ਲੁਧਿਆਣਾ (ਸਤਨਾਮ)- ਇੱਥੋਂ ਲਾਗਲੇ ਸਰਕਾਰੀ ਪ੍ਰਾਇਮਰੀ ਸਕੂਲ ਭੱਟੀਆਂ ਢਾਹਾ ਵਿਖੇ ਸਕੂਲ ਦਾ ਸਲਾਨਾਂ ਸਮਾਗਮ ਕਰਵਾਇਆ। ਜਿਸ ਦੌਰਾਨ ਬੱਚਿਆਂ ਨੇ ਗਿੱਧਾ, ਭੰਗਡ਼ਾਂ, ਕੋਰੀਓਗ੍ਰਾਫੀ ਤੇ ਕਵਿਤਾਵਾਂ ਗਾ ਕੇ ਚੰਗਾਂ ਰੰਗ ਬੰਨ੍ਹਿਆਂ। ਬੱਚਿਆਂ ਨੇ ਰੰਗਾਂ-ਰੰਗ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਨਾਲ ਅਧਿਆਪਕ ਤੇ ਮਾਪਿਆਂ ਨੂੰ ਕੀਲ ਕੇ ਰੱਖ ਦਿੱਤਾ। ਸਕੂਲ ਦੀ ਸਾਲਾਨਾ ਰਿਪੋਰਟ ਮੁੱਖ ਅਧਿਆਪਕ ਲਖਵਿੰਦਰ ਕੌਰ ਨੇ ਪਡ਼੍ਹੀ। ਇਸ ਸਾਲਾਨਾ ਸਮਾਗਮ ’ਚ ਬਲਾਕ ਕੋਆਰਡੀਨੇਟਰ ਬਲਦੇਵ ਸਿੰਘ, ਮਨਵੀਤਪਾਲ ਸਿੰਘ ਗਰੇਵਾਲ ਤੇ ਸੀ.ਐੱਚ.ਟੀ. ਮਨਜੀਤ ਸਿੰਘ ਸਿੱਧਵਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰ ਕੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ। ਅੱਜ ਦੇ ਆਧੁਨਿਕ ਯੁੱਗ ਅੰਦਰ ਝੂਠੇ ਤੇ ਫੋਕੇ ਦਾਅਵੇ ਕਰਨ ਵਾਲੇ ਲਾਲਚੀ ਪੰਡਤਾਂ ਦੀ ਪੋਲ ਖੋਲ੍ਹਦੀ ਕੋਰੀਓਗ੍ਰਾਫੀ ‘ਪੰਡਿਤ ਜੀ’ ਪੇਸ਼ ਕਰਕੇ ਜੋਤਿਸ਼ੀਆਂ ਦੁਆਰਾ ਕੀਤੀ ਜਾਂਦੀ ਲੁੱਟ-ਖਸੁੱਟ ਤੋਂ ਬਚਣ ਦਾ ਸੰਦੇਸ਼ ਦਿੱਤਾ। ਸੋਹਣੇ-ਸੋਹਣੇ ਪਹਿਰਾਵਿਆਂ ’ਚ ਸੱਜ-ਧੱਜ ਕੇ ਆਏ ਨੰਨ੍ਹੇ ਬੱਚਿਆਂ ਨੇ ਕਵਿਤਾਵਾਂ, ਗੀਤ, ਗਿੱਧਾ ਤੇ ਭੰਗਡ਼ੇ ਪੇਸ਼ਕਾਰੀ ਕਰ ਕੇ ਖੂਬ ਰੌਣਕ ਲਾਈ। ਬਲਾਕ ਕੋਆਰਡੀਨੇਟਰ ਬਲਦੇਵ ਸਿੰਘ ਨੇ ਕਿਹਾ ਕਿ ਬੱਚੇ ਸਾਡੇ ਦੇਸ਼ ਲਈ ਕੱਲ ਦਾ ਭਵਿੱਖ ਹੈ, ਇਨ੍ਹਾਂ ਨੇ ਵੱਡੇ ਹੋ ਕੇ ਪਤਾ ਨਹੀ ਕੀ-ਕੀ ਬਣਨਾ ਹੈ। ਇਸ ਲਈ ਵਿਦਿਅੱਕ ਸੰਸਥਾਵਾਂ ਨੂੰ ਵਿਕਾਸ ਕਾਰਜਾਂ ਲਈ ਵੱਧ ਤਰਜੀਹ ਦੇਣ ਚਾਹੀਦੀ ਹੈ। ਸਕੂਲ ਮੁਖੀ ਲਖਵਿੰਦਰ ਕੌਰ ਨੇ ਜਿੱਥੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆਂ ਉੱਥੇ ਹੀ ਸਭ ਦਾ ਧੰਨਵਾਦ ਕੀਤਾ। ਬੱਚਿਆਂ ਨੂੰ ਤਿਆਰ ਕਰਨ ਲਈ ਮੈਡਮ ਪੁਸ਼ਪਾ ਰਾਣੀ ਤੇ ਆਂਗਣਵਾਡ਼ੀ ਟੀਚਰ ਗੁਰਮੀਤ ਕੌਰ ਨੇ ਆਪਣਾ ਬਣਦਾ ਰੋਲ ਅਦਾ ਕੀਤਾ। ਸਮਾਗਮ ਦੌਰਾਨ ਪਿੰਡ ਦੇ ਪਤਵੰਤੇ ਸੱਜਣਾਂ ਤੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਜਸਵੰਤ ਸਿੰਘ ਬਾਠ, ਸੀਨੀਅਰ ਕਾਂਗਰਸੀ ਆਗੂ ਬੇਅੰਤ ਸਿੰਘ, ਪੰਚ ਪਰਦੀਪ ਸਿੰਘ, ਮਹਾਂ ਸਿੰਘ, ਪ੍ਰਧਾਨ ਜੀਤ ਸਿੰਘ, ਗੁਰਮੀਤ ਸਿੰਘ, ਡਾ. ਹਰਪ੍ਰੀਤ ਸਿੰਘ, ਰਮੇਸ ਸਿੰਘ, ਹਰਪਾਲ ਸਿੰਘ, ਸੈਕਟਰੀ ਜਗਮੋਹਣ ਸਿੰਘ, ਗੁਰਮੁਖ ਸਿੰਘ, ਐੱਸ.ਐੱਮ.ਸੀ. ਕਮੇਟੀ ਚੇਅਰਮੈਨ ਮਨਦੀਪ ਕੌਰ, ਕਮੇਟੀ ਮੈਂਬਰ ਬੀਬੀ ਭਰਪੂਰ ਕੌਰ, ਮਹਿਲਾ ਪੰਚ ਸੁਖਦੇਵ ਕੌਰ, ਕਰਮਜੀਤ ਕੌਰ, ਮਨਜੀਤ ਕੌਰ, ਸਵਰਨਜੀਤ ਕੌਰ ਆਦਿ ਹਾਜ਼ਰ ਸਨ।
ਹੰਬਡ਼ਾਂ ਦਾ ਖੇਡ ਮੇਲਾ 8 ਫਰਵਰੀ ਤੋਂ
NEXT STORY