ਲੁਧਿਆਣਾ (ਸਿਆਲ) : ਤਾਜਪੁਰ ਰੋਡ ਦੀ ਸੈਂਟਰਲ ਜੇਲ੍ਹ 'ਚ ਕੈਦੀ ਦੀ ਸ਼ੱਕੀ ਹਾਲਾਤ ’ਚ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜੇਲ੍ਹ ਦੇ ਸਹਾਇਕ ਸੁਪਰੀਡੈਂਟ ਨੇ ਪੁਲਸ ਨੂੰ ਭੇਜੇ ਇਕ ਪੱਤਰ ’ਚ ਦੱਸਿਆ ਹੈ ਕਿ ਕੈਦੀ ਪ੍ਰਦੀਪ ਕੁਮਾਰ, ਪੁੱਤਰ ਸਾਧੂ ਰਾਮ ਵਾਸੀ ਫੋਕਲ ਪੁਆਇੰਟ, ਰਾਜੀਵ ਗਾਂਧੀ ਕਲੋਨੀ ਦਾ ਰਹਿਣ ਵਾਲਾ ਸੀ। ਉਕਤ ਕੈਦੀ ’ਤੇ 31 ਮਈ 2014 ਨੂੰ ਥਾਣਾ ਜਮਾਲਪੁਰ 'ਚ 302/306/120 ਬੀ.ਆਈ. ਪੀ. ਸੀ ਦੇ ਤਹਿਤ ਮਾਮਲਾ ਦਰਜ ਹੋਇਆ ਸੀ ਅਤੇ 20 ਜਨਵਰੀ 2020 ਨੂੰ ਮਾਣਯੋਗ ਅਦਾਲਾਤ ਵਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਕਤ ਕੈਦੀ ਦੀ ਗਿਣਤੀ ਲੰਗਰ ’ਚ ਸੀ।
9 ਅਪ੍ਰੈਲ ਨੂੰ ਅਚਾਨਕ ਤਬੀਅਤ ਖਰਾਬ ਹੋਣ ਕਰਕੇ ਜੇਲ ਹਸਪਤਾਲ ਲੈ ਕੇ ਗਏ ਤਾਂ ਉਸਨੂੰ ਮੈਡੀਕਲ ਅਧਿਕਾਰੀਆਂ ਨੇ ਜਾਂਚ ਅਧਿਕਾਰੀਆਂ ਨੇ ਮ੍ਰਿਤਕ ਘੋਸ਼ਿਤ ਕਰਤਾ। ਉਕਤ ਕੈਦੀ ਦਾ ਸਿਵਲ ਹਸਪਤਾਲ ’ਚ ਜੁਡੀਸ਼ੀਅਲ ਮਜਿਸਟਰੇਟ ਦੀ ਹਾਜ਼ਰੀ ’ਚ ਡਾਕਟਰਾਂ ਦੇ ਇਕ ਪੈਨਲ ਨੇ ਪੋਸਟਮਾਰਟਮ ਕੀਤਾ। ਮੈਡੀਕਲ ਰਿਪੋਰਟ ਆਣ ਤੋਂ ਬਾਅਦ ਮੈਡੀਕਲ ਕਾਰਨਾ ਦਾ ਪਤਾ ਲੱਗ ਸਕੇਗਾ।
ਕੈਂਸਰ ਦਾ ਪਤਾ ਲੱਗਣ 'ਤੇ ਵਿਅਕਤੀ ਨੂੰ ਲੱਗਾ ਡੂੰਘਾ ਸਦਮਾ, ਤੇਜ਼ਾਬ ਪੀ ਕਰ ਲਿਆ ਖ਼ੌਫ਼ਨਾਕ ਕਾਂਡ
NEXT STORY