ਨਵੀਂ ਦਿੱਲੀ— ਜ਼ਿਆਦਾਤਰ ਲੋਕ ਰੇਲਗੱਡੀ 'ਚ ਸਫਰ ਕਰਨਾ ਪਸੰਦ ਕਰਦੇ ਹਨ। ਕੀ ਤੁਸੀਂ ਕਦੀ 'ਹੈਗਿੰਗ ਟਰੇਨ' ਬਾਰੇ ਸੁਣਿਆ ਹੈ। ਅੱਜ ਅਸੀਂ ਤੁਹਾਨੂੰ 'ਹੈਗਿੰਗ ਟਰੇਨ' ਬਾਰੇ ਦੱਸਣ ਜਾ ਰਹੇ ਹਾਂ।
ਜਰਮਨੀ ਦੇ ਬੁੱਪਟਰਲ 'ਚ ਲਟਕ ਕੇ ਰੇਲਗੱਡੀ ਚੱਲਦੀ ਹੈ, ਜਿਸ ਨੂੰ 'ਹੈਗਿੰਗ ਟਰੇਨ' ਕਿਹਾ ਜਾਂਦਾ ਹੈ। ਇਹ ਰੇਲਗੱਡੀ ਕਰੀਬ 13.3 ਕਿਲੋਮੀਟਰ ਦੀ ਦੂਰੀ 'ਚ ਚੱਲਦੀ ਹੈ। ਆਪਣੇ ਇਸ ਸਫਰ ਦੌਰਾਨ ਇਹ ਰੇਲਗੱਡੀ 20 ਸਟੇਸ਼ਨਾਂ 'ਤੇ ਰੁੱਕਦੀ ਹੈ। ਇਸ ਨੂੰ ਦੁਨੀਆ ਦੀ ਸਭ ਤੋਂ ਪੁਰਾਣੀ ਮੋਨੋ ਰੇਲ ਵੀ ਕਿਹਾ ਜਾਂਦਾ ਹੈ। ਇਹ ਰੇਲਗੱਡੀ ਸਾਲ 1901 'ਚ ਸ਼ੁਰੂ ਕੀਤੀ ਗਈ ਸੀ। ਅਸਲ 'ਚ ਇਹ ਸ਼ਹਿਰ ਤਾਂ ਪਹਿਲਾਂ ਹੀ ਵਿਕਸਿਤ ਹੋ ਚੁੱਕਾ ਸੀ, ਜਿਸ ਕਾਰਨ ਰੇਲਗੱਡੀ ਚਲਾਉਣ ਲਈ ਜਗ੍ਹਾ ਹੀ ਨਹੀਂ ਬਚੀ। ਇਸ ਲਈ ਇੱਥੇ 'ਹੈਗਿੰਗ ਟਰੇਨ' ਚਲਾਈ ਗਈ।
ਇਸ ਰੇਲਗੱਡੀ 'ਚ ਹਜ਼ਾਰਾਂ ਲੋਕ ਸਫਰ ਕਰਦੇ ਹਨ। ਇਹ ਗੱਡੀ ਲਗਭਗ 39 ਫੁੱਟ ਦੀ ਉੱਚਾਈ 'ਤੇ ਚੱਲਦੀ ਹੈ। ਇਸ 'ਚ ਬੈਠ ਕੇ ਯਾਤਰੀ ਆਪਣੇ ਸਫਰ ਨੂੰ ਯਾਦਗਾਰ ਬਣਾ ਲੈਂਦੇ ਹਨ। ਇਸ 'ਚ ਸਫਰ ਕਰਨਾ ਕਾਫੀ ਦਿਲਚਸਪ ਹੈ। ਰੇਲਗੱਡੀ ਤੋਂ ਤੁਸੀਂ ਪੂਰੇ ਸ਼ਹਿਰ ਦਾ ਨਜ਼ਾਰਾ ਦੇਖ ਸਕਦੇ ਹੋ। ਬਿਜਲੀ ਨਾਲ ਚੱਲਣ ਵਾਲੀ ਇਹ ਗੱਡੀ ਸਾਲ 1999 'ਚ ਬੁੱਪਰ ਨਦੀ 'ਚ ਡਿੱਗ ਗਈ ਸੀ। ਇਸ ਦੁਰਘਟਨਾ 'ਚ ਕਈ ਲੋਕ ਜ਼ਖਮੀ ਹੋਏ ਅਤੇ ਪੰਜ ਲੋਕਾਂ ਦੀ ਮੌਤ ਹੋ ਗਈ ਸੀ। ਇਸ ਰੇਲਗੱਡੀ 'ਚ ਸਫਰ ਕਰਨਾ ਖਤਰੇ ਤੋਂ ਖਾਲੀ ਨਹੀਂ ਪਰ ਫਿਰ ਵੀ ਹਜ਼ਾਰਾਂ ਲੋਕ ਇਸ 'ਚ ਸਫਰ ਕਰਦੇ ਹਨ।
ਚਿਹਰੇ 'ਤੇ ਲਗਾਓ ਇਹ ਚੀਜ਼ਾਂ, ਹੋਣਗੇ ਕਈ ਫਾਇਦੇ
NEXT STORY