ਲੁਧਿਆਣਾ (ਰਾਜ) : ਲੁਧਿਆਣਾ ਵਿਖੇ ਇਕ 14 ਸਾਲਾ ਕੁੜੀ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ। ਜਾਣਕਾਰੀ ਮੁਤਾਬਕ ਨਿੱਜੀ ਸਕੂਲ 'ਚ ਪੜ੍ਹਦੀ 14 ਸਾਲਾ ਵਿਦਿਆਰਥਣ ਦੀ ਮਾਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਕੁੜੀ ਕਾਫ਼ੀ ਦਿਨਾਂ ਤੋਂ ਚੁੱਪ ਰਹਿਣ ਲੱਗ ਗਈ ਸੀ। ਜਦੋਂ ਉਸ ਨੇ ਆਪਣੀ ਕੁੜੀ ਨੂੰ ਅਜਿਹਾ ਕਰਨ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸਦੀ ਦੋਸਤੀ ਜਸਪ੍ਰੀਤ ਸਿੰਘ ਨਾਮ ਦੇ ਇਕ ਨੌਜਵਾਨ ਨਾਲ ਸੀ। ਜਸਪ੍ਰੀਤ ਸਿੰਘ ਦਾ ਦੋਸਤ ਰਜਵਿੰਦਰ ਸਿੰਘ, ਜੋ ਕਿ ਸਕੂਲ 'ਚ ਬੱਸ ਡਰਾਈਵਰ ਹੈ, ਉਸ 'ਤੇ ਗ਼ਲਤ ਨਜ਼ਰ ਰੱਖਦਾ ਸੀ। ਉਸ ਨੇ ਜਸਪ੍ਰੀਤ ਸਿੰਘ ਤੋਂ ਉਸ ਦਾ ਨੰਬਰ ਲੈ ਕੇ ਗੱਲ ਕਰਨ ਲੱਗ ਗਿਆ। ਕੁਝ ਦਿਨ ਪਹਿਲਾਂ ਜਸਪ੍ਰੀਤ ਸਿੰਘ ਉਸ ਨੂੰ ਬਹਿਲਾ-ਫੁਸਲਾ ਕੇ ਸਕੂਲ ਤੋਂ ਛੁੱਟੀ ਤੋਂ ਬਾਅਦ ਉਸ ਨੂੰ ਹੋਟਲ ਲੈ ਗਿਆ। ਜਿਥੇ ਪਹਿਲਾਂ ਤੋਂ ਹੀ ਉਸਦੇ ਦੋ ਦੋਸਤ ਰਾਜਵਿੰਦਰ ਸਿੰਘ ਅਤੇ ਲਵ ਵੀ ਮੌਜੂਦ ਸਨ।
ਇਹ ਵੀ ਪੜ੍ਹੋ- ਬਜਟ ਇਜਲਾਸ : ਪੰਜਾਬ ਦੀ ਕਾਨੂੰਨ ਵਿਵਸਥਾ ’ਤੇ ਬੋਲੇ ਵੜਿੰਗ, ਮੂਸੇਵਾਲਾ ਕਤਲ ਕਾਂਡ ’ਤੇ ਵੀ ਚੁੱਕੀ ਆਵਾਜ਼
ਕੁੜੀ ਨੇ ਦੱਸਿਆ ਕਿ ਹੋਟਲ ਜਾਣ ਤੋਂ ਬਾਅਦ ਜਸਪ੍ਰੀਤ ਤੇ ਉਸਦੇ ਦੋਸਤਾਂ ਨੇ ਉਸ ਨੂੰ ਨਸ਼ੇ ਵਾਲੀ ਕੋਲਡ ਡਰਿੰਕ ਪਿਲਾਈ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈ। ਉਕਤ ਮੁਲਜ਼ਮਾਂ ਨੇ ਬੋਹੋਸ਼ੀ ਦੀ ਹਾਲਤ 'ਚ ਉਸ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ। ਇਸ ਦੌਰਾਨ ਮੁਲਜ਼ਮਾਂ ਨੇ ਆਪਣੇ ਮੋਬਾਇਲ ’ਤੇ ਉਸਦੇ ਅਸ਼ਲੀਲ ਵੀਡੀਓ ਬਣਾਏ ਤੇ ਤਸਵੀਰਾਂ ਵੀ ਖਿੱਚੀਆਂ। ਫਿਰ ਜਦੋਂ ਉਹ ਹੋਸ਼ ’ਚ ਆਈ ਤਾਂ ਮੁਲਜ਼ਮ ਨੇ ਵੀਡੀਓ ਤੇ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦੇ ਕੇ ਡਰਾਇਆ-ਧਮਕਾਇਆ ਅਤੇ ਛੱਡ ਕੇ ਚਲੇ ਗਏ।
ਇਹ ਵੀ ਪੜ੍ਹੋ- ਗੋਇੰਦਵਾਲ ਜੇਲ੍ਹ ਦੀ ਵਾਇਰਲ ਵੀਡੀਓ 'ਤੇ ਕਾਂਗਰਸ ਨੇ ਘੇਰੀ ਮਾਨ ਸਰਕਾਰ, ਕੀਤੇ ਵੱਡੇ ਸਵਾਲ
ਅਗਲੇ ਦਿਨ ਫਿਰ ਮੁਲਜ਼ਮ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨੂੰ ਬਲੈਕਮੇਲ ਕਰਨ ਲੱਗੇ ਤੇ ਮੁੜ ਤੋਂ ਹੋਟਲ ਵਿਚ ਬੁਲਾ ਲਿਆਇਆ, ਜਿੱਥੇ ਕਮਰੇ ਵਿਚ ਲੈ ਜਾ ਕੇ ਉਸ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ। ਪਰਿਵਾਰ ਨੇ ਇਸ ਸਬੰਧੀ ਥਾਣਾ ਸਦਰ ਦੀ ਪੁਲਸ ਨੂੰ ਸ਼ਿਕਾਇਤ ਦਿਤੀ, ਜਿਸ ਤੋਂ ਬਾਅਦ ਪੁਲਸ ਨੇ ਪਿੰਡ ਧਾਂਦਰਾ ਰੋਡ ਦੇ ਰਹਿਣ ਵਾਲੇ ਮੁਲਜ਼ਮ ਜਸਪ੍ਰੀਤ ਸਿੰਘ, ਪਿੰਡ ਦਾਦ ਦੇ ਰਹਿਣ ਵਾਲੇ ਬੱਸ ਡਰਾਈਵਰ ਰਾਜਵਿੰਦਰ ਸਿੰਘ ਅਤੇ ਲਵ ਖ਼ਿਲਾਫ਼ ਜਬਰ-ਜ਼ਿਨਾਹ ਦਾ ਕੇਸ ਦਰਜ ਕੀਤਾ ਹੈ। ਫਿਲਹਾਲ ਤਿੰਨੇ ਮੁਲਜ਼ਮ ਫ਼ਰਾਰ ਹਨ ਅਤੇ ਪੁਲਸ ਮੁਤਾਬਕ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਮੋਟਰਸਾਈਕਲ ਸਵਾਰ 4 ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰ ਦੀ ਨੋਕ ’ਤੇ ਡਾਕਟਰ ਤੋਂ ਲੁੱਟੀ ਆਰਟਿਕਾ ਕਾਰ
NEXT STORY