ਲੁਧਿਆਣਾ (ਗੌਤਮ): ਲਈਅਰ ਵੈਲੀ ਨੇੜੇ ਹੈਬੋਵਾਲ ਦੇ ਰਹਿਣ ਵਾਲੇ ਨੌਜਵਾਨ ਅਭਿਮੰਨਿਊ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ, ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ ਇਕ ਹੋਰ ਮੁਲਜ਼ਮ ਫਰਾਰ ਹੈ। ਪੁਲਸ ਨੇ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਰਿਤਿਕ ਕੁਮਾਰ, ਕਰਨ ਕੁਮਾਰ, ਰੋਹਿਤ ਕੁਮਾਰ ਅਤੇ ਫਰਾਰ ਮੁਲਜ਼ਮ ਰਾਜੂ ਵਜੋਂ ਕੀਤੀ ਹੈ। ਪੁਲਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ’ਤੇ ਲੈ ਲਿਆ ਹੈ, ਤਾਂ ਜੋ ਮੁਲਜ਼ਮਾਂ ਤੋਂ ਮਾਮਲੇ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀਆਂ ਰੱਦ! ਸ਼ਨੀ-ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ ਇਹ ਅਦਾਰੇ
ਜ਼ਿਕਰਯੋਗ ਹੈ ਕਿ ਹੈਬੋਵਾਲ ਦੇ ਰਹਿਣ ਵਾਲੇ ਅਭਿਮੰਨਿਊ ਦੀ ਲਾਸ਼ ਪੁਲਸ ਨੂੰ ਲਈਅਰ ਵੈਲੀ ਸਰਾਭਾ ਨਗਰ ਨੇੜਿਓਂ ਮਿਲੀ ਸੀ, ਜਿਸ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲਸ ਨੇ ਅਭਿਮੰਨਿਊ ਦੇ ਮਾਮਲੇ ’ਚ ਸੰਜੇ ਸਾਹੂ ਦੇ ਬਿਆਨ ’ਤੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ। ਉਸ ਨੇ ਪੁਲਸ ਨੂੰ ਦੱਸਿਆ ਸੀ ਕਿ ਅਭਿਮੰਨਿਊ ਇਕ ਦਿਨ ਪਹਿਲਾਂ ਕੰਮ ਲਈ ਘਰੋਂ ਨਿਕਲਿਆ ਸੀ ਅਤੇ ਵਾਪਸ ਨਹੀਂ ਆਇਆ। ਜਦੋਂ ਉਸ ਦੇ ਪਰਿਵਾਰਕ ਮੈਂਬਰ ਉਸ ਦੀ ਭਾਲ ਲਈ ਪੁਲਸ ਕੋਲ ਪਹੁੰਚੇ ਤਾਂ ਉਨ੍ਹਾਂ ਨੂੰ ਘਟਨਾ ਬਾਰੇ ਪਤਾ ਲੱਗਾ।
ਪੁਲਸ ਅਧਿਕਾਰੀਆਂ ਅਨੁਸਾਰ, ਜਾਂਚ ਦੌਰਾਨ ਪਤਾ ਲੱਗਾ ਕਿ ਅਭਿਮੰਨਿਊ ਮਹਿੰਦੀ ਲਗਾਉਂਦਾ ਸੀ। ਦੋਸ਼ੀ ਰਿਤਿਕ ਦੀ ਇਕ ਪ੍ਰੇਮਿਕਾ ਸੀ, ਬਾਅਦ ’ਚ ਉਸ ਕੁੜੀ ਦੀ ਅਭਿਮੰਨਿਊ ਨਾਲ ਦੋਸਤੀ ਹੋ ਗਈ। ਰਿਤਿਕ ਤੇ ਅਭਿੰਮਨਿਊ ਇਕ-ਦੂਜੇ ਨੂੰ ਕੁੜੀ ਨਾਲ ਗੱਲ ਕਰਨ ਤੋਂ ਰੋਕਦੇ ਸਨ। ਦੋਵੇਂ ਆਪਣੀ ਦੋਸਤੀ ਦਾ ਦਾਅਵਾ ਕਰਦੇ ਸਨ। ਉਨ੍ਹਾਂ ਦਾ ਇਸ ਮਾਮਲੇ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਅਤੇ ਪਹਿਲਾਂ ਵੀ ਇਕ-ਦੂਜੇ ਨਾਲ ਝਗੜਾ ਹੋ ਚੁੱਕਾ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦਾ ਮੁੱਖ ਸ਼ਹਿਰ ਰਹੇਗਾ ਬੰਦ! ਦਲਿਤ ਭਾਈਚਾਰੇ ਨੇ ਕੀਤਾ ਵੱਡਾ ਐਲਾਨ
ਲਈਅਰ ਵੈਲੀ ਨੇੜੇ ਟੱਕਰਣ ਦਾ ਕੀਤਾ ਸੀ ਸਮਾਂ ਤੈਅ
ਘਟਨਾ ਵਾਲੇ ਦਿਨ ਅਭਿਮੰਨਿਊ ਅਤੇ ਰਿਤਿਕਾ ਦਾ ਇਕ-ਦੂਜੇ ਨਾਲ ਝਗੜਾ ਹੋਇਆ ਸੀ, ਇਸ ਲਈ ਦੋਵਾਂ ਨੇ ਲਈਅਰ ਵੈਲੀ ਨੇੜੇ ਮਿਲਣ ਦਾ ਸਮਾਂ ਤੈਅ ਕੀਤਾ ਸੀ। ਦੋਵੇਂ ਆਪਣੇ ਦੋਸਤਾਂ ਨਾਲ ਮੌਕੇ ’ਤੇ ਪਹੁੰਚੇ। ਇਸ ਦੌਰਾਨ ਦੋਵਾਂ ਪਾਸਿਆਂ ਤੋਂ ਝਗੜਾ ਸ਼ੁਰੂ ਹੋ ਗਿਆ ਅਤੇ ਰਿਤਿਕ ਦੇ ਦੋਸਤਾਂ ਨੇ ਅਭਿਮੰਨਿਊ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਅਭਿਮੰਨਿਊ ਦੇ ਦੋਸਤ ਮੌਕੇ ਤੋਂ ਭੱਜ ਗਏ, ਜਦੋਂ ਕਿ ਅਭਿਮੰਨਿਊ ਉਥੇ ਖੂਨੀ ਹਾਲਤ ’ਚ ਪਿਆ ਰਿਹਾ ਅਤੇ ਉਸ ਦੇ ਦੋਸਤ ਡਰ ਕਾਰਨ ਉਸ ਨੂੰ ਦੁਬਾਰਾ ਮਿਲਣ ਨਹੀਂ ਆਏ ਅਤੇ ਨਾ ਹੀ ਉਨ੍ਹਾਂ ਨੇ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ। ਜਾਂਚ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੜ੍ਹਾਂ ਵਿਚਾਲੇ ਮੰਦਭਾਗੀ ਘਟਨਾ! ਔਰਤ ਨੇ ਬਿਆਸ ਦਰਿਆ 'ਚ ਮਾਰੀ ਛਾਲ
NEXT STORY