੀਟਿੰਗ ਅਤੇ ਕੈਜ਼ੁਅਲ ਪਾਰਟੀ ਤੱਕ ਲਈ ਸਟਾਈਲ ਕਰ ਰਹੀਆਂ ਹਨ। ਸਟਾਈਲਿੰਗ ਲਈ ਸਨਗਲਾਸਿਜ਼, ਸਲਿੰਗ ਬੈਗ, ਬ੍ਰੈਸਲੇਟ ਵਰਗੀਆਂ ਅਸੈਸਰੀਜ਼ ਅਤੇ ਓਪਨ ਹੇਅਰ, ਗੁੱਤ ਜਾਂ ਜੂੜਾ ਹੇਅਰਸਟਾਈਲ ਪਰਫੈਕਟ ਰਹਿੰਦੇ ਹਨ। ਪੈਰਾਂ ’ਚ ਜੁੱਤੀ, ਬੈਲੀ ਜਾਂ ਸੈਂਡਲ ਨਾਲ ਲੁੱਕ ਪੂਰੀ ਹੋ ਜਾਂਦੀ ਹੈ। ਕੁੱਲ ਮਿਲਾ ਕੇ ਐਂਬ੍ਰਾਇਡਰੀ ਨੇ ਹਰ ਡਰੈੱਸ ਨੂੰ ਯੂਨੀਕ ਬਣਾ ਦਿੱਤਾ ਹੈ। ਸਿੰਪਲ ਸੂਟ ਹੋਵੇ ਜਾਂ ਵੈਸਟਰਨ ਟਾਪ, ਐਂਬ੍ਰਾਇਡਰੀ ਦਾ ਇਕ ਟੱਚ ਉਸ ਨੂੰ ਭੀੜ ਤੋਂ ਵੱਖ ਦਿਖਾਉਂਦਾ ਹੈ। ਸਟਾਈਲ, ਕੰਫਰਟ, ਟਾਈਮਲੈੱਸ ਲੁੱਕ ਇਹੀ ਐਂਬ੍ਰਾਇਡਰੀ ਡਰੈੱਸ ਦੀ ਪਛਾਣ ਹੈ।
ਵੱਖ-ਵੱਖ ਤਰ੍ਹਾਂ ਦੇ ਸਨਗਲਾਸਿਸ ਔਰਤਾਂ ਨੂੰ ਸਟਾਈਲ ਦੇ ਨਾਲ-ਨਾਲ ਦੇ ਰਹੇ ਨੇ ਕੰਫਰਟ
NEXT STORY