ਵੈੱਬ ਡੈਸਕ- ਅੱਜਕੱਲ ਔਰਤਾਂ ਦੀ ਪਸੰਦ ’ਚ ਇਕ ਨਵਾਂ ਬਦਲਾਅ ਆਇਆ ਹੈ। ਸਿਲਵਰ ਐਂਬ੍ਰਾਇਡਰੀ ਵਰਕ ਡ੍ਰੈੱਸਾਂ ਔਰਤਾਂ ਦੀ ਪਹਿਲੀ ਪਸੰਦ ਬਣ ਗਈਆਂ ਹਨ। ਪਹਿਲਾਂ ਗੋਲਡਨ ਵਰਕ ਜਾਂ ਐਂਬ੍ਰਾਇਡਰੀ ਵਾਲੀਆਂ ਡ੍ਰੈੱਸਾਂ ਵਧੇਰੇ ਪਸੰਦ ਕੀਤੀਆਂ ਜਾਂਦੀਆਂ ਸਨ ਪਰ ਹੁਣ ਸਿਲਵਰ ਐਂਬ੍ਰਾਇਡਰੀ ਵਾਲੀਆਂ ਡ੍ਰੈੱਸਾਂ ਨੇ ਔਰਤਾਂ ਦਾ ਦਿਲ ਜਿੱਤ ਲਿਆ ਹੈ। ਸਿਲਵਰ ਐਂਬ੍ਰਾਇਡਰੀ ਵਾਲੀਆਂ ਡ੍ਰੈੱਸਾਂ ਔਰਤਾਂ ਨੂੰ ਇਕ ਰਾਇਲ ਅਤੇ ਕਲਾਸੀ ਲੁਕ ਦਿੰਦੀਆਂ ਹਨ। ਇਨ੍ਹਾਂ ਡ੍ਰੈੱਸਾਂ ’ਚ ਲਹਿੰਗਾ-ਚੋਲੀ, ਸਾੜ੍ਹੀ, ਸੂਟ, ਸ਼ਰਾਰਾ ਸੂਟ, ਪਲਾਜ਼ੋ ਸੂਟ, ਘਰਾਰਾ ਸੂਟ ਅਤੇ ਗਾਊਨ ਸ਼ਾਮਲ ਹਨ।
ਸਿਲਵਰ ਐਂਬ੍ਰਾਇਡਰੀ ਵਾਲੀ ਡ੍ਰੈੱਸ ਦੀ ਖਾਸੀਅਤ ਇਸ ’ਤੇ ਕੀਤਾ ਗਿਆ ਸਿਲਵਰ ਐਂਬ੍ਰਾਇਡਰੀ ਵਰਕ ਹੁੰਦਾ ਹੈ, ਜੋ ਇਨ੍ਹਾਂ ’ਚ ਚਾਰ ਚੰਨ ਲਗਾਉਂਦਾ ਹੈ। ਇਨ੍ਹਾਂ ’ਚ ਸਿਲਵਰ ਐਂਬ੍ਰਾਇਡਰੀ ਦੇ ਨਾਲ-ਨਾਲ ਮਿਰਰ ਸਟੋਨ, ਲੈਸ ਵਰਕ ਅਤੇ ਹੋਰ ਡਿਜ਼ਾਈਨ ਵੀ ਵੇਖੇ ਜਾ ਸਕਦੇ ਹਨ, ਜੋ ਇਨ੍ਹਾਂ ਨੂੰ ਹੋਰ ਜ਼ਿਆਦਾ ਖੂਬਸੂਰਤ ਬਣਾਉਂਦੇ ਹਨ। ਔਰਤਾਂ ’ਚ ਸਿਲਵਰ ਐਂਬ੍ਰਾਇਡਰੀ ਵਾਲੀਆਂ ਡ੍ਰੈੱਸਾਂ ਦਾ ਕ੍ਰੇਜ਼ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਵੱਖ-ਵੱਖ ਰੰਗਾਂ ਦੀਆਂ ਸਿਲਵਰ ਐਂਬ੍ਰਾਇਡਰੀ ਵਾਲੀਆਂ ਡ੍ਰੈੱਸਾਂ ’ਚ ਵੇਖਿਆ ਜਾ ਸਕਦਾ ਹੈ, ਜਿਵੇਂ ਕਿ ਯੈਲੋ, ਗ੍ਰੀਨ, ਸੀ-ਗ੍ਰੀਨ, ਆਰੇਂਜ, ਮਜੈਂਟਾ, ਪਰਪਲ, ਮੈਰੂਨ, ਰੈੱਡ ਆਦਿ।
ਨਿਊ ਬ੍ਰਾਇਡਲ ਨੂੰ ਮਜੈਂਟਾ, ਪਰਪਲ ਅਤੇ ਮੈਰੂਨ ਰੰਗ ਦੀ ਸਿਲਵਰ ਐਂਬ੍ਰਾਇਡਰੀ ਵਾਲੀਆਂ ਡ੍ਰੈੱਸਾਂ ਵਧੇਰੇ ਪਸੰਦ ਆ ਰਹੀਆਂ ਹਨ, ਜਦੋਂ ਕਿ ਕੁਝ ਮੁਟਿਆਰਾਂ ਬਲੈਕ ਅਤੇ ਬਲਿਊ ਰੰਗ ਦੇ ਸਿਲਵਰ ਐਂਬ੍ਰਾਇਡਰੀ ਵਾਲੇ ਸੂਟ ਵੀ ਪਹਿਨਦੀਆਂ ਹਨ। ਸਿਲਵਰ ਐਂਬ੍ਰਾਇਡਰੀ ਵਾਲੀਆਂ ਵੱਖ-ਵੱਖ ਡ੍ਰੈੱਸਾਂ ਦੀ ਵਧਦੀ ਮੰਗ ਨੂੰ ਵੇਖਦੇ ਹੋਏ ਮਾਰਕੀਟ ’ਚ ਵੀ ਸਿਲਵਰ ਐਂਬ੍ਰਾਇਡਰੀ ਵਾਲੇ ਤਰ੍ਹਾਂ-ਤਰ੍ਹਾਂ ਦੇ ਸੂਟ, ਲਹਿੰਗਾ-ਚੋਲੀ, ਸਾੜ੍ਹੀਆਂ ਆਦਿ ਵੇਖੇ ਜਾ ਸਕਦੇ ਹਨ। ਸਿਲਵਰ ਐਂਬ੍ਰਾਇਡਰੀ ਵਾਲੀਆਂ ਡ੍ਰੈੱਸਾਂ ਔਰਤਾਂ ਨੂੰ ਇਕ ਰਾਇਲ ਅਤੇ ਕਲਾਸੀ ਲੁਕ ਦਿੰਦੀਆਂ ਹਨ, ਜੋ ਉਨ੍ਹਾਂ ਨੂੰ ਹਰ ਮੌਕੇ ’ਤੇ ਸੁੰਦਰ ਬਣਾਉਂਦੀ ਹੈ। ਇਹ ਮੁਟਿਆਰਾਂ ਅਤੇ ਔਰਤਾਂ ਨੂੰ ਹਰ ਮੌਕੇ ’ਤੇ ਸਪੈਸ਼ਲ ਫੀਲ ਕਰਵਾਉਂਦੇ ਹਨ। ਉਨ੍ਹਾਂ ਨੂੰ ਇਕ ਸੁੰਦਰ ਅਤੇ ਆਕਰਸ਼ਕ ਲੁਕ ਦਿੰਦੇ ਹਨ। ਔਰਤਾਂ ਸਿਲਵਰ ਐਂਬ੍ਰਾਇਡਰੀ ਵਾਲੀਆਂ ਡ੍ਰੈੱਸਾਂ ਦੇ ਨਾਲ ਸਿਲਵਰ ਜਿਊਲਰੀ ਵੀ ਪਹਿਨਣਾ ਪਸੰਦ ਕਰਦੀਆਂ ਹਨ- ਜਿਵੇਂ ਸਿਲਵਰ ਨੈਕਲੇਸ ਸੈੱਟ, ਝੁਮਕੇ, ਚੂੜੀਆਂ ਆਦਿ ਇਨ੍ਹਾਂ ਨਾਲ ਬਹੁਤ ਸੋਹਣੇ ਲੱਗਦੇ ਹਨ। ਇਸ ਤੋਂ ਇਲਾਵਾ, ਔਰਤਾਂ ਆਪਣੀ ਲੁਕ ਨੂੰ ਹੋਰ ਜ਼ਿਆਦਾ ਸੁੰਦਰ ਬਣਾਉਣ ਲਈ ਸਿਲਵਰ ਕਲੱਚ ਜਾਂ ਬੈਗ ਨੂੰ ਵੀ ਸਟਾਈਲ ਕਰਨਾ ਪਸੰਦ ਕਰਦੀਆਂ ਹਨ, ਜੋ ਉਨ੍ਹਾਂ ਦੀ ਲੁਕ ਨੂੰ ਕੰਪਲੀਟ ਕਰਦੇ ਹਨ ਅਤੇ ਸੁੰਦਰ ਬਣਾਉਂਦੇ ਹਨ। ਫੁੱਟਵੀਅਰ ’ਚ ਵੀ ਕਈ ਔਰਤਾਂ ਨੂੰ ਸਿਲਵਰ ਸਿਮਰੀ ਬੈਲੀ ਜਾਂ ਸੈਂਡਲ ਸਟਾਈਲ ਕੀਤੇ ਵੇਖਿਆ ਜਾ ਸਕਦਾ ਹੈ।
ਹਮੇਸ਼ਾ ਟ੍ਰੈਂਡ ’ਚ ਰਹਿੰਦੀ ਹੈ ‘ਬ੍ਰਾਈਟ ਕਲਰ ਦੀ ਟੀ-ਸ਼ਰਟ’
NEXT STORY