ਵੈੱਬ ਡੈਸਕ- ਅੱਜ ਦੇ ਫੈਸ਼ਨ ਦੀ ਦੁਨੀਆ ਵਿਚ ਮੁਟਿਆਰਾਂ ਅਤੇ ਔਰਤਾਂ ਆਪਣੇ ਸਟਾਈਲ ਨੂੰ ਦੂਜਿਆਂ ਨਾਲੋਂ ਵੱਖਰਾ ਅਤੇ ਆਕਰਸ਼ਕ ਦਿਖਾਉਣ ਲਈ ਹਮੇਸ਼ਾ ਕੁਝ ਨਵਾਂ ਟਰਾਈ ਕਰਨਾ ਪਸੰਦ ਕਰਦੀਆਂ ਹਨ। ਭਾਵੇਂ ਇੰਡੀਅਨ ਡਰੈੱਸ ਹੋਵੇ ਜਾਂ ਵੈਸਟਰਨ ਮੁਟਿਆਰਾਂ ਹਰ ਮੌਕੇ ’ਤੇ ਟਰੈਂਡੀ ਅਤੇ ਸਟਾਈਲਿਸ਼ ਲੁਕ ਪਾਉਣਾ ਪਸੰਦ ਕਰਦੀਆਂ ਹਨ। ਇੰਡੀਅਨ ਡਰੈੱਸਾਂ ਵਿਚ ਕੱਟ ਵਰਕ, ਕਢਾਈ ਅਤੇ ਡਿਜ਼ਾਈਨਰ ਪੈਟਰਨ ਵਾਲੀਆਂ ਸਾੜ੍ਹੀਆਂ, ਸੂਟ ਜਾਂ ਲਹਿੰਗਾ ਉਨ੍ਹਾਂ ਨੂੰ ਟ੍ਰੈਡੀਸ਼ਨਲ ਚਾਰਮ ਦਿੰਦੇ ਹਨ ਤਾਂ ਦੂਜੇ ਪਾਸੇ ਵੈਸਟਰਨ ਲੁਕ ਵਿਚ ਉਹ ਖੁਦ ਨੂੰ ਮਾਡਰਨ ਅਤੇ ਡਿਫਰੈਂਟ ਦਿਖਾਉਣ ਲਈ ਨਵੇਂ-ਨਵੇਂ ਡਿਜ਼ਾਈਨ ਅਪਨਾ ਰਹੀਆਂ ਹਨ।
ਅੱਜਕੱਲ੍ਹ ਦੋਵੇਂ ਸਟਾਈਲਾਂ ਵਿਚ ਥ੍ਰੀ ਪੀਸ ਡਰੈੱਸ ਅੱਜਕੱਲ ਇਕ ਕਾਮਨ ਟਰੈਂਡ ਬਣਿਆ ਹੋਇਆ ਹੈ। ਇੰਡੀਅਨ ਲੁਕ ਵਿਚ ਥ੍ਰੀ ਪੀਸ ਡਰੈੱਸ ਨੂੰ ਲਹਿੰਗਾ-ਚੋਲੀ-ਸ਼ਰੱਗ, ਲਹਿੰਗਾ-ਚੋਲੀ ਜੈਕੇਟ, ਸ਼ਰਾਰਾ-ਟਾਪ-ਦੁਪੱਟਾ ਜਾਂ ਸ਼ਰੱਗ ਵਰਗੇ ਕੰਬੀਨੇਸ਼ਨ ਵਿਚ ਦੇਖਿਆ ਜਾ ਸਕਦਾ ਹੈ। ਇਹ ਡਰੈੱਸ ਨਾ ਸਿਰਫ ਟ੍ਰੈਡੀਸ਼ਨਲ ਵਾਈਬ ਦਿੰਦੇ ਹਨ, ਸਗੋਂ ਇੰਡੋ-ਵੈਸਟਰਨ ਫਿਊਜਨ ਵੀ ਕ੍ਰੀਏਟ ਕਰਦੇ ਹਨ, ਜੋ ਵਿਆਹਾਂ, ਫੈਸਟੀਵਲ ਜਾਂ ਸਪੈਸ਼ਲ ਓਕੇਜ਼ਨ ਲਈ ਪਰਫੈਕਟ ਹਨ। ਦੂਜੇ ਪਾਸੇ, ਵੈਸਟਰਨ ਲੁਕ ਵਿਚ ਥ੍ਰੀ ਪੀਸ ਡਰੈੱਸ ਦਾ ਕ੍ਰੇਜ਼ ਵੱਖਰੇ ਹੀ ਲੈਵਲ ’ਤੇ ਹੈ। ਮੁਟਿਆਰਾਂ ਜੀਨਸ ਨਾਲ ਕ੍ਰਾਪ ਟਾਪ ਅਤੇ ਸ਼ਰੱਗ, ਪਲਾਜ਼ੋ ਪੈਂਟ ਨਾਲ ਕ੍ਰਾਪ ਟਾਪ ਅਤੇ ਸ਼ਾਰਟ ਜੈਕੇਟ ਜਾਂ ਸ਼ਰਟ-ਪੈਂਟ-ਸ਼ਰੱਗ ਵਰਗੇ ਕੰਬੀਨੇਸ਼ਨ ਨੂੰ ਬਹੁਤ ਪਸੰਦ ਕਰ ਰਹੀਆਂ ਹਨ।
ਇਹ ਡਰੈੱਸ ਉਨ੍ਹਾਂ ਨੂੰ ਕੈਜੂਅਲ ਤੋਂ ਲੈ ਕੇ ਪਾਰਟੀ ਤੱਕ ਹਰ ਮੌਕੇ ’ਤੇ ਮਾਡਰਨ ਅਤੇ ਟਰੈਂਡੀ ਲੁਕ ਦਿੰਦੇ ਹਨ। ਮਾਰਕੀਟ ਵਿਚ ਵੀ ਥ੍ਰੀ ਪੀਸ ਵੈਸਟਰਨ ਡ੍ਰੈਸਿਜ਼ ਦੀ ਭਰਮਾਰ ਹੈ। ਵੱਖਰੇ-ਵੱਖਰੇ ਡਿਜ਼ਾਈਨ, ਕੱਟ, ਸਲੀਵਸ ਅਤੇ ਪੈਟਰਨ ਵਿਚ ਮੁਹੱਈਆ ਇਹ ਡ੍ਰੈਸਿਜ਼ ਮੁਟਿਆਰਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ। ਥ੍ਰੀ ਪੀਸ ਡਰੈੱਸ ਵਿਚ ਆਮਤੌਰ ’ਤੇ ਟਾਪ, ਬਾਟਮ ਅਤੇ ਸ਼ਰੱਗ/ਜੈਕੇਟ ਸ਼ਾਮਲ ਹੁੰਦੀਆਂ ਹਨ। ਟਾਪ ਕਦੇ ਕ੍ਰਾਪ ਲੈਂਤ ਦਾ ਹੁੰਦਾ ਹੈ ਤਾਂ ਕਦੇ ਮੀਡੀਅਮ ਸਾਈਜ਼ ਦਾ। ਸਲੀਵਸ ਵਿਚ ਸਲੀਵਲੈੱਸ, ਫੁੱਲ ਸਲੀਵਸ, ਬੇਲ ਸਲੀਵਸ ਜਾਂ ਆਫ-ਸ਼ੋਲਡਰ ਸਟਾਈਲ ਦੇਖਣ ਨੂੰ ਮਿਲਦੇ ਹਨ। ਸ਼ਰੱਗ ਵੀ ਕਈ ਵੈਰਾਇਟੀ ਵਿਚ ਆਉਂਦੇ ਹਨ ਜਿਵੇਂ ਲਾਂਗ ਸ਼ਰੱਗ, ਸ਼ਾਰਟ ਸ਼ਰੱਗ, ਡਿਜ਼ਾਈਨਰ ਸ਼ਰੱਗ, ਪ੍ਰਿੰਟਿਡ ਜਾਂ ਪਲੇਨ ਆਦਿ। ਬਾਟਮ ਵਿਚ ਸਕਿਨੀ ਜੀਨਸ, ਪਲਾਜ਼ੋ, ਪੈਂਟ, ਪੈਲਾਜੋ ਜਾਂ ਫਲੇਅਰਡ ਸਟਾਈਲ ਟਰੈਂਡ ਵਿਚ ਹਨ। ਕੁਝ ਵਿਚ ਲੇਸ ਵਰਕ, ਕੱਟ ਡਿਜ਼ਾਈਨ ਜਾਂ ਐਂਬ੍ਰਾਇਡਰੀ ਵੀ ਹੁੰਦੀ ਹੈ ਜੋ ਲੁਕ ਨੂੰ ਹੋਰ ਖੂਬਸੂਰਤ ਬਣਾਉਂਦੀ ਹੈ। ਕਈ ਬਾਲੀਵੁੱਡ ਅਭਿਨੇਤਰੀਆਂ ਅਤੇ ਮਾਡਲਾਂ ਵੀ ਥ੍ਰੀ ਪੀਸ ਵੈਸਟਰਨ ਡਰੈੱਸ ਨੂੰ ਖੂਬ ਪ੍ਰਮੋਟ ਕਰ ਰਹੀਆਂ ਹਨ।
ਭਾਵੇਂ ਏਅਰਪੋਰਟ ਲੁਕ ਹੋਵੇ, ਕੈਜੂਅਲ ਆਊਟਿੰਗ ਜਾਂ ਰੈੱਡ ਕਾਰਪੇਟ ਹੋਵੇ ਇਹ ਡਰੈੱਸ ਹਰ ਥਾਂ ਫਿੱਟ ਬੈਠਦੀ ਹੈ। ਇਹੋ ਕਾਰਨ ਹੈ ਕਿ ਮੁਟਿਆਰਾਂ ਇਨ੍ਹਾਂ ਕਾਲਜ, ਪਾਰਟੀ ਜਾਂ ਆਊਟਿੰਗ ਆਦਿ ਲਈ ਪਹਿਨਣਾ ਪਸੰਦ ਕਰਦੀਆਂ ਹਨ। ਇਨ੍ਹਾਂ ਨਾਲ ਲੁਕ ਨੂੰ ਕੰਪਲੀਟ ਕਰਨ ਲਈ ਮੁਟਿਆਰਾਂ ਅਸੈੱਸਰੀਜ਼ ਦਾ ਵੀ ਖਾਸ ਧਿਆਨ ਰੱਖਦੀਆਂ ਹਨ। ਸਟਾਈਲਿਸ਼ ਵਾਚ, ਸਨਗਲਾਸਿਜ਼, ਸਲਿੰਗ ਬੈਗ, ਸਕਾਰਫ ਜਾਂ ਹੂਪ ਈਅਰਰਿੰਗ ਇਨ ਡਰੈੱਸ ਨਾਲ ਪਰਫੈਕਟ ਲੱਗਦੇ ਹਨ। ਫੁੱਟਵੀਅਰ ਵਿਚ ਹਾਈ ਹੀਲਸ, ਸੈਂਡਲ, ਬੈਲੀ ਜਾਂ ਸਨੀਕਰਜ਼ ਟਰੈਂਡ ਵਿਚ ਹਨ। ਹੇਅਰ ਸਟਾਈਲ ਵਿਚ ਓਪਨ ਹੇਅਰ, ਬਨ, ਪੋਨੀਟੇਲ ਜਾਂ ਵੇਵੀ ਲੁਕ ਹਰ ਸਟਾਈਲ ਇਨ੍ਹਾਂ ਡ੍ਰੈਸਿਜ਼ ਨਾਲ ਜਚਦਾ ਹੈ।
ਪਿਆਰ 'ਚ Unlucky ਹੁੰਦੇ ਨੇ ਇਨ੍ਹਾਂ ਅੱਖਰਾਂ ਦੇ ਨਾਂ ਵਾਲੇ ਲੋਕ! ਧੋਖਾ ਮਿਲਣ ਦੇ Chance ਵਧੇਰੇ
NEXT STORY