ਲੁਧਿਆਣਾ (ਹਿਤੇਸ਼) : ਸਰਕਾਰ ਵੱਲੋਂ ਕੀਤੀ ਜਾਣ ਵਾਲੀ ਆਈ.ਏ.ਐੱਸ. ਤੇ ਪੀ.ਸੀ.ਐੱਸ. ਅਫ਼ਸਰਾਂ ਦੀ ਲਗਭਗ ਹਰ ਬਦਲੀ ਦਾ ਅਸਰ ਨਗਰ ਨਿਗਮ ਵਿੱਚ ਵੀ ਦੇਖਣ ਨੂੰ ਮਿਲਦਾ ਹੈ। ਜਿਸ ਤਹਿਤ ਇੱਕ ਵਾਰ ਫਿਰ ਜੁਆਇੰਟ ਕਮਿਸ਼ਨਰ ਬਦਲ ਦਿੱਤੇ ਗਏ ਹਨ।
ਇਸ ਵਾਰ ਕੁਝ ਸਮਾਂ ਪਹਿਲਾਂ ਲਗਾਈ ਗਈ ਦੀਪਜੋਤ ਕੌਰ ਦੀ ਬਦਲੀ ਕਰ ਦਿੱਤੀ ਗਈ ਹੈ, ਜਿਨ੍ਹਾਂ ਨੂੰ ਐੱਸ.ਡੀ.ਐੱਮ. ਬੱਸੀ ਪਠਾਣਾਂ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਨਗਰ ਨਿਗਮ ਵਿੱਚ ਦੋ ਨਵੇਂ ਜੁਆਇੰਟ ਕਮਿਸ਼ਨਰ ਲਗਾਏ ਗਏ ਹਨ, ਜਿਨ੍ਹਾਂ ਵਿੱਚ ਪੀ.ਸੀ.ਐੱਸ. ਅਫ਼ਸਰ ਹਰਵੀਰ ਕੌਰ ਤੇ ਤਪਨ ਭਨੋਟ ਦੇ ਨਾਂ ਸ਼ਾਮਲ ਹਨ।
ਇਸ ਫੈਸਲੇ ਤੋਂ ਬਾਅਦ ਨਗਰ ਨਿਗਮ ਵਿੱਚ ਕਾਫ਼ੀ ਸਮੇਂ ਬਾਅਦ ਜੁਆਇੰਟ ਕਮਿਸ਼ਨਰ ਰੈਂਕ ਦੇ ਪੀ.ਸੀ.ਐੱਸ. ਅਫ਼ਸਰਾਂ ਦੀ ਗਿਣਤੀ 4 ਹੋ ਗਈ ਹੈ। ਜਿਨ੍ਹਾਂ ਵਿੱਚ ਨਵੇਂ ਆਏ ਦੋ ਅਫ਼ਸਰਾਂ ਤੋਂ ਪਹਿਲਾਂ ਵਿਨੀਤ ਕੁਮਾਰ ਤੇ ਅਮਨਪ੍ਰੀਤ ਸਿੰਘ ਪਹਿਲਾਂ ਹੀ ਤਾਇਨਾਤ ਹਨ। ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਕਮਿਸ਼ਨਰ ਨੂੰ ਨਗਰ ਨਿਗਮ ਅਫ਼ਸਰਾਂ ਦੇ ਵਿਭਾਗਾਂ ਵਿੱਚ ਇੱਕ ਵਾਰ ਫਿਰ ਫੇਰਬਦਲ ਕਰਨਾ ਪਵੇਗਾ।
ਚੋਣ ਡਿਊਟੀ ਤੋਂ ਵਾਪਸ ਪਰਤਦੇ ਹੀ ਸੰਦੀਪ ਦੀ ਹੋਈ ਬਦਲੀ, ਨਵੇਂ ਗਲਾਡਾ ਚੀਫ਼ ਨੂੰ ਲੈ ਕੇ ਸਸਪੈਂਸ
NEXT STORY