ਜੀਂਦ- ਹਰਿਆਣਾ ਦੇ ਜੀਂਦ 'ਚ ਕੂੜਾ ਇਕੱਠਾ ਕਰਨ ਵਾਲੀ ਔਰਤ ਨੂੰ ਉਸ ਦੀ ਝੌਂਪੜੀ ਤੋਂ ਘਸੀਟ ਕੇ ਕੂੜੇ ਦੇ ਢੇਰ 'ਤੇ ਲਿਜਾਇਆ ਗਿਆ ਅਤੇ ਕਥਿਤ ਤੌਰ 'ਤੇ ਸਮੂਹਿਕ ਜਬਰ ਜ਼ਿਨਾਹ ਕੀਤਾ ਗਿਆ ਅਤੇ ਉਸ ਦੀ 5 ਸਾਲਾ ਧੀ ਨਾਲ ਵੀ ਜਬਰ ਜ਼ਿਨਾਹ ਕੀਤਾ ਗਿਆ ਅਤੇ ਉਸ ਦਾ ਕਤਲ ਕਰ ਦਿੱਤਾ ਗਿਆ। ਇਸ ਮਾਮਲੇ 'ਚ ਪੰਜ ਦਿਨ ਬਾਅਦ 26 ਅਪ੍ਰੈਲ ਨੂੰ ਪੁਲਸ ਨੇ ਇਸ ਮਾਮਲੇ 'ਚ ਇਕ ਨਾਬਾਲਗ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਭਿਆਨਕ ਘਟਨਾ 21 ਅਪ੍ਰੈਲ ਦੀ ਰਾਤ ਨੂੰ ਵਾਪਰੀ ਸੀ। ਤਿੰਨ ਦਿਨ ਬਾਅਦ, 35 ਸਾਲਾ ਔਰਤ ਦੀ ਸ਼ਿਕਾਇਤ ਦੇ ਆਧਾਰ 'ਤੇ ਐੱਫਆਈਆਰ ਦਰਜ ਕੀਤੀ ਗਈ। ਔਰਤ ਸਦਮੇ 'ਚ ਸੀ ਅਤੇ ਦੋ-ਤਿੰਨ ਦਿਨਾਂ ਬਾਅਦ ਉਹ ਹਿੰਮਤ ਜੁਟਾ ਸਕੀ। ਇਕ ਅਧਿਕਾਰੀ ਦੇ ਅਨੁਸਾਰ, ਔਰਤ ਦਾ ਇਕ ਗੁਆਂਢੀ ਨਾਲ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਉਸ ਨੂੰ ਕੂੜੇ ਦੇ ਢੇਰ 'ਤੇ ਘਸੀਟ ਕੇ ਲਿਜਾਇਆ ਗਿਆ ਅਤੇ ਸਮੂਹਿਕ ਜਬਰ ਜ਼ਿਨਾਹ ਕੀਤਾ ਗਿਆ। ਜਦੋਂ ਔਰਤ ਨਾਲ ਇਹ ਘਟਨਾ ਵਾਪਰੀ ਤਾਂ ਉਸ ਦਾ ਪਤੀ ਘਰ ਨਹੀਂ ਸੀ।
ਇਹ ਵੀ ਪੜ੍ਹੋ : ਕਾਂਗਰਸ ਵੱਲੋਂ ਬਿਨਾਂ ਸਿਰ ਵਾਲੀ ਫੋਟੋ ਪੋਸਟ ਕਰਨ ’ਤੇ ਵਿਵਾਦ, ਭਾਜਪਾ ਬੋਲੀ- ਲਸ਼ਕਰ-ਏ-ਪਾਕਿਸਤਾਨ ਹੈ ਕਾਂਗਰਸ
ਅਧਿਕਾਰੀ ਦੇ ਅਨੁਸਾਰ, ਜਦੋਂ ਔਰਤ ਦੀ ਧੀ ਆਪਣੀ ਮਾਂ ਨੂੰ ਲੱਭਦੀ ਅਤੇ ਰੋਂਦੀ ਹੋਈ ਕੂੜੇ ਦੇ ਢੇਰ 'ਤੇ ਪਹੁੰਚੀ ਤਾਂ ਦੋਸ਼ੀਆਂ ਨੇ ਉਸ ਨਾਲ ਵੀ ਜਬਰ ਜ਼ਿਨਾਹ ਕੀਤਾ ਅਤੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਪਰਿਵਾਰ ਨੇ ਕੁੜੀ ਦੀ ਲਾਸ਼ ਨੂੰ ਦਫ਼ਨਾ ਦਿੱਤਾ ਸੀ ਪਰ ਉਸ ਦੀ ਮਾਂ ਦੇ ਹੋਸ਼ 'ਚ ਆਉਣ ਅਤੇ 24 ਅਪ੍ਰੈਲ ਨੂੰ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਖੋਦਾਈ ਕਰ ਕੇ ਲਾਸ਼ ਕਬਰ 'ਚੋਂ ਬਾਹਰ ਕੱਢੀ ਗਈ। ਪੁਲਸ ਅਨੁਸਾਰ, ਦੋਸ਼ੀਆਂ ਦੀ ਪਛਾਣ ਹਾਮਿਦ ਖਾਨ (46), ਸ਼ਿਵਾ ਅਤੇ ਬੀਰੂ (ਦੋਵੇਂ 18 ਸਾਲ) ਅਤੇ ਇਕ 13 ਸਾਲ ਦੇ ਮੁੰਡੇ ਵਜੋਂ ਹੋਈ ਹੈ। ਉਨ੍ਹਾਂ ਨੂੰ 26 ਅਪ੍ਰੈਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਕ ਪੁਲਸ ਅਧਿਕਾਰੀ ਨੇ ਕਿਹਾ,''ਸਾਨੂੰ ਇਕ ਔਰਤ ਤੋਂ ਸ਼ਿਕਾਇਤ ਮਿਲੀ ਹੈ। ਉਸ ਨੇ ਦੋਸ਼ ਲਗਾਇਆ ਸੀ ਕਿ ਉਸ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ ਗਿਆ ਸੀ ਅਤੇ ਉਸ ਦੀ ਧੀ ਦਾ ਕਤਲ ਕਰ ਦਿੱਤਾ ਗਿਆ। ਐੱਫਆਈਆਰ ਦਰਜ ਕੀਤੀ ਗਈ ਅਤੇ ਜਾਂਚ ਤੋਂ ਪਤਾ ਲੱਗਾ ਕਿ ਕੁੜੀ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਅਤੇ ਉਸ ਦਾ ਕਤਲ ਕਰ ਦਿੱਤਾ ਗਿਆ।'' ਅਧਿਕਾਰੀ ਨੇ ਕਿਹਾ,"ਸ਼ੁਰੂਆਤੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਗੁਆਂਢੀ ਨਾਲ ਕਹਾਸੁਣੀ ਹੋਈ ਸੀ, ਜਿਸ ਕਾਰਨ ਇਹ ਘਟਨਾ ਵਾਪਰੀ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਹਿਮਦਾਬਾਦ 'ਚ ਬੰਗਲਾਦੇਸ਼ੀ ਘੁਸਪੈਠੀਆਂ ਦੀਆਂ ਗੈਰ-ਕਾਨੂੰਨੀ ਉਸਾਰੀਆਂ 'ਤੇ ਚਲਿਆ ਬੁਲਡੋਜ਼ਰ
NEXT STORY