ਖੰਨਾ (ਸੁਨੀਲ) : ਪੁਲਸ ਨੇ 7 ਗ੍ਰਾਮ ਸਮੈਕ ਸਮੇਤ 3 ਵਿਅਕਤੀਅਾਂ ਨੂੰ ਕਾਬੂ ਕੀਤਾ । ਪ੍ਰਾਪਤ ਜਾਣਕਾਰੀ ਦੇ ਅਨੁਸਾਰ ਏ. ਐੱਸ. ਆਈ. ਸੁਖਵਿੰਦਰ ਸਿੰਘ ਦੀ ਅਗਵਾਈ ’ਚ ਪੁਲਸ ਪਾਰਟੀ ਨੇ ਸੁਆ ਪੁਲੀ ਬੋਂਦਲੀ ਦੇ ਕੋਲ ਨਾਕਾਬੰਦੀ ਕੀਤੀ ਹੋਈ ਸੀ ਤਾਂਂ ਚੰਡੀਗਡ਼੍ਹ ਦੇ ਵਲੋਂ ਆ ਰਹੀ ਸਵਿਫਟ ਕਾਰ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ। ਕਾਰ ’ਚ ਪ੍ਰਦੀਪ ਕੁਮਾਰ ਪੁੱਤਰ ਜਸਵੰਤ ਸਿੰਘ ਨਿਵਾਸੀ ਡਾ. ਅੰਬੇਡਕਰ ਕਾਲੋਨੀ ਮਾਛੀਵਾਡ਼ਾ ਰੋਡ ਸਮਰਾਲਾ, ਪ੍ਰਿੰਸ ਸ਼ਰਮਾ ਪੁੱਤਰ ਜਗਜੀਤ ਸ਼ਰਮਾ ਵਾਸੀ ਸਮਰਾਲਾ, ਕਰਨਵਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਸਮਰਾਲਾ ਸਵਾਰ ਸਨ, ਕਾਰ ਦੇ ਡੈਸ਼ਬੋਰਡ ’ਚੋਂ 7 ਗ੍ਰਾਮ ਸਮੈਕ ਬਰਾਮਦ ਹੋਈ। ਤਿੰਨਾਂ ਦੇ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਪ੍ਰੋ. ਮੋਹਨ ਸਿੰਘ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ
NEXT STORY