ਲੁਧਿਆਣਾ (ਹਿਤੇਸ਼/ਮੁੱਲਾਂਪੁਰੀ)- 2027 ਦੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਪਾਰਟੀ ’ਚ ਇਕਜੁੱਟਤਾ ਦਾ ਮਾਹੌਲ ਬਣਾਉਣ ਲਈ ਹਾਈਕਮਾਂਡ ਦੀ ਐਂਟਰੀ ਹੋ ਗਈ ਹੈ, ਜਿਸ ਦੇ ਤਹਿਤ ਪੰਜਾਬ ’ਚ ਉਲਝ ਰਹੇ ਕਾਂਗਰਸ ਦੇ ਵੱਡੇ ਨੇਤਾਵਾਂ ਦੀ ਜੱਫੀ ਦਿੱਲੀ ਪੁੱਜ ਕੇ ਪੈ ਗਈ। ਪੰਜਾਬ ਪ੍ਰਧਾਨ ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਵੱਲੋਂ ਆਪਣੇ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਗਈ ਹੈ, ਜੋ ਪਿਛਲੇ ਕਾਫੀ ਸਮੇਂ ਤੋਂ ਇਕ-ਦੂਜੇ ਖ਼ਿਲਾਫ਼ ਗਤੀਵਿਧੀਆਂ ’ਚ ਸ਼ਾਮਲ ਹੋ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀਆਂ ਰੱਦ! ਸ਼ਨੀ-ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ ਇਹ ਅਦਾਰੇ
ਇਸ ਫੋਟੋ ’ਚ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ, ਪ੍ਰਦੇਸ਼ ਇੰਚਾਰਜ ਭੂਪੇਸ਼ ਬਘੇਲ ਤੋਂ ਇਲਾਵਾ ਪੰਜਾਬ ਦੇ ਨੇਤਾ ਵਿਰੋਧੀ ਧਿਰ ਪ੍ਰਤਾਪ ਬਾਜਵਾ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ, ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਅਤੇ ਪ੍ਰਗਟ ਸਿੰਘ ਵੀ ਨਜ਼ਰ ਆ ਰਹੇ ਹਨ। ਦਿੱਲੀ ’ਚ ਲੰਮੇ ਸਮੇਂ ਤੱਕ ਹੋਈ ਮੀਟਿੰਗ ਦੌਰਾਨ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ, ਸਾਬਕਾ ਮੰਤਰੀ ਰਜ਼ੀਆ ਸੁਲਤਾਨਾ, ਸਾਧੂ ਸਿੰਘ ਧਰਮਸੋਤ, ਰਾਣਾ ਕੇ. ਪੀ., ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਓ. ਪੀ. ਸੋਨੀ, ਸੁੱਖ ਸਰਕਾਰੀਆ, ਰਣਦੀਪ ਨਾਭਾ, ਗੁਰਕੀਰਤ ਕੋਟਲੀ, ਐੱਮ. ਪੀ. ਡਾ. ਅਮਰ ਸਿੰਘ, ਗੁਰਜੀਤ ਔਜਲਾ, ਸਾਬਕਾ ਐੱਮ. ਪੀ. ਜਸਵੀਰ ਸਿੰਘ ਡਿੰਪਾ, ਵਿਧਾਇਕ ਸੁਖਪਾਲ ਖਹਿਰਾ, ਕੁਲਜੀਤ ਨਾਗਰਾ ਮੌਜੂਦ ਸਨ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਪੰਜਾਬ ਦਾ ਇਕ ਹੋਰ CM ਚਿਹਰਾ! ਸਟੇਜ ਤੋਂ 2027 ਲਈ ਹੋ ਗਿਆ ਵੱਡਾ ਐਲਾਨ
ਮੀਟਿੰਗ 'ਚੋਂ ਰਾਣਾ ਗੁਰਜੀਤ ਸਿੰਘ ਤੇ ਭਾਰਤ ਭੂਸ਼ਣ ਆਸ਼ੂ ਗਾਇਬ!
ਦੋਵੇਂ ਮੀਟਿੰਗਾਂ ਤੋਂ ਇਲਾਵਾ ਸਮਝੌਤਾ ਫੋਟੋ ਵਿਚੋਂ ਸਾਬਕਾ ਮੰਤਰੀ ਰਾਣਾ ਗੁਰਜੀਤ ਅਤੇ ਭਾਰਤ ਭੂਸ਼ਣ ਆਸ਼ੂ ਦੀ ਗੈਰ-ਮੌਜੂਦਗੀ ਨੂੰ ਲੈ ਕੇ ਚਰਚਾ ਛਿੜ ਗਈ ਹੈ, ਕਿਉਂਕਿ ਇਹ ਦੋਵੇਂ ਹੀ ਨੇਤਾ ਖੁੱਲ੍ਹ ਕੇ ਰਾਜਾ ਵੜਿੰਗ ਦੇ ਗਰੁੱਪ ਦਾ ਵਿਰੋਧ ਕਰ ਰਹੇ ਹਨ। ਭਾਵੇਂ ਉਨ੍ਹਾਂ ਦੇ ਗਰੁੱਪ ਤੋਂ ਚੰਨੀ ਅਤੇ ਪ੍ਰਗਟ ਸਿੰਘ ਤਾਂ ਇਸ ਸੁਲਾਹ ’ਚ ਸ਼ਾਮਲ ਹੋ ਗਏ ਹਨ ਪਰ ਰਾਣਾ ਗੁਰਜੀਤ ਅਤੇ ਆਸ਼ੂ ਦੀ ਗੈਰ-ਮੌਜੂਦਗੀ ਨੂੰ ਲੈ ਕੇ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਵਿਧਾਨ ਸਭਾ ਚੋਣ ਤੋਂ ਲੈ ਕੇ ਪਹਿਲਾਂ ਇਕਜੁੱਟਤਾ ਦੀ ਜ਼ਰੂਰਤ ਦੇ ਮੱਦੇਨਜ਼ਰ ਹਾਈਕਮਾਂਡ ਵਲੋਂ ਵਰਤੇ ਗਏ ਫਾਰਮੂਲੇ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹਨ।
ਦਿੱਲੀ ਵਾਲਿਆਂ ਨੇ ਮੈਨੂੰ ਸੱਦਿਆ ਹੀ ਨਹੀਂ: ਆਸ਼ੂ
‘ਜਗ ਬਾਣੀ’ ਨੇ ਗੈਰ-ਹਾਜ਼ਰ ਰਹੇ ਲੁਧਿਆਣੇ ਤੋਂ ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਇਸ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਸਪਸ਼ਟ ਤੌਰ 'ਤੇ ਕਿਹਾ ਕਿ, "ਦਿੱਲੀ ਵਾਲਿਆਂ ਨੇ ਮੈਨੂੰ ਇਸ ਮੀਟਿੰਗ ਵਿਚ ਸੱਦਿਆ ਹੀ ਨਹੀਂ ਸੀ।" ਉਨ੍ਹਾਂ ਨਾਲ ਲੁਧਿਆਣਾ ਜ਼ਿਮਨੀ ਚੋਣ ’ਚ ਦਿਨ-ਰਾਤ ਇਕ ਕਰਨ ਵਾਲੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਗੈਰ-ਹਾਜ਼ਰੀ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਇਸ ਵੇਲੇ ਇਟਲੀ 'ਚ ਹਨ, ਇਸ ਲਈ ਸ਼ਾਇਦ ਉਹ ਮੀਟਿੰਗ ਵਿਚ ਨਹੀਂ ਪਹੁੰਚ ਸਕੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸਿਆਸੀ ਹਲਚਲ! ਨਵੇਂ ਫ਼ੈਸਲੇ ਨਾਲ ਬਦਲ ਸਕਦੇ ਹਨ ਸਮੀਕਰਨ
ਬੀਤੇ ਦਿਨੀਂ ਭਾਰਤ ਭੂਸ਼ਣ ਆਸ਼ੂ ਦੇ ਦਫ਼ਤਰ ’ਚ ਖੂਬ ਗਹਿਮਾ-ਗਹਿਮੀ ਸੀ। ਇਸ ਦੌਰਾਨ ਉਨ੍ਹਾਂ ਵੱਲੋਂ ਵਰਕਰਾਂ ਨਾਲ ਮੀਟਿੰਗਾਂ ਅਤੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਬਾਰੇ ਚਰਚਾ ਹੋਈ। ਇਸ ਤੋਂ ਇਲਾਵਾ ਹਲਕੇ ਦੇ ਆਬਜ਼ਰਵਰ ਰਮੇਸ਼ ਜੋਸ਼ੀ ਨਾਲ ਵੀ ਆਸ਼ੂ ਨੇ ਲੰਮੀ ਚੌੜੀ ਗੱਲਬਾਤ ਕੀਤੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੌਰਾਨ 31 ਅਗਸਤ ਤੱਕ ਜਾਰੀ ਹੋਏ ਵੱਡੇ ਹੁਕਮ
NEXT STORY