ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਧਰਮਪਤਨੀ ਬੀਬਾ ਹਰਸਿਮਰਤ ਕੌਰ ਬਾਦਲ ਚੌਥੀ ਵਾਰ ਬਠਿੰਡਾ ਹਲਕੇ ਤੋਂ ਲੋਕ ਸਭਾ ’ਚ ਜਾਣ ਲਈ ਤਿਆਰੀ ’ਚ ਜੁਟ ਗਏ ਹਨ। ਉਹ ਆਪਣੇ ਜੱਦੀ ਹਲਕੇ ਬਠਿੰਡਾ ’ਚ ਕਈ ਕਾਰਜ ਅਤੇ ਤੂਫਾਨੀ ਗੇੜੇ ਅਤੇ ਮੀਟਿੰਗਾਂ ਕਰਦੇ ਦੱਸੇ ਜਾ ਰਹੇ ਹਨ। ਸਿਆਸੀ ਗਲਿਆਰੇ ’ਚ ਇਹ ਚਰਚਾ ਹੈ ਕਿ ਹਾਲ ਦੀ ਘੜੀ ਬਾਦਲ ਪਰਿਵਾਰ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਧਰਮਪਤਨੀ ਕ੍ਰਮਵਾਰ ਫਿਰੋਜ਼ਪੁਰ ਅਤੇ ਬਠਿੰਡਾ ਤੋਂ ਐੱਮ. ਪੀ. ਹਨ, ਜਦੋਂਕਿ ਪਾਰਟੀ ਨੇ ਇਕ ਪਰਿਵਾਰ ਇਕ ਟਿਕਟ ਦਾ ਫ਼ੈਸਲਾ ਕੀਤਾ ਹੈ, ਜਿਸ ਕਾਰਨ ਅਜੇ ਬਾਦਲ ਪਰਿਵਾਰ ਇਹ ਸਪੱਸ਼ਟ ਨਹੀਂ ਕਰ ਸਕਿਆ ਕਿ ਖ਼ੁਦ ਸੁਖਬੀਰ ਚੋਣ ਲੜਨਗੇ ਜਾਂ ਬੀਬਾ ਬਾਦਲ।
ਇਹ ਵੀ ਪੜ੍ਹੋ : ਕਿਸਾਨਾਂ ਲਈ ਖ਼ੁਸ਼ਖ਼ਬਰੀ, ਵੱਡਾ ਕਦਮ ਚੁੱਕਣ ਜਾ ਰਹੀ ਪੰਜਾਬ ਸਰਕਾਰ
ਪਾਰਟੀ ਦੇ ਸੂਤਰਾਂ ਨੇ ਦੱਸਿਆ ਕਿ ਬੀਬਾ ਬਾਦਲ ਚੌਥੀ ਵਾਰ ਐੱਮ. ਪੀ. ਬਣਨ ਲਈ ਬਠਿੰਡਾ ਤੋਂ ਚੋਣ ਲੜਨ ਲਈ ਅਕਾਲੀ ਦਲ ਦੇ ਉਮੀਦਵਾਰ ਹੋਣਗੇ ਪਰ ਪਾਰਟੀ ਉਨ੍ਹਾਂ ਦੇ ਚੌਥੀ ਵਾਰ ਚੋਣ ਲੜਨ ’ਤੇ ਬੜੀ ਗੰਭੀਰਤਾ ਨਾਲ ਸਾਰੀਆਂ ਜਬਰਾਂ-ਤਕਸੀਮਾਂ ਲਗਾ ਰਹੀ ਹੈ ਕਿਉਂਕਿ ਬੀਬਾ ਬਾਦਲ 2009 ’ਚ ਯੁਵਰਾਜ ਰਣਇੰਦਰ ਸਿੰਘ ਨੂੰ 1 ਲੱਖ ਤੋਂ ਵੱਧ ਵੋਟਾਂ ਨਾਲ ਹਰਾ ਕੇ ਐੱਮ. ਪੀ. ਬਣੇ ਸਨ। ਉਸ ਤੋਂ ਬਾਅਦ 2014 ਵਿਚ ਕਾਂਗਰਸ ਦੇ ਮਨਪ੍ਰੀਤ ਬਾਦਲ ਨੂੰ 20 ਹਜ਼ਾਰ ਦੇ ਲਗਭਗ ਵੋਟਾਂ ਨਾਲ ਹਰਾ ਕੇ ਸਫ਼ਲ ਹੋਏ ਸਨ, ਜਦੋਂ ਕਿ 2019 ਵਿਚ ਕਾਂਗਰਸ ਦੇ ਰਾਜਾ ਵੜਿੰਗ ਤੋਂ 17 ਹਜ਼ਾਰ ਦੇ ਲਗਭਗ ਵੋਟਾਂ ਨਾਲ ਜੇਤੂ ਰਹੇ ਸਨ। ਹੁਣ ਚੌਥੀ ਵਾਰ ਬੀਬਾ ਬਾਦਲ ਬਠਿੰਡਾ ਤੋਂ ਚੋਣ ਲੜਨ ਲਈ ਭਾਵੇਂ ਬਜ਼ਿਦ ਦੱਸੇ ਜਾ ਰਹੇ ਹਨ ਪਰ ਪਾਰਟੀ ਦੇ ਵੱਡੇ ਨੇਤਾਵਾਂ ਦੀਆਂ ਅਤੇ ਬਾਦਲ ਪਰਿਵਾਰ ਦੀਆਂ ਨਿਗਾਹਾਂ ਫਿਰੋਜ਼ਪੁਰ ਲੋਕ ਸਭਾ ਸੀਟ ਵੱਲ ਵੀ ਲੱਗੀਆਂ ਹੋਈਆਂ ਹਨ। ਹੁਣ ਦੇਖਦੇ ਹਾਂ ਕਿ ਬੀਬਾ ਬਾਦਲ ਚੌਥੀ ਵਾਰ ਵੀ ਬਠਿੰਡਾ ਤੋਂ ਚੋਣ ਲੜਦੇ ਹਨ ਜਾਂ ਫਿਰ ਹਲਕਾ ਬਦਲਦੇ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ, ਪਟਵਾਰੀਆਂ ਨੂੰ ਦਿੱਤੀ ਵੱਡੀ ਖ਼ੁਸ਼ਖ਼ਬਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਨੇਡਾ 'ਚ ਨੌਕਰੀ ਦੇ ਚਾਹਵਾਨਾਂ ਲਈ ਬੁਰੀ ਖ਼ਬਰ, ਪਰੇਸ਼ਾਨ ਕਰੇਗੀ ਤਾਜ਼ਾ 'ਤਸਵੀਰ'
NEXT STORY